ਸਾਡੇ ਨਾਲ ਸ਼ਾਮਲ

Follow us

14.1 C
Chandigarh
Friday, February 20, 2026
More
    Home Breaking News ਬਲਾਕ ਪੱਧਰੀ ਨਾ...

    ਬਲਾਕ ਪੱਧਰੀ ਨਾਮ ਚਰਚਾ ’ਚ ਸੱਚੀ ਸ਼ਿਕਸ਼ਾ ਦੇ ਪਾਠਕਾਂ ’ਤੇ ਹੋਈ ਇਨਾਮਾਂ ਦੀ ਵਰਖਾ

    Naam Charcha

    ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੇ ਮੌਕੇ ‘ਤੇ ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਵੱਲੋਂ ਸ਼ਹਿਰ ਦੇ ਨਾਮਚਰਚਾ (Naam Charcha) ਘਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪਾਠਕਾਂ ਨੂੰ ਸੱਚੀ ਸ਼ਿਕਸ਼ਾ ਵਿੱਚ ਪ੍ਰਾਪਤ ਕੀਤੇ ਇਨਾਮ ਵੀ ਵੰਡੇ ਗਏ। ਬਲਾਕ ਪ੍ਰੇਮੀ ਸੇਵਕ ਰਣਬੀਰ ਇੰਸਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਾਵਨ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਕਵੀਰਾਜ ਭਾਈ ਨੇ ਬੇਨਤੀ ਦਾ ਸ਼ਬਦ ਬੋਲਿਆ।

    ਇਸ ਉਪਰੰਤ ਆਏ ਹੋਏ ਹੋਰ ਕਵੀਰਾਜਾਂ ਨੇ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਜਾਣਕਾਰੀ ਦਿੰਦਿਆਂ ਬਲਾਕ 15 ਮੈਂਬਰ ਜ਼ਿਮੇਵਾਰ ਅਸ਼ੋਕ ਗਰਗ ਇੰਸਾਂ ਨੇ ਦੱਸਿਆ ਕਿ ਸ਼ਹਿਰ ਦੇ ਨਾਮ ਚਰਚਾ ਘਰ, ਖੁੱਡਾ ਅਲੀਸ਼ੇਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੀ ਸੱਚੀ ਸ਼ਿਕਸ਼ਾ ਦੇ ਪਾਠਕਾਂ ਨੂੰ ਇਨਾਮ ਵੰਡੇ ਗਏ। ਉੱਥੇ ਉਨ੍ਹਾਂ ਦੱਸਿਆ ਕਿ ਨਵੇਂ ਸੈਸ਼ਨ ਲਈ ਸੱਚੀ ਸ਼ਿਕਸ਼ਾ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਧ-ਸੰਗਤ ਵਿੱਚ ਇਸ ਬੁਕਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਾਧ-ਸੰਗਤ ਸੱਚੀ ਸ਼ਿਕਸ਼ਾ ਦੀ ਬੁਕਿੰਗ ਕਰਵਾ ਰਹੀ ਹੈ। ਇਸ ਨਾਮ ਚਰਚਾ ਵਿੱਚ 15 ਮੈਂਬਰੀ ਕਮੇਟੀ ਤੋਂ ਵਿੱਕੀ ਛਾਵੜਾ ਇੰਸਾਂ ਅਤੇ ਹੋਰ ਕਮੇਟੀਆਂ ਦੇ ਜ਼ਿੰਮੇਵਾਰ ਭੈਣ ਭਾਈ ਅਤੇ ਸਾਧ-ਸੰਗਤ ਹਾਜ਼ਰ ਸਨ। (Naam Charcha)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here