Dera Sacha Sauda ਦੀ ਪ੍ਰੇਰਣਾ : ਜਿੱਥੇ ਚੜ੍ਹਦੀ ਜਵਾਨੀ ’ਚ ਨੌਜਵਾਨ ਖੂਨਦਾਨ ਕਰਕੇ ਬਚਾਉਣ ਲੱਗ ਜਾਂਦੇ ਹਨ ਕੀਮਤੀ ਮਨੁੱਖੀ ਜਾਨਾਂ | Walfare Work
- ਬਲਾਕ ਮਲੋਟ ਦੇ ਸੇਵਾਦਾਰਾਂ ਨੇ ਸਾਲ 2024 ਦੇ 78 ਦਿਨਾਂ ’ਚ ਐਮਰਜੈਂਸੀ ਦੌਰਾਨ 75 ਯੂਨਿਟ ਕੀਤਾ ਖੂਨਦਾਨ
ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਨਾਲ ਜਿੱਥੇ ਚੜ੍ਹਦੀ ਜਵਾਨੀ ’ਚ ਨੌਜਵਾਨ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਲੱਗ ਜਾਂਦੇ ਹਨ ਅਤੇ ਜਦੋਂ ਵੀ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਇਹ ਸੇਵਾਦਾਰ ਦੂਜਿਆਂ ਦੇ ਦੁੱਖ-ਦਰਦ ਨੂੰ ਆਪਣਾ ਦਰਦ ਸਮਝ ਕੇ ਖੂਨਦਾਨ ਕਰਨ ਲਈ ਝੱਟ ਹੀ ਭੱਜੇ ਆਉਂਦੇ ਹਨ। ਜੇਕਰ ਦੇਖਿਆ ਜਾਵੇ ਤਾਂ ਬਲਾਕ ਮਲੋਟ ਦੇ ਸੇਵਾਦਾਰਾਂ ਦੀ ਵੀ ਇਸ ਤਰ੍ਹਾਂ ਦੀ ਕਹਾਣੀ ਹੈ। ਪੂਜਨੀਕ ਗੁਰੂ ਜੀ ਨੇ ਪੂਰੀ ਮਨੁੱਖਤਾ ਦੀ ਭਲਾਈ ਲਈ ਮਾਨਵਤਾ ਭਲਾਈ ਦੇ ਕਾਰਜ ਸ਼ੁਰੂ ਕੀਤੇ ਹਨ। (Walfare Work)
Also Read : ਪੰਜਾਬ ਦੇ ਸਾਰੇ ਸੁਰੱਖਿਆ ਮੁਲਾਜ਼ਮ ਆਉਣਗੇ ਵਾਪਸ, ਚੋਣ ਕਮਿਸ਼ਨ ਚੁੱਕਣ ਜਾ ਰਿਹੈ ਵੱਡਾ ਕਦਮ
ਜਿਸ ਵਿੱਚ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਦੇ ਨਾਲ-ਨਾਲ ਬਲਾਕ ਮਲੋਟ ਦੀ ਸਾਧ-ਸੰਗਤ ਵੀ ਆਪਣਾ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ਤਹਿਤ ਪੂਜਨੀਕ ਗੁਰੂ ਜੀ ਦੀਆਂ ਸਮਾਜ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਲੋਟ ਦੇ ਨੌਜਵਾਨ ਸੇਵਾਦਾਰ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਸਭ ਤੋਂ ਪਹਿਲਾਂ ਖੜ੍ਹੇ ਹੁੰਦੇ ਹਨ। ਜੇਕਰ ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰਾਂ ਦੁਆਰਾ ਇਸ ਸਾਲ ’ਚ ਕੀਤੇ ਐਮਰਜੈਂਸੀ ਦੌਰਾਨ ਖੂਨਦਾਨ ਦੀ ਗੱਲ ਕਰੀਏ ਤਾਂ ਇਨ੍ਹਾਂ ਸੇਵਾਦਾਰਾਂ ਵੱਲੋਂ ਸਾਲ 2024 ਦੇ 78 ਦਿਨਾਂ ’ਚ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ 75 ਯੂਨਿਟ ਖੂਨਦਾਨ ਕੀਤਾ ਗਿਆ ਹੈ। (Walfare Work)
ਖੂਨਦਾਨ ਸੰਮਤੀ ਦੇ ਸੇਵਾਦਾਰ ਟਿੰਕੂ ਇੰਸਾਂ ਅਤੇ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੇ ਅਜਿਹੇ ਬਹੁਤ ਸਾਰੇ ਸੇਵਾਦਾਰ ਹਨ ਜੋ ਚੜ੍ਹਦੀ ਜਵਾਨੀ ਤੋਂ ਹੀ ਨਿਯਮਿਤ ਰੂਪ ’ਚ ਖੂਨਦਾਨ ਕਰ ਰਹੇ ਹਨ ਤੇ ਕਈ ਸੇਵਾਦਾਰਾਂ ਨੇ 100 ਤੋਂ ਜਿਆਦਾ ਵਾਰ ਤੇ ਕਈ 50 ਤੋਂ ਜਿਆਦਾ ਵਾਰ ਖੂਨਦਾਨ ਕਰ ਚੁੱਕੇ ਹਨ। ਹਾਲ ਦੀ ਘੜੀ ਵਿੱਚ ਹੀ ਸੇਵਾਦਾਰ ਬਲਦੇਵ ਇੰਸਾਂ, ਸੁਰਿੰਦਰ ਇੰਸਾਂ, ਦੀਪਕ ਛਾਬੜਾ ਇੰਸਾਂ, ਪਵਨ ਕੁਮਾਰ ਇੰਸਾਂ, ਵਿਨੈ ਮਿਗਲਾਣੀ ਇੰਸਾਂ, ਬਲਿਹਾਰ ਸਿੰਘ ਇੰਸਾਂ, ਗੋਬਿੰਦ ਕੁਮਾਰ, ਸੰਨੀ, ਅਰੁਣ ਕੁਮਾਰ, ਅਵਿਨਾਸ਼ ਕੁਮਾਰ, ਗੁਰਪ੍ਰੀਤ ਇੰਸਾਂ, ਲਵਿਸ਼ ਮੰਗਲਾ, ਮੋਹਿਤ ਕਾਲੀ, ਮੋਨੂੰ ਸ਼ਰਮਾ, ਜਲੰਧਰ ਸਿੰਘ ਨੇ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਆਪਣਾ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। (Walfare Work)
ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਸੇਵਾਦਾਰ ਬਿਨਾਂ ਸਮਾਂ ਗੁਆਏ ਪਹੁੰਚ ਜਾਂਦੇ ਹਨ : ਪ੍ਰਧਾਨ ਪ੍ਰਵੀਨ ਜੈਨ
ਐਸਐਸ ਜੈਨ ਸਭਾ ਮਲੋਟ ਦੇ ਪ੍ਰਧਾਨ ਪ੍ਰਵੀਨ ਜੈਨ ਦਾ ਕਹਿਣਾ ਸੀ ਕਿ ਸੇਵਾਦਾਰਾਂ ’ਚ ਸੇਵਾ ਦੀ ਭਾਵਨਾ ਕਮਾਲ ਦੀ ਹੈ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਸੇਵਾਦਾਰ ਦਿਨ-ਰਾਤ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਵੀ ਸੇਵਾਦਾਰ ਬਿਨਾਂ ਸਮਾਂ ਗੁਆਏ ਪਹੁੰਚ ਜਾਂਦੇ ਹਨ, ਇਹ ਵੀ ਕਮਾਲ ਦੀ ਸੇਵਾ ਹੈ। ਉਨ੍ਹਾਂ ਸਮੂਹ ਖੂਨਦਾਨੀਆਂ ਦੀ ਪ੍ਰਸੰਸਾ ਕਰਦਿਆਂ ਲੰਮੀ ਉਮਰ ਦੀ ਕਾਮਨਾ ਕੀਤੀ। (Walfare Work)
ਪੂਜਨੀਕ ਗੁਰੂ ਜੀ ਦੀ ਸਿੱਖਿਆ ਦੀ ਬਦੌਲਤ ਸੇਵਾਦਾਰ ਉਤਸ਼ਾਹ ਨਾਲ ਕਰ ਰਹੇ ਹਨ ਖੂਨਦਾਨ : ਕੋ. ਮਨੋਜ ਅਸੀਜਾ | Walfare Work
ਬਲਾਕ ਮਲੋਟ ਦੀਆਂ ਸਮੂਹ ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਦਾ ਕਹਿਣਾ ਸੀ ਕਿ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਪੂਰੇ ਉਤਸ਼ਾਹ ਨਾਲ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਕ-ਪਵਿੱਤਰ ਸਿੱਖਿਆ ਦਾ ਕਮਾਲ ਹੈ। ਉਨ੍ਹਾਂ ਖੂਨਦਾਨੀ ਸੇਵਾਦਾਰਾਂ ਦੀ ਪ੍ਰਸੰਸਾ ਕੀਤੀ। (Walfare Work)
ਸਾਧ-ਸੰਗਤ ਦੁਆਰਾ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਸ਼ਲਾਘਾਯੋਗ : ਸਮਾਜਸੇਵੀ ਕ੍ਰਿਸ਼ਨ ਮਿੱਢਾ
ਅਜਾਦ ਸੇਵਾ ਸੁਸਾਇਟੀ ਦੇ ਸੰਸਥਾਪਕ ਅਤੇ ਸਮਾਜਸੇਵੀ ਕ੍ਰਿਸ਼ਨ ਮਿੱਢਾ ਦਾ ਕਹਿਣਾ ਸੀ ਕਿ ਡੇਰਾ ਸੱਚਾ ਸੌਦਾ ਮਲੋਟ ਦੀ ਸਾਧ-ਸੰਗਤ ਦੁਆਰਾ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਖੂਨਦਾਨ ਕਰਨਾ, ਮਰਨ ਉਪਰੰਤ ਅੱਖਾਂਦਾਨ ਅਤੇ ਸਰੀਰਦਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ। ਸਾਧ-ਸੰਗਤ ਦੁਆਰਾ ਜੋ ਕਾਰਜ ਕੀਤੇ ਜਾ ਰਹੇ ਹਨ ਉਸ ਦੀ ਮੈਂ ਪ੍ਰਸੰਸਾ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਸੇਵਾਦਾਰ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ। (Walfare Work)