ਬਲਾਕ ਮਹਿਲਾਂ ਚੌਂਕ ਨੇ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਭਲਾਈ ਕਾਰਜ ਕਰਕੇ ਮਨਾਈ

Foundation Month Sachkahoon

29 ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿਟਾਂ

1500 ਥਾਵਾਂ ਤੇ ਰੱਖੇ ਜਾਣਗੇ ਪੰਛੀਆਂ ਲਈ ਪਾਣੀ ਦੇ ਕਟੋਰੇ ਤੇ ਆਲ੍ਹਣੇ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ (Foundation Month) ਦੀ ਖੁਸ਼ੀ ’ਚ ਅੱਜ ਜ਼ਿਲ੍ਹਾ ਸੰਗਰੂਰ ਦੇ ਬਲਾਕ ਮਹਿਲਾਂ ਚੌਕ ਵੱਲੋਂ ਅੱਜ ਇਨਸਾਨੀਅਤ ਦੇ ਹੱਕ ਵਿੱਚ ਵੱਡਾ ਉਪਰਾਲਾ ਕਰਕੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਿਆ ਹੈ ਅੱਜ ਬਲਾਕ ਮਹਿਲਾਂ ਚੌਕ ਦੀ ਸਾਧ-ਸੰਗਤ ਲੋੜਵੰਦ ਪਰਿਵਾਰਾਂ ਦੀ ਮੱਦਦ ਦੇ ਨਾਲ-ਨਾਲ ਬੇਜ਼ੁਬਾਨ ਪੰਛੀਆਂ ਲਈ ਇਸ ਤਪਦੀ ਗਰਮੀ ’ਚ ਦਾਣੇ-ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ ਸਾਧ-ਸੰਗਤ ਵੱਲੋਂ 29 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ, ਇਸ ਤੋਂ ਇਲਾਵਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਪੰਛੀਆਂ ਵਾਸਤੇ 1500 ਪਾਣੀ ਵਾਲੇ ਭਾਂਡੇ ਤੇ ਬਣਾਉਟੀ ਆਲ੍ਹਣੇ ਰੱਖਣ ਦੀ ਸ਼ੁਰੂਆਤ ਕੀਤੀ ਗਈ।Foundation Monthਹਾਸਲ ਜਾਣਕਾਰੀ ਮੁਤਾਬਕ ਅੱਜ ਬਲਾਕ ਮਹਿਲਾਂ ਚੌਕ ਦੇ ਪਿੰਡ ਸੂਲਰ ਘਰਾਟ ਵਿਖੇ ਇੱਕ ਸਾਂਝੀ ਥਾਂ ’ਤੇ ਇਹ ਵੱਡਾ ਆਯੋਜਨ ਕੀਤਾ ਗਿਆ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਾਕ ਦੇ ਜ਼ਿੰਮੇਵਾਰ ਡੇਰਾ ਪ੍ਰੇਮੀ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਦੀ ਸਾਧ-ਸੰਗਤ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਸਾਧ-ਸੰਗਤ ਦੀ ਇੱਛਾ ਸੀ ਕਿ ਇਸ ਦਿਨ ਨੂੰ ਉਹ ਮਾਨਵਤਾ ਦੀ ਸੇਵਾ ਕਰਕੇ ਮਨਾਉਣ ਨੂੰ ਪਹਿਲ ਦੇਣਗੇ ਜਿਸ ਕਾਰਨ ਉਨ੍ਹਾਂ ਵੱਲੋਂ 29 ਪਰਿਵਾਰਾਂ ਨੂੰੂ ਘਰੇਲੂ ਵਰਤੋਂ ਦਾ ਰਾਸ਼ਨ ਜਿਸ ਵਿੱਚ ਆਟਾ, ਦਾਲ, ਖੰਡ ਤੇ ਹੋਰ ਸਮਾਨ ਸ਼ਾਮਿਲ ਸੀ, ਦੀਆਂ ਕਿਟਾਂ ਵੰਡੀਆਂ ਗਈਆਂ ਇਸ ਤੋਂ ਇਲਾਵਾ ਬਲਾਕ ਦੇ ਵੱੱਖ-ਵੱਖ ਪਿੰਡਾਂ ਵਿੱਚ ਤਕਰੀਬਨ 1500 ਪੰਛੀਆਂ ਦੇ ਪਾਣੀ ਪੀਣ ਤੇ ਦਾਣਾ ਚੁਗਣ ਲਈ ਮਿੱਟੀ ਦੇ ਭਾਂਡੇ ਰੱਖਣ ਦੀ ਮੁਹਿੰਮ ਆਰੰਭ ਵੀ ਕੀਤਾ ਗਿਆ ਹੈ।Foundation Monthਇਸ ਦੇ ਨਾਲ ਹੀ ਪੰਛੀਆਂ ਵਾਸਤੇ ਬਣਾਉਟੀ ਆਲ੍ਹਣੇ ਵੀ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਸਲਾਬਤਪੁਰਾ ਵਿਖੇ ਮਨਾਈ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੌਰਾਨ ਪੰਛੀਆਂ ਲਈ ਦਿਖਾਈ ਗਈ ‘ਡਾਕੂਮੈਂਟਰੀ’ ਨੇ ਉਨ੍ਹਾਂ ਦੇ ਮਨਾਂ ’ਤੇ ਗਹਿਰੀ ਛਾਪ ਛੱਡੀ ਕਿ ਗਰਮੀਆਂ ਵਿੱਚ ਪੰਛੀ ਕਿਵੇਂ ਆਪਣਾ ਗੁਜ਼ਰ-ਬਸਰ ਕਰਦੇ ਹਨ ਅਤੇ ਪਾਣੀ ਤੇ ਦਾਣੇ ਦੀ ਘਾਟ ਕਾਰਨ ਕਿਵੇਂ ਤੜਫ-ਤੜਫ਼ ਕੇ ਮਰਦੇ ਹਨ ਅਤੇ ਉਸ ਤੋਂ ਬਾਅਦ ਪੂਜਨੀਕ ਗੁਰੂ ਜੀ ਵੱਲੋਂ ਪੰਛੀਆਂ ਬਾਰੇ ਕਈ ਵਾਰ ਬਚਨ ਫਰਮਾਏ ਸਨ ਕਿ ਗਰਮੀਆਂ ਵਿੱਚ ਪੰਛੀਆਂ ਦੀ ਸੰਭਾਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਵੱਲੋਂ ਡੇਰਾ ਵੱਲੋਂ ਆਰੰਭ ਫੂਡ ਬੈਂਕ ਮੁਹਿੰਮ ਤਹਿਤ ਅਸੀਂ ਲੋੜਵੰਦ 29 ਪਰਿਵਾਰਾਂ ਨੂੰ ਵੀ ਰਾਸ਼ਨ ਵੀ ਦੇ ਰਹੇ ਹਾਂ।

ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਭੰਗੀਦਾਸ ਸੂਰਜ ਪ੍ਰਕਾਸ਼ ਇੰਸਾਂ, ਹਰਦੇਵ ਸਿੰਘ ਇੰਸਾਂ, ਨਾਇਬ ਸਿੰਘ ਇੰਸਾਂ, ਮਨਦੀਪ ਦਾਸ ਇੰਸਾਂ, ਪ੍ਰਗਟ ਸਿੰਘ ਇੰਸਾਂ, ਜ਼ੋਰਾ ਸਿੰਘ ਇੰਸਾਂ (ਸਾਰੇ ਪੰਦਰ੍ਹਾਂ ਮੈਂਬਰ), ਪਵਨ ਕੁਮਾਰ ਇੰਸਾਂ ਭੰਗੀਦਾਸ ਘਰਾਟ, ਜਗਤਵਿੰਦਰ ਸਿੰਘ, ਬੀਰਵਲ ਦਾਸ, ਆਈਟੀ ਵਿੰਗ ਤੋਂ ਗਗਨਦੀਪ ਕੌਰ ਇੰਸਾਂ, ਕੁਲਵਿੰਦਰ ਕੌਰ ਇੰਸਾਂ, ਸੰਦੀਪ ਕੌਰ ਇੰਸਾਂ ਤੋਂ ਇਲਾਵਾ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਵੱਖ-ਵੱਖ ਸੰਮਤੀਆਂ ਦੇ ਜ਼ਿੰਮੇਵਾਰ ਵੀ ਮੌਜ਼ੂਦ ਸਨ।

Foundation Monthਹਰ ਸਾਲ ਵਧਦੇ ਤਾਪਮਾਨ ਕਾਰਨ ਵਾਤਾਵਰਨ ਤੇ ਪੰਛੀਆਂ ਦੀ ਸੰਭਾਲ ਬੇਹੱਦ ਜ਼ਰੂਰੀ : ਗਗਨਦੀਪ ਕੌਰ ਇੰਸਾਂ

ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਗਗਨਦੀਪ ਕੌਰ ਇੰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹਰ ਸਾਲ ਤਾਪਮਾਨ ਵਿੱਚ ਹੋ ਰਹੇ ਵਾਧੇ ਕਾਰਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਣ ਦੀ ਰੱਖਿਆ ਲਈ ਅੱਗੇ ਆਈਏ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਹੀ ਸਾਨੂੰ ਵਾਤਾਵਰਨ ਤੇ ਆਲੇ-ਦੁਆਲੇ ਦੀ ਸਫ਼ਾਈ ਬਾਰੇ ਪ੍ਰੇਰਨਾ ਦਿੱਤੀ ਹੈ ਜਿਸ ਕਾਰਨ ਅਸੀਂ ਇਹ ਉਪਰਾਲਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਅੱਗ ਵਰ੍ਹਾਉਂਦੀ ਗਰਮੀ ਵਿੱਚ ਪੰਛੀਆਂ ਲਈ ਦਾਣੇ-ਪਾਣੀ ਦਾ ਪ੍ਰਬੰਧ ਕਰਨਾ ਬੇਹੱਦ ਹੀ ਸ਼ਲਾਘਾਯੋਗ ਹੈ ਕਿਉਂਕਿ ਇਨ੍ਹਾਂ ਬੇਜ਼ੁਬਾਨਾਂ ਨੇ ਕਦੇ ਬੋਲ ਕੇ ਨਹੀਂ ਦੱਸਣਾ ਹੁੰਦਾ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਮੈਂ ਡੇਰਾ ਸੱਚਾ ਸੌਦਾ ਦੀ ਵਾਤਾਵਰਣ ਸੰਭਾਲ ਦੀ ਇਸ ਮੁਹਿੰਮ ਦਾ ਹਿੱਸਾ ਬਣ ਰਹੀ ਹਾਂ।

Foundation Month

ਅਸੀਂ ਕਦੇ ਪੰਛੀਆਂ ਲਈ ਪਾਣੀ ਦੇ ਕਟੋਰੇ ਖਾਲੀ ਨਹੀਂ ਰਹਿਣ ਦੇਵਾਂਗੇ : ਜਗਦੀਸ਼ ਇੰਸਾਂ

ਅੱਜ ਮਹਿਲਾਂ ਚੌਕ ਬਲਾਕ ਵੱਲੋਂ ਕਰਵਾਏ ਸਮਾਗਮ ਦੌਰਾਨ ਅੰਗਹੀਣ ਨੌਜਵਾਨ ਜਗਦੀਸ਼ ਸਿੰਘ ਇੰਸਾਂ ਵੱਲੋਂ ਸਰਗਰਮੀ ਨਾਲ ਸੇਵਾ ਕਾਰਜ ਕੀਤੇ ਗਏ ਉਨ੍ਹਾਂ ਗੱਲਬਾਤ ਦੌਰਾਨ ਜਗਦੀਸ਼ ਸਿੰਘ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਦਿਵਿਆਂਗ (ਅੰਗਹੀਣ) ਹਨ ਪਰ ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਉਨ੍ਹਾਂ ਨੇ ਕਦੇ ਵੀ ਆਪਣੇ-ਆਪ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਉਸ ਨੇ ਕਿਹਾ ਕਿ ਉਸ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਵਰਦੀ ਵੀ ਲਈ ਹੋਈ ਹੈ ਅਤੇ ਉਹ ਕਦੇ ਵੀ ਮਾਨਵਤਾ ਭਲਾਈ ਦੇ ਕੰਮਾਂ ਤੋਂ ਪਿੱਛੇ ਨਹੀਂ ਹਟਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰਮੀਆਂ ਵਿੱਚ ਡੇਰਾ ਪ੍ਰੇਮੀ ਆਪੋ ਆਪਣੇ ਘਰਾਂ ’ਚ ਪੰਛੀਆਂ ਲਈ ਪਾਣੀ ਦੇ ਕਟੋਰੇ ਵਗੈਰਾ ਰੱਖ ਰਹੇ ਹਨ ਪਰ ਇਸ ਦੇ ਨਾਲ ਬਲਾਕ ਵੱਲੋਂ 1500 ਤੋਂ ਜ਼ਿਆਦਾ ਸਾਂਝੀਆਂ ਥਾਵਾਂ ਤੇ ਵੀ ਇਹ ਕਟੋਰੇ ਰੱਖਣੇ ਹਨ ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਇਨ੍ਹਾਂ ਕਟੋਰਿਆਂ ’ਚੋਂ ਪਾਣੀ ਖਤਮ ਨਹੀਂ ਹੋਣ ਦੇਵਾਂਗੇ ਅਤੇ ਪੰਛੀਆਂ ਲਈ ਦਾਣੇ ਵਗੈਰਾ ਦਾ ਪ੍ਰਬੰਧ ਨਾਲੋ-ਨਾਲ ਕਰਦੇ ਰਹਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ