ਖਰੜ ਵਿਖੇ ਧੂਮ-ਧਾਮ ਨਾਲ ਹੋਈ ਬਲਾਕ ਪੱਧਰੀ ਨਾਮ ਚਰਚਾ 

Naamcharcha
ਮੁਹਾਲੀ : ਨਾਮ ਚਰਚਾ ਦੌਰਾਨ ਪਹੁੰਚੀ ਸਾਧ-ਸੰਗਤ ਸ਼ਬਦਬਾਣੀ ਸੁਣਦੀ ਹੋਈ। 

ਖਰੜ (ਐੱਮ ਕੇ ਸ਼ਾਇਨਾ)। ਬਲਾਕ ਖਰੜ ਵਿਖੇ ਬਲਾਕ ਪੱਧਰੀ ਨਾਮ ਚਰਚਾ ਧੂਮ-ਧਾਮ ਨਾਲ ਕੀਤੀ ਗਈ। ਨਾਮ ਚਰਚਾ ’ਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਨਾਮ ਚਰਚਾ ਪੰਡਾਲ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਨੂੰ ਲੈ ਕੇ ਸਾਧ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਨਾਮ ਚਰਚਾ ਦੌਰਾਨ ਬਲਾਕ ਖਰੜ ਅਤੇ ਆਸ-ਪਾਸ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। (Naamcharcha)

ਬਲਾਕ ਪ੍ਰੇਮੀ ਸੇਵਕ ਸੁਨੀਲ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਪਾਵਨ ਨਾਅਰੇ ਨਾਲ ਕੀਤੀ। ਕਵੀਰਾਜ ਵੀਰਾਂ ਨੇ ਪ੍ਰੇਮ-ਭਗਤੀ ਦੇ ਭਜਨ ਸੁਣਾ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ। ਸਾਧ-ਸੰਗਤ ਨੇ ਪੂਰੀ ਸ਼ਰਧਾ ਭਾਵਨਾ ਨਾਲ ਸ਼ਬਦ ਬਾਣੀ ਸੁਣ ਕੇ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਪ੍ਰਗਟ ਕੀਤਾ। ਨਾਮਚਰਚਾ ਦੌਰਾਨ ਸਾਧ ਸੰਗਤ ਨੇ ਨਿਰੰਤਰ ਬਖਸ਼ਿਸ਼ਾਂ ਅਤੇ ਰਹਿਮਤਾਂ ਦੀ ਵਰਖਾ ਕਰਨ ਲਈ ਪੂਜਨੀਕ ਗੁਰੂ ਦਾ ਧੰਨਵਾਦ ਕੀਤਾ।

Naamcharcha
ਮੁਹਾਲੀ : ਨਾਮ ਚਰਚਾ ਦੌਰਾਨ ਪਹੁੰਚੀ ਸਾਧ-ਸੰਗਤ ਸ਼ਬਦਬਾਣੀ ਸੁਣਦੀ ਹੋਈ। 

ਇਹ ਵੀ ਪੜ੍ਹੋ : Snowfall Destinations : ਜੇਕਰ ਤੁਸੀਂ ਨਵੰਬਰ ਮਹੀਨੇ ’ਚ ਬਰਫ਼ਬਾਰੀ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਇਹ 7 ਥਾਵਾਂ ਤੁਹਾਡੇ ਲਈ ਹਨ ਪਰਫੈਕਟ

ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਾ ਛੱਡਣ ਲਈ ਵਿੱਢੀ ਗਈ ਤਿੱਖੀ ਮੁਹਿੰਮ (ਮੈਡੀਟੇਸ਼ਨ, ਯੋਗਾ ਅਤੇ ਸਿਹਤ ਰਾਹੀਂ ਆਲ ਇੰਡੀਆ ਨਸ਼ਾ ਮੁਕਤ ਮੁਹਿੰਮ) ਤਹਿਤ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਪ੍ਰੇਰਦਿਆਂ ਹਾਜ਼ਰ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ 15 ਮੈਂਬਰ ਬ੍ਰਿਜਪਾਲ ਇੰਸਾਂ, ਵਿਸ਼ਾਲ ਬਜਾਜ, ਮੋਹਿਤ ਬਜਾਜ, ਸੰਜੀਵ ਇੰਸਾਂ, ਟੋਨੀ ਇੰਸਾਂ, ਜਸਬੀਰ ਸੋਢੀ, ਕਸ਼ਮੀਰੀ ਇੰਸਾ ਗੁਲਾਬ ਇੰਸਾਂ ਅਤੇ ਹੋਰ ਸਾਧ- ਸੰਗਤ ਹਾਜ਼ਰ ਰਹੇ। (Naamcharcha)