ਕਈ ਮਰੀਜ਼ਾਂ ਨੂੰ ਪਲੇਟਲੈਟਸ ਵੀ ਦਿੱਤੇ
ਚੰਡੀਗੜ੍ਹ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਾਏ ਰਸਤੇ ‘ਤੇ ਚਲਦੇ ਹੋਏ ਚੰਡੀਗੜ੍ਹ ਵਿਖੇ ਬਲੱਡ ਪੰਪ (ਡੇਰਾ ਸ਼ਰਧਾਲੂ) ਜ਼ਰੂਰਤਮੰਦ ਮਰੀਜ਼ਾਂ ਨੂੰ ਜੀਵਨ ਦਾਨ ਦੇਣ ਵਿੱਚ ਲੱਗੇ ਹੋਏ ਹਨ। ਚੰਡੀਗੜ੍ਹ ਵਿਖੇ ਹਰ ਦੂਜੇ ਦਿਨ ਸੜਕ ਹਾਦਸੇ ਜਾਂ ਫਿਰ ਕਿਸੇ ਬਿਮਾਰੀ ਨਾਲ ਪੀੜਤ ਨੂੰ ਖੂਨ ਦਿੱਤਾ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਵਿੱਚ 11 ਯੂਨਿਟ ਖੂਨਦਾਨ ਕਰ ਦਿੱਤਾ ਗਿਆ ਹੈ, ਜਦੋਂ ਕਿ ਪਲੇਟਲੈਟਸ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਚੰਡੀਗੜ੍ਹ ਤੋਂ ਜਾਣਕਾਰੀ ਦਿੰਦੇ ਹੋਏ ਰਾਜੂ ਇੰਸਾਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪੁੱਜਣ ਵਾਲੇ ਮਰੀਜ਼ਾਂ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਹੈ। ਕਈ ਵਾਰ ਤਾਂ ਐਮਰਜੈਂਸੀ ਵਿੱਚ ਦੇਰ ਰਾਤ ਨੂੰ ਵੀ ਖੂਨ ਦਿੱਤਾ ਗਿਆ ਹੈ ਅਤੇ ਕਦੀ ਵੀ ਚੰਡੀਗੜ੍ਹ ਦੇ ਪ੍ਰੇਮੀਆਂ ਨੇ ਜਰੂਰਤ ਪੈਣ ‘ਤੇ ਦਿਨ ਜਾਂ ਰਾਤ ਨੂੰ ਖੂਨਦਾਨ ਕਰਨ ਤੋਂ ਇਨਕਾਰ ਨਹੀਂ ਕੀਤਾ।
ਬੀਤੀ 1 ਫਰਵਰੀ ਤੋਂ ਲੈ ਕੇ 8 ਫਰਵਰੀ ਤੱਕ ਚੰਡੀਗੜ੍ਹ ਦੇ ਡੇਰਾ ਪ੍ਰੇਮੀਆਂ ਨੇ 11 ਯੂਨਿਟ ਤੋਂ ਜਿਆਦਾ ਖੂਨਦਾਨ ਕਰ ਦਿੱਤਾ ਹੈ, ਜਦੋਂ ਕਿ ਕਈ ਮਰੀਜ਼ਾਂ ਨੂੰ ਪਲੇਟਲੈਟਸ ਵੀ ਦਿੱਤੇ ਗਏ ਹਨ, ਉਨ੍ਹਾਂ ਦੀ ਗਿਣਤੀ ਇਸ ਵਿੱਚ ਸ਼ਾਮਲ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਖੂਨਦਾਨ ਕਰਨ ਵਾਲਿਆਂ ਵਿੱਚ ਵਿਜੇਂਦਰ ਇੰਸਾਂ, ਮਾਸਟਰ ਜੱਸੀ ਇੰਸਾਂ, ਨੀਤਿਨ ਇੰਸਾਂ, ਸੁਨੀਲ ਇੰਸਾਂ ਅਤੇ ਗੁਰਮੁਖ ਇੰਸਾਂ ਤੋਂ ਇਲਾਵਾ ਹੋਰਨਾਂ ਨੇ ਖੂਨਦਾਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।