ਬੀਐਨਆਈ ਬਠਿੰਡਾ ਨੇ ਗ੍ਰੈਂਡ ਫਿਨਾਲੇ ਐਵਾਰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਕਰਵਾਇਆ

BNI

ਸਿਸਕੋ ਫਾਈਟਰਸ ਅਤੇ ਬਿਗ ਸ਼ਾਟ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਗਿਆ

  •  ਐਸਆਰਐਲ ਕਿ੍ਰਏਟਰਸ ਬਣਿਆ ਉਪ ਜੇਤੂ ਘੋਸ਼ਿਤ

(ਸੁਖਨਾਮ) ਬਠਿੰਡਾ। ਬੀਐਨਆਈ ਰਾਇਲਜ਼ ਅਤੇ ਬੀਐਨਆਈ ਐਸਪਾਇਰ ਦਾ ਗ੍ਰੈਂਡ ਫਿਨਾਲੇ ਐਵਾਰਡ ਸਮਾਰੋਹ ਬੀਐਨਆਈ ਬਠਿੰਡਾ ਵੱਲੋਂ ਇੱਕ ਨਿੱਜੀ ਹੋਟਲ ਵਿੱਚ ਕਰਵਾਇਆ ਗਿਆ। ਇਸ ਮੌਕੇ ਵਿਜੇ ਜਿੰਦਲ, ਐਮਐਸਈ ਠੇਕੇਦਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੀਐਨਆਈ ਬਠਿੰਡਾ ਦੇ ਇਸ ਸਮਾਗਮ ’ਚ ਮੁੱਖ ਮਹਿਮਾਨ ਵਿਜੇ ਜਿੰਦਲ, ਕਾਰਜਕਾਰੀ ਡਾਇਰੈਕਟਰ ਰਮਨ ਗਰਗ, ਡਾਇਰੈਕਟਰ ਕੰਸਲਟੈਂਟ ਅਤਿਨ ਗੁਪਤਾ, ਬੀਐਨਆਈ ਰਾਇਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਬੀਐਨਆਈ ਐਸਪਾਇਰ ਦੇ ਪ੍ਰਧਾਨ ਵਿਕਰਾਂਤ ਵਰਮਾ ਨੇ ਸਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਅਗਾਜ਼ ਕੀਤਾ। (BNI Bathinda)

ਇਸ ਗ੍ਰੈਂਡ ਫਿਨਾਲੇ ਵਿੱਚ ਪਿਛਲੇ 1 ਮਹੀਨੇ ਵਿੱਚ ਰਾਇਲ ਬਠਿੰਡਾ ਅਤੇ ਐਸਪਾਇਰ ਬਠਿੰਡਾ ਦੀਆਂ 8 ਟੀਮਾਂ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਜੇਤੂ, ਉਪ ਜੇਤੂ, ਪਲੇਅਰ ਆਫ ਦ ਮੰਥ ਅਤੇ ਕਪਤਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ਿਵ ਜਵੈਲਰਜ਼ ਮੁੱਖ ਸਪਾਂਸਰ ਅਤੇ ਐਮਜੀ ਹਸਪਤਾਲ, ਸੰਦੀਪ ਪ੍ਰਾਪਰਟੀਜ਼, ਗਣਪਤੀ ਮਾਰਕੀਟਿੰਗ ਕੋ-ਸਪੌਂਸਰ ਬਣੇ। ਇਸ ਵਿੱਚ ਕੁੱਲ 8 ਟੀਮਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਸਾਰਿਆਂ ਨੇ ਵੱਧ ਤੋਂ ਵੱਧ ਰੈਫਰਲ, ਇੱਕ-ਦੂਜੇ ਨੂੰ ਇੱਕ ਮਹੀਨੇ ਲਈ ਬਿਜਨੈੱਸ ਦਿੱਤਾ ਅਤੇ ਨਵੇਂ ਮੈਂਬਰ ਬਣਾਏ, ਇਨ੍ਹਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਟੀਮ ਜੇਤੂ ਸਿਸਕੋ ਫਾਈਟਰਸ ਅਤੇ ਬਿਗ ਸ਼ਾਟ ਨੂੰ ਸਾਂਝੇ ਜੇਤੂ ਘੋਸ਼ਿਤ ਕੀਤਾ ਗਿਆ, ਅਤੇ ਐਸਆਰਐਲ ਕਿ੍ਰਏਟਰਸ ਨੂੰ ਉਪ ਜੇਤੂ ਐਲਾਨਿਆ ਗਿਆ।

BNI-1

ਬੈਸਟ ਫੀਚਰ ਪ੍ਰਜੈਂਟੇਸ਼ਨ ਦਾ ਇਨਾਮ ਟੀਮ ਟਾਇਟਨਸ ਨੂੰ ਮਿਲਿਆ

ਸਮਾਗਮ ਦੇ ਕੋਆਰਡੀਨੇਟਰ ਪ੍ਰੇਮ ਗੁਪਤਾ ਅਤੇ ਅਰੁਣ ਗਰਗ ‘ਪਿੰਟਾ’ ਨੇ ਪੂਰੇ ਪ੍ਰੋਗਰਾਮ ਨੂੰ ਬੜੀ ਜਿੰਮੇੇਵਾਰੀ ਨਾਲ ਨਿਭਾਇਆ। ਬੀਐਨਆਈ ਰਾਇਲਜ ਦੇ ਕਾਰਜਕਾਰੀ ਨਿਰਦੇਸ਼ਕ ਰਮਨ ਗਰਗ ਨੇ ਬੀਐਨਆਈ ਰਾਇਲਜ਼ ਨੂੰ ਪਲੈਟੀਨਮ ਚੈਪਟਰ ਘੋਸ਼ਿਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਡਾ.ਅਤਿਨ ਗੁਪਤਾ ਨੂੰ ਬੀਐਨਆਈ ਬਠਿੰਡਾ ਦਾ ਕੰਸਲਟੈਂਟ ਡਾਇਰੈਕਟਰ ਐਲਾਨਿਆ ਗਿਆ। ਬੈਸਟ ਫੀਚਰ ਪ੍ਰਜੈਂਟੇਸ਼ਨ ਦਾ ਇਨਾਮ ਟੀਮ ਟਾਇਟਨਸ ਨੂੰ ਮਿਲਿਆ ।

ਵੱਧ ਤੋਂ ਵੱਧ ਰੈਫਰਲ ਦੇਣ ਲਈ ਪ੍ਰਿੰਕਲ ਬਾਂਸਲ, ਟੀਵਾਈਐਫਸੀਬੀ ਲਈ ਡਾ: ਅਤਿਨ ਗੁਪਤਾ, ਸਪਾਂਸਰ ਲਈ ਅਰੁਣ ਗਰਗ, ਇੱਕ ਵਾਰ ਵਿੱਚ ਵੱਧ ਤੋਂ ਵੱਧ ਕਾਰੋਬਾਰ ਦੇਣ ਲਈ ਡਾ: ਕਸ਼ਿਸ਼ ਗੁਪਤਾ, 1-2-1 ਲਈ ਸਭ ਤੋਂ ਵੱਧ ਫਰੈਂਕੀ ਨੇਵੇਟੀਆ ਅਤੇ ਰਾਮਪਾਲ ਗਰਗ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਮਹਿਮਾਨਾਂ ਨੂੰ ਬੁਲਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਿਸਮ ਦਾ ਗਰੁੱਪ ਪਹਿਲੀ ਵਾਰ ਦੇਖਿਆ ਹੈ ਜਿੱਥੇ ਵਪਾਰੀ ਇੱਕ-ਦੂਜੇ ਨੂੰ ਬਿਨਾਂ ਕਿਸੇ ਲਾਲਚ ਦੇ ਕੰਮ ਦਿੰਦੇ ਹਨ ਅਤੇ ਜੇਕਰ ਮੌਕਾ ਮਿਲਿਆ ਤਾਂ ਉਹ ਵੀ ਇਸ ਦਾ ਹਿੱਸਾ ਬਣਨਾ ਚਾਹੁਣਗੇ।

ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ