Blood Donation: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀਆਂ ਪਵਿੱਤਰ ਪ੍ਰੇਰਨਾ ‘ਤੇ ਚਲਦਿਆਂ ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧਾ ਦੇ ਵਸਨੀਕ ਪ੍ਰਮੀ ਸਵਰਨਜੀਤ ਸਿੰਘ ਇੰਸਾਂ ਨੇ ਮਹਿਜ਼ 10 ਦਿਨਾਂ ਦੇ ਬੱਚੇ ਦੇ ਇਲਾਜ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ ਹੈ।
Read Also : Free Ration schemes: ਮੁਫ਼ਤ ਰਾਸ਼ਨ ਤੇ ਪੈਸੇ ਵੰਡਣ ਵਾਲੀਆਂ ਸਕੀਮਾਂ ’ਤੇ ਸੁਪਰੀਮ ਕੋਰਟ ਦੀ ਸਖਤ ਟਿੱਪਣੀ
ਪ੍ਰਾਪਤ ਜਾਣਕਾਰੀ ਅਨੁਸਾਰ ਸਵਰਨਜੀਤ ਇੰਸਾਂ ਨੇ ਜਿਸ ਬੱਚੇ ਲਈ ਖੂਨਦਾਨ ਕੀਤਾ ਹੈ। ਉਹ ਮਹਿਜ 10 ਦਿਨਾਂ ਦਾ ਹੈ ਜੋ ਜਿੰਦਲ ਹਸਪਤਾਲ ਜੱਚਾ ਬੱਚਾ ਕੇਂਦਰ ਸੁਨਾਮ ਵਿੱਚ ਇਲਾਜ ਅਧੀਨ ਹੈ ਜਿਸ ਦੇ ਇਲਾਜ ਲਈ ਖੂਨ ਦੀ ਸਖਤ ਜਰੂਰਤ ਸੀ, ਜਿਸ ਤੋਂ ਬਾਅਦ ਪ੍ਰੇਮੀ ਸਵਰਨਜੀਤ ਸਿੰਘ ਇੰਸਾਂ ਨੇ ਆਪਣਾ ਇੱਕ ਯੂਨਿਟ ਖੂਨਦਾਨ ਕੀਤਾ ਹੈ, ਸਵਰਨਜੀਤ ਸਿੰਘ ਇੰਸਾਂ ਨੇ ਇਸ ਵਾਰ 17ਵੀਂ ਵਾਰ ਖੂਨਦਾਨ ਕੀਤਾ ਹੈ, ਉੱਥੇ ਹੀ ਖੂਨਦਾਨ ਕਰਨ ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਵਰਨਜੀਤ ਸਿੰਘ ਇੰਸਾਂ ਦਾ ਦਿਲ ਤੋਂ ਧੰਨਵਾਦ ਕੀਤਾ ਹੈ। Blood Donation