ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Blood Donors ...

    Blood Donors Honored: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਖੂਨਦਾਨ ਪੰਦਰਵਾੜਾ ਸਮਾਗਮ ਮੌਕੇ ਕੀਤਾ ਸਨਮਾਨਿਤ

    Blood Donors Honored
    Blood Donors Honored: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਖੂਨਦਾਨ ਪੰਦਰਵਾੜਾ ਸਮਾਗਮ ਮੌਕੇ ਕੀਤਾ ਸਨਮਾਨਿਤ

    Blood Donors Honored: (ਵਿੱਕੀ ਕੁਮਾਰ) ਮੋਗਾ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਿਲ ਹਸਪਤਾਲ ਮੋਗਾ ਵਿਖੇ ਖੂਨਦਾਨ ਕਰਨ ਵਾਲੀਆਂ ਮੋਹਰੀ ਖੂਨਦਾਨੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਡਾਕਟਰ ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

    ਇਹ ਵੀ ਪੜ੍ਹੋ: Welfare Work: ਬੇਸਹਾਰਾ ਗਾਂ ਲਈ ਮਸੀਹਾ ਬਣ ਬਹੁੜੇ ਡੇਰਾ ਸ਼ਰਧਾਲੂ

    ਇਸ ਮੌਕੇ ਉਹਨਾਂ ਨੇ ਖ਼ੂਨਦਾਨ ਖੇਤਰ ਵਿੱਚ ਮੋਹਰੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਵੀ ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੇਵਾਦਾਰ ਬਹੁਤ ਸੇਵਾ ਕਰਦੇ ਹਨ। ਇਸ ਮੌਕੇ ਡਾਕਟਰ ਅਕਾਂਸ਼ਾ ਮਿੱਤਲ ਨੇ ਖੂਨਦਾਨ ਪੰਦਰਵਾੜਾ ਦੇ ਪ੍ਰੋਗਰਾਮ ਦੌਰਾਨ ਕਿਹਾ ਕਿ ਇਹਨਾਂ ਸੇਵਾਦਾਰਾਂ ਦਾ ਜਜ਼ਬਾ ਕਾਬਿਲੇ ਤਾਰੀਫ ਹੁੰਦਾ ਹੈ। ਇਸ ਮੌਕੇ 85 ਮੈਂਬਰ ਰਾਮ ਇੰਸਾਂ, 15 ਮੈਂਬਰ ਪ੍ਰੀਤ ਇੰਸਾਂ, ਪ੍ਰੇਮੀ ਸੇਵਕ ਪ੍ਰੇਮ ਇੰਸਾਂ, ਪ੍ਰੇਮੀ ਵਿਪਨ ਇੰਸਾਂ, ਪ੍ਰੇਮੀ ਸੁਨੀਲ ਇੰਸਾਂ, ਪ੍ਰੇਮੀ ਵਿੱਕੀ ਇੰਸਾਂ ਤੋਂ ਇਲਾਵਾ ਡਾ ਸਟੀਫ਼ਨ ਸਿੱਧੂ, ਲਵਦੀਪ ਸਿੰਘ, ਜਸਵਿੰਦਰ ਸਿੰਘ, ਕੇ ਦੀਪ ਹਾਜ਼ਿਰ ਸਨ। Blood Donors Honored