ਦੀ ਰੈਡ ਫਾਊਂਡੇਸ਼ਨ ਐਨ.ਜੀ.ਓ ਵੱਲੋਂ ਕੀਤਾ ਗਿਆ 100 ਯੂਨਿਟ ਖੂਨਦਾਨ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਦੀ ਰੈਡ ਫਾਊਂਡੇਸ਼ਨ ਐਨ.ਜੀ.ਓ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਸਥਾਨਕ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਰੇਰੂ ਸਾਹਿਬ ਪਿੰਡ ਲੁਹਾਰਾ ਵਿੱਖੇ ਲਗਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟੀਮ ਮੈਂਬਰਾਂ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ 100 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ।
ਜਿਸ ਵਿੱਚੋਂ 44 ਯੂਨਿਟ ਸੀ.ਐਮ.ਸੀ ਹਸਪਤਾਲ ਨੂੰ ‘ਤੇ 56 ਯੂਨਿਟ ਸ੍ਰੀ ਰਘੂਨਾਥ ਹਸਪਤਾਲ ਨੂੰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਹਸਪਤਾਲਾਂ ‘ਚ ਆ ਰਹੀ ਖੂਨ ਦੀ ਕਮੀ ਨੂੰ ਦੇਖਦੇ ਹੋਏ ਇਹ ਖੂਨਦਾਨ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਦੀਆਂ ਟੀਮਾਂ ਵੱਲੋਂ ਉਨ੍ਹਾਂ ਦੀ ਐਨ.ਜੀ.ਓ ਦੀ ਬਹੁਤ ਸ਼ਲਾਘਾ ਕੀਤੀ ਗਈ। ਰੈਡ ਫਾਊਂਡੇਸ਼ਨ ਦੇ ਟੀਮ ਮੈਂਬਰਾਂ ਵੱਲੋਂ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕੀਤਾ ਗਿਆ।
ਖੂਨਦਾਨ ਕੈਂਪ ਦੌਰਾਨ ਪਹੁੰਚੇ ਹਲਕਾ ਆਤਮ ਨਗਰ ਦੇ ਐਮ.ਐਲ.ਏ ਸਿਮਰਜੀਤ ਸਿੰਘ ਬੈਂਸ, ਕੌਂਸਲਰ ਸੁਖਬੀਰ ਸਿੰਘ ਕਾਲਾ ‘ਤੇ ਸਤਨਾਮ ਸਿੰਘ ਢਿੱਲੋਂ ਨੇ ਖੂਨਦਾਨੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ•ਕਿਹਾ ਕਿ ਕਿਸੇ ਦੀ ਜਾਨ ਬਚਾਉਣਾ ਹੀ ਸਭ ਤੋਂ ਵੱਡੀ ਗੱਲ ਹੈ, ਉਨ੍ਹਾਂ ਕਿਹਾ ਕਿ ਜੋ ਲੋਕ ਇਸ ਟਾਇਮ ਇਹੋ ਜਿਹੀਆਂ ਸੇਵਾਵਾਂ ਕਰ ਰਹੇ ਹਨ ਉਹ ਕਾਬਿਲ-ਏ-ਤਾਰੀਫ ਹਨ। ਖੂਨਦਾਨ ਕੈਂਪ ਦੌਰਾਨ ਨਿਪਨ ਸ਼ਰਮਾ, ਲਵਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਨਵਨੀਤ ਸਿੰਘ, ਜਗਜੀਵਨ ਸਿੰਘ, ਨਵਜੋਤ ਸਿੰਘ, ਅੰਗਦ, ਜਸਕਰਨ ਸਿੰਘ, ਤਵਮਨ ਛਾਬੜਾ, ਸੋਰਵ ਆਦਿ ਹੋਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.