Blood Donation Camp: ਰਾਜੀਵ ਗਾਂਧੀ ਦੀ ਯਾਦ ’ਚ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਖੂਨਦਾਨ ਕੈਂਪ

Blood Donation Camp
ਫ਼ਤਹਿਗੜ੍ਹ ਸਾਹਿਬ : ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਕੈਂਪ ਦੌਰਾਨ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਖੂਨਦਾਨ ਸਭ ਤੋਂ ਉਤਮ ਦਾਨ : ਸਾਬਕਾ ਵਿਧਾਇਕ ਨਾਗਰਾ

Blood Donation Camp: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿੱਚ ਯੂਥ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਯੂਥ ਪ੍ਰਧਾਨ ਅਮਿਤ ਜੈ ਚੰਦ ਲੱਕੀ ਸ਼ਰਮਾ ਪੰਜਾਬ ਯੂਥ ਕਾਂਗਰਸ ਦੇ ਸੈਕਟਰੀ ਤੇ ਯੂਥ ਕਾਂਗਰਸ ਹਲਕਾ ਬਸੀ ਪਠਾਣਾ ਦੇ ਪ੍ਰਧਾਨ ਅਮਰਜੀਤ ਸਿੰਘ ਭੰਗੂ, ਹਲਕਾ ਫ਼ਤਹਿਗੜ੍ਹ ਸਾਹਿਬ ਦੇ ਯੂਥ ਪ੍ਰਧਾਨ ਮਨਦੀਪ ਸਿੰਘ ਖੇੜਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਕੈਂਪ ਵਿੱਚ ਪਹੁੰਚੇ ਨੌਜਵਾਨਾਂ ਦਾ ਹੌਸਲਾ ਵਧਾਇਆ।

ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਖੂਨਦਾਨ ਇਕ ਮਹਾਂਦਾਨ ਹੈ, ਜੋ ਕਈ ਕੀਮਤੀ ਜਿੰਦਗੀਆਂ ਨੂੰ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜੀਵ ਗਾਂਧੀ ਦੀ ਯਾਦ ਨੂੰ ਮਨਾਉਂਦੇ ਹੋਏ ਮਨੁੱਖਤਾ ਦੀ ਸੇਵਾ ਲਈ ਇਹ ਯਤਨ ਕਰ ਰਹੇ ਹਾਂ। ਰਾਜੀਵ ਗਾਂਧੀ ਦੀ ਦੂਰਦਰਸ਼ੀ ਸੋਚ ਨੇ ਦੇਸ਼ ਨੂੰ ਆਧੁਨਿਕ ਯੁੱਗ ਵੱਲ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਕੰਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਅਤੇ ਸਦਾ ਮੱਦਦ ਲਈ ਤੱਤਪਰ ਰਹਿਣ। ਉਨ੍ਹਾਂ ਕਿਹਾ ਕਿ ਇਹ ਖੂਨਦਾਨ ਕੈਂਪ ਨਾ ਸਿਰਫ਼ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਹੈ, ਸਗੋਂ ਇਹ ਇਕ ਸੰਦੇਸ਼ ਵੀ ਹੈ ਕਿ ਨੌਜਵਾਨ ਭਵਿੱਖ ਨਿਰਮਾਤਾ ਹਨ।

ਇਹ ਵੀ ਪੜ੍ਹੋ: Dhoni: ਜੇ ਮੈਂ ਧੋਨੀ ਦੀ ਜਗ੍ਹਾ ਹੁੰਦਾ, ਤਾਂ ਮੈਂ ਕਹਿੰਦਾ ‘ਬਸ ਬਹੁਤ ਹੋ ਗਿਆ’: ਸੰਜੇ ਬਾਂਗੜ

ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਮਿੰਤ ਜੈ ਚੰਦ ਲੱਕੀ ਸ਼ਰਮਾ ਨੇ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਨੌਜਵਾਨ ਵਰਗ ਨੂੰ ਸਮਾਜ ਸੇਵਾ ਦੇ ਕੰਮਾਂ ਵੱਲ ਲਗਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਜ ਸੇਵਾ ਵੱਲ ਲੱਗ ਕੇ ਨੌਜਵਾਨ ਹੋਰਨਾਂ ਸਮਾਜਿਕ ਬੁਰਾਈਆਂ ਤੋਂ ਬਚੇ ਰਹਿੰਦੇ ਹਨ। ਡਾ. ਰੀਤੇਸ਼ ਗੁਲਾਟੀ ਇੰਚਾਰਜ ਬਲੱਡ ਕੈਂਪ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹਸਪਤਾਲ ਦੀ ਟੀਮ ਵੱਲੋਂ 52 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪ੍ਰੈਂਸ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ,ਹਰਮਨ ਬਾਜਵਾ, ਭੁਪਿੰਦਰ ਹੁੰਦਲ,ਕੌਂਸਲਰ ਵਿਸਾਖੀ ਰਾਮ,ਰਾਜੀਵ ਸ਼ਰਮਾ, ਹੈਰੀ ਕੈਨੇਡਾ, ਅਕੰਰ ਸ਼ੈਣੀ, ਸਾਹਿਲ ਠਾਕੁਰ,ਮਨੀਸ਼ ਬੱਸੀ, ਲਖਵਿੰਦਰ ਸਿੰਘ ਹਰਨਾ, ਗੋਗੀ ਹਰਨਾ, ਮਾਨ ਹੰਸਾਲੀ, ਅਮਰਿੰਦਰ ਸਿੰਘ, ਅਜੈ ਕੈਨੇਡਾ, ਜਤਿਨ ਧੀਮਾਨ, ਕੁਸ਼ਦੀਪ ਸਿੰਘ, ਜਸਵੀਰ ਸਿੰਘ, ਹੈਰੀ ਫਿਰੋਜ਼ਪੁਰ ਆਦਿ ਹਾਜ਼ਰ ਸਨ। Blood Donation Camp