Blood Donation: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਵਿੱਤਰ ਪ੍ਰੇਰਨਾ ‘ਤੇ ਚਲਦਿਆਂ ਡੇਰਾ ਸ਼ਰਧਾਲੂ ਲਗਾਤਾਰ ਖੂਨਦਾਨ ਕਰਦੇ ਆ ਰਹੇ ਹਨ। ਹੁਣ ਡੇਰਾ ਸ਼ਰਧਾਲੂਆਂ ਦੇ ਇਸ ਨੇਕ ਉਪਰਾਲੇ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਰਿਸ਼ਤੇਦਾਰ ਵੀ ਆਪਣੇ ਸਕਿਆ ਤੋਂ ਇਲਾਵਾ ਦੂਸਰਿਆਂ ਲਈ ਖੂਨਦਾਨ ਕਰਨ ਲਈ ਅੱਗੇ ਆ ਰਹੇ ਹਨ।
ਇਸੇ ਤਰਾਂ ਇੱਕ ਡੇਰਾ ਸ਼ਰਧਾਲੂ ਦੇ ਰਿਸ਼ਤੇਦਾਰ ਵੱਲੋਂ ਕਿਸੇ ਦੂਸਰੇ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ ਅਦਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਟੀ ਵਿੰਗ ਦੇ ਜਿੰਮੇਵਾਰ ਜਸਪਾਲ ਇੰਸਾਂ ਨੇ ਦੱਸਿਆ ਕਿ ਜਸਵੰਤ ਕੌਰ ਨਾਂਅ ਦੀ ਮਰੀਜ਼ ਉਮੀਦ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਹੈ, ਜਿਸ ਦੇ ਇਲਾਜ ਲਈ ਅਮਰਜਸੀ ਦੇ ਵਿੱਚ ਉਹਨਾਂ ਨੂੰ ਇੱਕ ਯੂਨਿਟ ਖੂਨ ਦੀ ਜਰੂਰਤ ਸੀ, ਇਸ ਦੇ ਚਲਦੇ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਪਰਮਿੰਦਰ ਕੌਰ ਪਤਨੀ ਮਨਜੀਤ ਸਿੰਘ ਪਿੰਡ ਝੰਡੀ ਜਿਲ੍ਹਾ ਪਟਿਆਲਾ ਵੱਲੋਂ ਉਕਤ ਮਰੀਜ਼ ਦੇ ਲਈ ਖੂਨਦਾਨ ਕੀਤਾ ਗਿਆ ਹੈ। Blood Donation
Read Also : Rajouri News: ਰਾਜੌਰੀ ’ਚ ਫੌਜ ਦੇ ਵਾਹਨ ’ਤੇ ਅੱਤਵਾਦੀ ਹਮਲਾ, ਕੰਟਰੋਲ ਰੇਖਾ ਨੇੜੇ ਕੀਤੀ ਗੋਲੀਬਾਰੀ
ਜਸਪਾਲ ਇੰਸਾਂ ਨੇ ਦੱਸਿਆ ਕਿ ਪਰਮਿੰਦਰ ਕੌਰ ਨੇ ਇਸ ਵਾਰ ਪਹਿਲੀ ਵਾਰ ਖੂਨਦਾਨ ਕੀਤਾ ਹੈ ਅਤੇ ਜਸਪਾਲ ਇੰਸਾਂ ਦੇ ਦੱਸਣ ਮੁਤਾਬਿਕ ਪਰਮਿੰਦਰ ਕੌਰ ਨੇ ਜਸਪਾਲ ਇੰਸਾਂ ਦੇ ਖੂਨਦਾਨ ਕਰਨ ਤੋਂ ਪ੍ਰਭਾਵਿਤ ਹੋਕੇ ਹੀ ਖੂਨਦਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਜਸਪਾਲ ਇੰਸਾਂ ਖੁਦ 51 ਵਾਰ ਖੂਨਦਾਨ ਕਰ ਚੁੱਕਾ ਹੈ ਜਿਸ ਤੋਂ ਪ੍ਰਭਾਵਿਤ ਹੋਕੇ ਪਰਮਿੰਦਰ ਕੌਰ ਨੇ ਇਸ ਨੇਕ ਉਪਰਾਲੇ ਦੀ ਪਹਿਲ ਕੀਤੀ ਹੈ। ਉੱਥੇ ਹੀ ਖੂਨਦਾਨ ਕਰਨ ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਖੂਨਦਾਨੀ ਦਾ ਦਿਲ ਤੋਂ ਧੰਨਵਾਦ ਕੀਤਾ ਹੈ।