Blood Donation Camp: (ਅਨਿਲ ਲੁਟਾਵਾ) ਅਮਲੋਹ। ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੋਸਾਇਟੀ ਅਮਲੋਹ ਵੱਲੋਂ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੀਸਰਾ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਸਾਹਿਬ ਅਮਲੋਹ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਲਾਲ ਸਿੰਘ ਲਾਲੀ (ਬਰ੍ਹੀਮੇ ਵਾਲੇ) ਵੱਲੋਂ ਕੀਤਾ ਗਿਆ। ਕੈਂਪ ‘ਚ ਬਸੀ ਨਰਸਿੰਗ ਹੋਮ ਲੁਧਿਆਣਾ ਵੱਲੋਂ 150 ਯੂਨਿਟ ਖੂਨਦਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ‘ਤੇ ਡਾ. ਜਸਵੰਤ ਸਿੰਘ ਨੇ ਦੱਸਿਆ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੋਸਾਇਟੀ ਵੱਲੋਂ ਜਿੱਥੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਉੱਥੇ ਹੀ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਸਮਾਜ ਭਲਾਈ ਕੰਮਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Cameron Green: IPL 2026 Auction- ਕੈਮਰਨ ਗ੍ਰੀਨ ਬਣਿਆ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ, ਜਾਣੋ ਕਿੰਨੇ ਕਰੋੜ ’ਚ ਖ…

ਇਸ ਕੈਂਪ ਵਿੱਚ ਡੀਐਸਪੀ ਗੁਰਦੀਪ ਸਿੰਘ ਸੰਧੂ,ਬੀਡੀਪੀਓ ਹਰਚੰਦ ਸਿੰਘ, ਡਾਕਟਰ ਕਰਨੈਲ ਸਿੰਘ, ਡਾਕਟਰ ਗੁਲਜਾਰ ਸਿੰਘ, ਡਾਕਟਰ ਤੀਰਥ ਬਾਲਾ, ਡਾਕਟਰ ਸਿਮਰਜੋਤ ਸਿੰਘ, ਡਾਕਟਰ ਜਸਵੰਤ ਸਿੰਘ, ਹਰਪ੍ਰੀਤ ਸਿੰਘ ਸੋਨੂ, ਜਗਤਾਰ ਸਿੰਘ, ਕੇਸਰ ਸਿੰਘ, ਜਗਤਾਰ ਸਿੰਘ ਗਿੱਲ, ਰਵੀ ਇੰਦਰ ਸਿੰਘ ਰੰਧਾਵਾ, ਬਲਪਿੰਦਰ ਸਿੰਘ ਪੰਚਾਇਤ ਅਫਸਰ, ਕੁਲਜਿੰਦਰ ਸਿੰਘ, ਰੇਸ਼ਮ ਸਿੰਘ, ਨਰਿੰਦਰ ਪਾਲ ਸਿੰਘ, ਹਰਮੇਸ਼ ਸਿੰਘ,ਮੋਹਣ ਸਿੰਘ, ਦਿਲਬਾਗ ਸਿੰਘ, ਨਾਹਰ ਸਿੰਘ,ਗੁਰਦੀਪ ਸਿੰਘ ਜੰਜੂਆ ਗੁਰਨਾਮ ਸਿੰਘ ਪੁਰੀ, ਹਰਵਿੰਦਰ ਸਿੰਘ ਬਿੰਦਾ,ਪਰਮਿੰਦਰ ਸਿੰਘ ਸੰਧੂ,ਹਰਬੰਸ ਸਿੰਘ ਬਡਾਲੀ, ਕੁਲਦੀਪ ਸਿੰਘ ਮਛਰਾਏ, ਸ਼ਰਧਾ ਸਿੰਘ ਨੰਬਰਦਾਰ,ਜਸਪਾਲ ਸਿੰਘ, ਰਜਿੰਦਰ ਸਿੰਘ ਫਰਜੂਲਾਪੁਰ, ਬਲਵਿੰਦਰ ਸਿੱਧੂ, ਹਰਪ੍ਰੀਤ ਸਿੰਘ ਹੈਪੀ ਗਰੇਵਾਲ,ਸਮਰ ਅਮਲੋਹ ਆਦਿ ਮੌਜੂਦ ਸਨ। Blood Donation Camp














