ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਇੱਕ ਹੋਰ ਵਿਧਵਾ ਦਾ ਬਣੀ ਸਹਾਰਾ

Mehma, Gonyana, Support

ਤੰਬੂ ‘ਚ ਰਹਿਣ ਵਾਲੀ ਵਿਧਵਾ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ | Dera Sacha Sauda

ਗੋਨਿਆਣਾ ਮੰਡੀ (ਜਗਤਾਰ ਜੱਗਾ)। ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਵੱਲੋਂ ਪਿੰਡ ਕੋਠੇ ਨੱਥਾ ਸਿੰਘ ਵਾਲੇ ਦੀ ਇੱਕ ਵਿਧਵਾ ਨੂੰ ਪੱਕਾ ਮਕਾਨ ਬਣਾ ਕੇ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਕੌਰ ਪਤਨੀ ਸੱਚਖੰਡ ਵਾਸੀ ਨਰੰਜਣ ਸਿੰਘ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਖਸਤਾ ਹਾਲਤ ਮਕਾਨ ‘ਚ ਰਹਿ ਰਹੀ ਸੀ ਅਤੇ ਪਿਛਲੇ ਦਿਨੀਂ ਆਈ ਭਾਰੀ ਬਾਰਸ਼ ਕਾਰਨ ਉਸ ਦਾ ਮਕਾਨ ਢਹਿ-ਢੇਰੀ ਹੋ ਗਿਆ ਅਤੇ ਹੁਣ ਉਹ ਤੰਬੂ ‘ਚ ਰਹਿਣ ਲਈ ਮਜ਼ਬੂਰ ਸੀ ਅਤੇ ਪੱਲੀ ਦੀ ਛੱਤ ਬਣਾ ਕੇ ਹੀ ਖੁੱਲ੍ਹੇ ਅਸਮਾਨ ਵਿੱਚ ਗੁਜ਼ਾਰਾ ਕਰ ਰਹੀ ਸੀ ਉਸ ਦਾ ਤੀਹ ਸਾਲਾ ਪੁੱਤਰ ਜੋ ਕਿ ਸਰੀਰਕ ਤੌਰ ‘ਤੇ ਅਪਾਹਜ ਅਤੇ ਕਮਾਉਣ ਤੋਂ ਅਸਮਰੱਥ ਹੋਣ ਕਾਰਨ ਉਹ ਮਕਾਨ ਨਹੀਂ ਬਣਾ ਸਕਦੀ ਸੀ ਅਤੇ ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ। (Dera Sacha Sauda)

ਇਹ ਵੀ ਪੜ੍ਹੋ : ਕੌਮੀ ਜਾਂਚ ਏਜੰਸੀ ਵੱਲੋਂ ਬਠਿੰਡਾ ਜ਼ਿਲ੍ਹੇ ‘ਚ 2 ਥਾਈਂ ਰੇਡ

ਜਦੋਂ ਇਸ ਬਾਰੇ ਬਲਾਕ ਦੀ ਸਾਧ-ਸੰਗਤ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜ਼ਿੰਮੇਵਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਵਿਧਵਾ ਦਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਵੇਖਦਿਆਂ-ਵੇਖਦਿਆਂ ਸ਼ਾਮ ਤੱਕ ਮਕਾਨ ਤਿਆਰ ਕਰਕੇ ਦੇ ਦਿੱਤਾ ਇਹ ਮਕਾਨ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਕਾਰਜ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ ਇਸ ਮੌਕੇ ਪੰਜਾਬ ਦੇ 45 ਮੈਂਬਰ ਕਮੇਟੀ ਦੇ ਮੈਂਬਰ ਸੇਵਕ ਸਿੰਘ ਗੋਨਿਆਣਾ ਅਤੇ ਪੱਚੀ ਮੈਂਬਰ ਕੁਲਦੀਪ ਸਿੰਘ ਇੰਸਾਂ, ਨਛੱਤਰ ਸਿੰਘ ਇੰਸਾਂ, ਵਿਜੇ ਕੁਮਾਰ, ਬੋਹੜ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਜਸਕਰਨ ਸਿੰਘ ਇੰਸਾਂ (ਸਾਰੇ ਪੰਦਰਾਂ ਮੈਂਬਰ), ਬਲਾਕ ਭੰਗੀਦਾਸ ਪ੍ਰਦੀਪ ਇੰਸਾਂ, ਪੱਚੀ ਮੈਂਬਰ ਭੈਣ ਸੁਦੇਸ਼ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਕਮਲ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਗੋਨਿਆਣਾ ਮੰਡੀ। (Dera Sacha Sauda)

ਜ਼ਿੰਮੇਵਾਰ ਭੈਣ ਗੁਰਵਿੰਦਰ ਇੰਸਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਭਾਈ/ਭੈਣਾਂ ਨੇ ਇਸ ਕਾਰਜ ਵਿੱਚ ਵਧ-ਚੜ੍ਹ ਕੇ ਸਹਿਯੋਗ ਦਿੱਤਾ ਮਕਾਨ ਦੀ ਛੱਤ ਪੈਣ ਉਪਰੰਤ ਸੇਵਕ ਸਿੰਘ ਇੰਸਾਂ 45 ਮੈਂਬਰ ਨੇ ਆਈ ਹੋਈ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।