Naam Charcha: ਬਲਾਕ ਭਾਦਸੋਂ ਅਤੇ ਮੱਲੇਵਾਲ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ

Naam Charcha
ਭਾਦਸੋਂ:ਨਾਮ ਚਰਚਾ ਦੌਰਾਨ ਸਾਧ-ਸੰਗਤ ਸ਼ਬਦ ਬਾਣੀ ਸੁਣਦੀ ਹੋਈ। ਤਸਵੀਰ : ਸੁਸ਼ੀਲ ਕੁਮਾਰ

Naam Charcha: (ਸੁਸ਼ੀਲ ਕੁਮਾਰ) ਭਾਦਸੋਂ। ਬਲਾਕ ਭਾਦਸੋਂ ਅਤੇ ਬਲਾਕ ਮੱਲੇਵਾਲ ਭਾਈਆਂ ਦੀ ਸਾਂਝੀ ਨਾਮ ਚਰਚਾ ਬੜੀ ਸ਼ਰਧਾ ਭਾਵਨਾ ਨਾਲ ਅਮਰੀਕ ਸਿੰਘ ਭੰਗੂ ਦੀ ਬਰਫ਼ ਫੈਕਟਰੀ ਨੇੜੇ ਅਨਾਜ ਮੰਡੀ ਭਾਦਸੋਂ ਵਿਖੇ ਹੋਈ। ਨਾਮ ਚਰਚਾ ਦੀ ਕਾਰਵਾਈ ਪ੍ਰੇਮੀ ਸੇਵਕ ਗੁਰਜੰਟ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਕਰਵਾਈ ਇਸ ਤੋਂ ਬਾਅਦ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਤੇ ਪ੍ਰੇਮੀ ਅਮਰੀਕ ਸਿੰਘ ਭੰਗੂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਵਿਆਖਿਆ ਕੀਤੀ।

Naam Charcha
ਭਾਦਸੋਂ:ਨਾਮ ਚਰਚਾ ਦੌਰਾਨ ਸਾਧ-ਸੰਗਤ ਸ਼ਬਦ ਬਾਣੀ ਸੁਣਦੀ ਹੋਈ। ਤਸਵੀਰ : ਸੁਸ਼ੀਲ ਕੁਮਾਰ

ਇਹ ਵੀ ਪੜ੍ਹੋ: Sunam News: ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰ ਸਿਰਫ਼ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਹੀ ਵੇਚਣ : ਐਸਡੀਐਮ 

ਨਾਮ ਚਰਚਾ ’ਚ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਵਿਜੈ ਇੰਸਾਂ, ਕੁਲਦੀਪ ਇੰਸਾਂ ਨਾਭਾ ਨੇ ਦੋਵਾਂ ਬਲਾਕਾਂ ਦੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦੇ ਕੰਮਾਂ ਲਈ ਅਤੇ ਇਹਨਾਂ ਕਾਰਜਾਂ ਨੂੰ ਹੋਰ ਵੱਧ-ਚੜ੍ਹ ਕੇ ਕਰਨ ਲਈ ਪ੍ਰੇਰਿਤ ਕੀਤਾ। ਨਾਮ ਚਰਚਾ ਦੌਰਾਨ ਬਲਾਕ ਭਾਦਸੋਂ ਦੇ ਪ੍ਰੇਮੀ ਸੇਵਕ ਗੁਰਜੰਟ ਸਿੰਘ ਇੰਸਾਂ ਨੇ ਸਾਧ-ਸੰਗਤ ਨੂੰ ਘਰ-ਘਰ ’ਸੱਚ ਕਹੂੰ’ ਅਖਬਾਰ ਅਤੇ ਸੱਚੀ ਸ਼ਿਕਸ਼ਾ ਲਗਾਉਣ ਲਈ ਵੀ ਬੇਨਤੀ ਕੀਤੀ। Naam Charcha