ਸਾਡੇ ਨਾਲ ਸ਼ਾਮਲ

Follow us

13 C
Chandigarh
Friday, February 13, 2026
More
    Home ਸੂਬੇ ਪੰਜਾਬ ਭੇਤਭਰੇ ਹਾਲਾਤਾ...

    ਭੇਤਭਰੇ ਹਾਲਾਤਾਂ ’ਚ ਵਿਅਕਤੀ ਦੀ ਲਾਸ਼ ਬਰਾਮਦ

    Nabha News
    ਮ੍ਰਿਤਕ ਦੀ ਫਾਈਲ ਫੋਟੋ।

    40 ਸਾਲਾਂ ਵਿਅਕਤੀ ਦੀ ਲਾਸ਼ ਭੇਤਭਰੇ ਹਾਲਾਤਾਂ ’ਚ ਬਰਾਮਦ | Nabha News

    • ਠੱਗੀ ਦਾ ਸ਼ਿਕਾਰ ਹੋ ਕੇ ਮਾਮਲੇ ’ਚ ਚਾਰ ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਿਹਾ ਸੀ | Nabha News

    ਨਾਭਾ (ਤਰੁਣ ਕੁਮਾਰ ਸ਼ਰਮਾ)। ਨਾਭਾ ਨੇੜਲੇ ਪਿੰਡ ਕਕਰਾਲਾ ਨੇੜਿਓਂ ਇੱਕ 40 ਸਾਲਾਂ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ (40) ਵਾਸੀ ਪਿੰਡ ਤੂੰਗਾ ਵਜੋਂ ਹੋਈ ਹੈ, ਮਿ੍ਰਤਕ ਦੇ ਦੋਸ਼ਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਰਤਕ ਬੀਤੇ ਦਿਨ ਸਾਈਕਲ ’ਤੇ ਨਾਭਾ ਜਾਣ ਲਈ ਗਿਆ ਸੀ ਪਰ ਰਾਤ 8 ਵਜੇ ਤੱਕ ਘਰ ਨਾ ਪੁੱਜਣ ’ਤੇ ਕਾਫ਼ੀ ਫੋਨ ਕਰਨ ’ਤੇ ਉਸ ਨੇ ਫੋਨ ਨਾ ਚੁੱਕਿਆ ਤਾਂ ਉਸ ਦੀ ਭਾਲ ਕਰਨ ਦੌਰਾਨ ਜਿਉਂ ਹੀ ਪਿੰਡ ਕਕਰਾਲਾ ਲਾਗੇ ਪੁੱਜੇ ਤਾਂ ਉਸ ਦਾ ਸਾਈਕਲ ਖੜਿਆ ਮਿਲਿਆ ਅਤੇ ਲਾਗਿਉ ਹੀ ਉਸ ਦੀ ਲਾਸ਼ ਬਰਾਮਦ ਹੋਈ। (Nabha News)

    ਇਹ ਵੀ ਪੜ੍ਹੋ : ਮਾਈਨਿੰਗ ਵਿਭਾਗ ਦੀ ਕਾਰਵਾਈ, ਦੋ ਥਾਂਵਾਂ ’ਤੇ ਛਾਪੇਮਾਰੀ

    ਉਨ੍ਹਾਂ ਮ੍ਰਿਤਕ ਨੂੰ ਸਿਵਲ ਹਸਪਤਾਲ ਲਿਆਂਦਾ। ਉਸ ਨੇ ਦੱਸਿਆ ਕਿ ਮ੍ਰਿਤਕ ਨਾਲ ਕੁੱਝ ਸਮਾਂ ਪਹਿਲਾਂ ਹੋਈ ਠੱਗੀ ਸੰਬੰਧੀ ਦਰਜ ਪੁਲਿਸ ਮਾਮਲੇ ’ਚ ਨਾਭਾ ਪੁਲਿਸ ਮੁਲਜ਼ਮਾਂ ਖਿਲਾਫ ਅਦਾਲਤ ਚਲਾਨ ਪੇਸ਼ ਨਹੀਂ ਕਰ ਰਹੀ ਸੀ ਅਤੇ ਮਿ੍ਰਤਕ ਸੁਖਦੇਵ ਸਿੰਘ ਨੂੰ ਧਮਕੀਆ ਵੀ ਮਿਲ ਰਹੀਆਂ ਸਨ। ਉਸ ਨੇ ਮਾਮਲੇ ’ਚ ਸਖਤ ਕਾਨੂੰਨੀ ਕਾਰਵਾਈ ਨਾਲ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮਿ੍ਰਤਕ ਪਿਛਲੇ ਚਾਰ ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਿਹਾ ਸੀ। ਸਦਰ ਥਾਣਾ ਨਾਭਾ ਇੰਚਾਰਜ ਐਸ. ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਮਿ੍ਰਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। (Nabha News)

    LEAVE A REPLY

    Please enter your comment!
    Please enter your name here