ਅਵਤਾਰ ਦਿਵਸ ‘ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕੀਤਾ ਖੂਨਦਾਨ
ਅਬੋਹਰ,ਸੰਗਤ ਮੰਡੀ (ਨਰੇਸ ਬਜਾਜ\ ਸੁਖਤੇਜ ਧਾਲੀਵਾਲ) ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ 53ਵੇਂ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਬਲਾਕ ਖੂਈਆ ਸਰਵਰ ਅਤੇ ਬੱਲੂਆਣਾ ਦੇ ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਅਬੋਹਰ ਸੁਭਾਸ਼ ਨਗਰ ਨਾਮ ਚਰਚਾ ਘਰ ਵਿੱਚ ਵਿਸ਼ਾਲ ਖੂਨ ਦਾਨ ਕੈਂਪ ਲਾਇਆ ਗਿਆ ਕੈਂਪ ਵਿੱਚ ਸਰਕਰੀ ਹਸਪਤਾਲ ਬਲੱਡ ਬੈਂਕ ਦੇ ਡਾ ਸ਼ਮਸ਼ੇਰ ਸਿੰਘ ਸੰਧੂ ਕੌਂਸਲਰ ਕ੍ਰਿਸ਼ਨ ਕੁਮਾਰ ਅਤੇ ਸਟਾਫ ਨੇਸਹਿਯੋਗ ਦਿੱਤਾ ਇਸ ਮੌਰੇ ਵੱਖ-ਵੱਖ ਪਿੰਡਾਂ ਗੋਬਿੰਦਗੜ੍ਹ ,ਧਰਾਂਗ ਵਾਲਾ ਢਾਬਾ ਕੋਕਰਿਆ, ਸੱਪਾਂ ਵਾਲੀ ਸਰਵਰ ਖੂਈਆ ,ਦਾਨੇ ਵਾਲਾ ,ਕੱਲਰ ਖੇੜਾ ਤੋਂ ਆਈ ਸਾਧ-ਸੰਗਤ ਵਿੱਚ ਖੂਨ ਦਾਨ ਕਰਨ ਲਈ ਭਾਰੀ ਜੋਸ਼ ਵੇਖਣ ਨੂੰ ਮਿਲਿਆ ਇਸ ਕੈਂਪ ਵਿੱਚ ਡੇਰਾ ਸ਼ਰਧਾਲੂਆਂ ਨੇ 136 ਯੂਨਿਟ ਖੂਨ ਦਾਨ ਕੀਤਾ
ਇਸ ਮੌਕੇ 45 ਮੈਬਰ ਕ੍ਰਿਸ਼ਨ ਲਾਲ ਜੇ ਈ ,ਸਟੇਟ ਮੈਂਬਰ ਆਸ਼ਾ ਚੁੱਘ ਇੰਸਾਂ ਅਤੇ ਬਲਾਕ ਭੰਗੀਦਾਸ ਜੋਗਿੰਦਰ ਬਜਾਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀਬਲਾਕ ਆਜ਼ਮ ਵਾਲਾ, ਕਿੱਕਰ ਖੇੜਾ, ਅਬੋਹਰ ਬਲਾਕ ਵੱਲੋਂ ਸਰਕਾਰੀ ਹਸਪਤਾਲ ਵਿੱਚ ਕੈਂਪ ਲਗਾ ਕੇ 170 ਯੂਨਿਟ ਖੂਨ ਦਾਨ ਕੀਤਾ ਗਿਆ ਸੀ ਇਸ ਮੌਕੇ ਬਲਾਕ ਭੰਗੀਦਾਸ ਜੋਗਿੰਦਰ ਬਜਾਜ,ਅਵਿਨਾਸ਼ ਚੰਦਰ (ਪੱਪੂ) ਮੰਨੂ ਹੁਰੀਆ, ਭੂਸ਼ਣ ਹੁਰੀਆ, ਅਮਰ ਲਾਲ,ਗੁਰਤੇਜ ਸਿੰਘ ਇੰਸਾਂ ਭੰਗੀਦਾਸ ਦਾਨੇ ਵਾਲਾ, ਸੁਭਾਸ਼ ਚੰਦਰ ਕੱਲਰ ਖੇੜਾ ਅਤੇ ਰਾਮ ਕੁਮਾਰ ਇੰਸਾਂ ਬਲਾਕ ਭੰਗੀਦਾਸ, ਗਿਆਨ ਚੰਦ ਇੰਸਾਂ 15 ਮੈਂਬਰ, ਦਲੀਪ ਕੁਮਾਰ ਇੰਸਾਂ,25 ਮੈਂਬਰ, ਪ੍ਰੇਮ ਪਾਲ 15 ਮੈਂਬਰ, ਗੁਰਪ੍ਰੀਤ ਸਿੰਘ, ਗ੍ਰੀਨ ਸ ਜਿਮੇਵਾਰ, ਬਲਾਕ ਅਬੋਹਰ ਦੇ 25 ਮੈਂਬਰ ਬਲਵੰਤ ਇੰਸਾਂ, ਪੂਰਨ ਚੰਦ,ਅਜੈ ਕੁਮਾਰ, ਆਦਿ ਮੌਜੂਦ ਸਨ
ਬਲਾਕ ਬਾਂਡੀ ਦੀ ਸਾਧ-ਸੰਗਤ ਵੱਲੋਂ ਵੀ ਪਵਿੱਤਰ ਅਵਤਾਰ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਸਬੰਧੀ ਬਲਾਕ ਭੰਗੀਦਾਸ ਗੁਰਸੇਵਕ ਕੁਮਾਰ ਇੰਸਾਂ ਅਤੇ 15 ਮੈਂਬਰ ਸੱਤਪਾਲ ਇੰਸਾਂ ਨੇ ਦੱਸਿਆ ਕਿ ਬਲਾਕ ਬਾਂਡੀ ਦੀ ਸਾਧ-ਸੰਗਤ ਵੱਲੋਂ ਪਵਿੱਤਰ ਅਵਤਾਰ ਦਿਹਾੜੇ ‘ਤੇ ਨਾਮ ਚਰਚਾ ਘਰ ਜੱਸੀ ਬਾਗਵਾਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ 45 ਮੈਂਬਰ ਗੁਰਦੇਵ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ ਅਤੇ ਛਿੰਦਰਪਾਲ ਇੰਸਾਂ ਵੱਲੋਂ ਕੀਤਾ ਗਿਆ ਕੈਂਪ ‘ਚ ਖੂਨਦਾਨ ਲੈਣ ਲਈ ਗੋਇਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਸਵੈਇੱਛਾ ਨਾਲ ਖੂਨਦਾਨ ਕਰਨ ਲਈ ਪੁੱਜੇ ਖੂਨਦਾਨੀਆਂ ਤੋਂ 80 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ
ਬਲੱਡ ਬੈਂਕ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕੈਂਪ ਪ੍ਰਬੰਧਕਾਂ ਵੱਲੋਂ ਕੋਵਿਡ-19 ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕੈਂਪ ‘ਚ ਪੁੱਜੇ ਖੂਨਦਾਨੀਆਂ ਦੇ ਹੱਥ ਸੈਨੇਟਾਈਜ ਕਰਕੇ ਦਸਤਾਨੇ ਪਵਾਉਣਾ, ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣ ਆਦਿ ਦਾ ਜ਼ਰੂਰੀ ਖਿਆਲ ਰੱਖਿਆ ਗਿਆ ਇਸ ਮੌਕੇ ਪੰਜਾਬ ਦੇ 45 ਮੈਂਬਰ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਬਲਾਕ ਬਾਂਡੀ ਦੀ ਸਾਧ ਸੰਗਤ ਵੱਲੋਂ ਆਪਣੇ ਮੁਰਸ਼ਦ ਦੇ ਜਨਮ ਦਿਹਾੜੇ ‘ਤੇ ਖੂਨਦਾਨ ਕਰਕੇ ਉਨ੍ਹਾਂ ਦੇ 53ਵੇਂ ਜਨਮ ਦਿਨ ਦਾ ਤੋਹਫ਼ਾ ਦਿੱਤਾ ਗਿਆ ਹੈ
45 ਮੈਂਬਰ ਛਿੰਦਰਪਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਨੂੰ ਆਪਣੇ ਜਨਮ ਦਿਨ ਮੌਕੇ ਤੇ ਕੇਕ ਜਾਂ ਹੋਰ ਫਜ਼ੂਲ ਖਰਚੇ ਨਾ ਕਰਦਿਆਂ ਮਾਨਵਤਾ ਭਲਾਈ ਕਾਰਜ ਕਰਨ ਦਾ ਉਪਦੇਸ਼ ਦਿੱਤਾ ਹੈ ਇਸ ਮੌਕੇ 45 ਮੈਂਬਰ ਬਲਜਿੰਦਰ ਸਿੰਘ ਇੰਸਾਂ ਨੇ ਇਸ ਪਵਿੱਤਰ ਅਵਤਾਰ ਦਿਵਸ ਮੌਕੇ ਖ਼ੂਨਦਾਨ ਕਰਨ ਆਏ ਖੂਨਦਾਨੀਆਂ ਨੂੰ ਗੁਰੂ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਇਸ ਖੂਨਦਾਨ ਕੈਂਪ 25 ਭੈਣਾਂ ਅਤੇ 55 ਭਾਈਆਂ ਵੱਲੋਂ ਖੂਨਦਾਨ ਕੀਤਾ ਗਿਆ ਇਸ ਮੌਕੇ ਬਲਾਕ ਦੇ 25 ਮੈਂਬਰ 15 ਮੈਂਬਰ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਮੈਂਬਰ, ਪਿੰਡਾਂ ਦੇ ਭੰਗੀਦਾਸ ਹਾਜਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.