ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਲੰਬੀ ਦੀ ਨਾਮਚਰਚਾ ਹੋਈ

Lambi News
ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਲੰਬੀ ਦੀ ਨਾਮਚਰਚਾ ਹੋਈ

ਲੰਬੀ (ਮੇਵਾ ਸਿੰਘ)। Lambi News: ਡੇਰਾ ਸੱਚਾ ਸੌਦਾ ਸਰਸਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਹ ਸ਼ਾਈ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਲੰਬੀ ਵੱਲੋਂ ਕੱਲ੍ਹ ਬਲਾਕ ਪੱਧਰੀ ਨਾਮਚਰਚਾ ਕਰਵਾਈ ਗਈ। ਇਸ ਨਾਮਚਰਚਾ ਪਿੰਡ ਫਤੂਹੀਖੇੜਾ ਵਿਖੇ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਗੁਰਮੇਜ ਸਿੰਘ ਇੰਸਾਂ ਨੇ ਸਮੂਹ ਸਾਧਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀਆਂ ਵਧਾਈਆਂ ਦਿੰਦਿਆਂ ਪਵਿੱਤਰ ਨਾਅਰਾ ਬੋਲਕੇ ਨਾਮਚਰਚਾ ਦੀ ਸੁਰੂਆਤ ਕੀਤੀ।

ਇਹ ਖਬਰ ਵੀ ਪੜ੍ਹੋ : Australia Social Media Ban: ਅਸਟਰੇਲੀਆ ਦਾ ਫੈਸਲਾ

ਇਸ ਮੌਕੇ ਨਾਮਚਰਚਾ ਵਿੱਚ ਬਲਾਕ ਦੇ ਪਿੰਡਾਂ ਤੋਂ ਪਹੁੰਚੇ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਪਵਿੱਤਰ ਗ੍ਰੰਥਾਂ ’ਚੋ ਕੁਲਮਾਲਕ ਦੀ ਮਹਿਮਾ ਦਾ ਜਸ ਗਾਇਆ ਤੇ ਸੰਤ-ਮਹਾਤਮਾਂ ਦੇ ਅਨਮੋਲ ਬਚਨ ਵੀ ਪੜ੍ਹਕੇ ਸੁਣਾਏ ਗਏ। ਇਸ ਮੌਕੇ ਪੰਜਾਬ ਦੇ 85 ਮੈਂਬਰ ਚਮਕੌਰ ਸਿੰਘ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪੂਜ਼ਨੀਕ ਸ਼ਾਂਈ ਬੇਪਰਵਾਹ ਸ਼ਾਹ ਮਸਤਾਨਾਂ ਜੀ ਮਹਾਰਾਜ ਜੀ ਦੇ ਅਵਤਾਰ ਮਹੀਨੇ ਦੀਆਂ ਵਧਾਈਆਂ ਦਿੱਤੀਆਂ ਤੇ ਸਾਧ-ਸੰਗਤ ਨਾਲ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਪੰਜਾਬ ਦੇ 85 ਮੈਂਬਰ ਚਮਕੌਰ ਸਿੰਘ ਇੰਸਾਂ ਤੋਂ ਇਲਾਵਾ ਦਰਸ਼ਨ ਸਿੰਘ ਇੰਸਾਂ। Lambi News

Lambi News
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਲੰਬੀ ਵੱਲੋਂ ਬਲਾਕ ਦੇ ਪਿੰਡ ਫਤੂਹੀਖੇੜਾ ਵਿਖੇ ਕੀਤੀ ਬਲਾਕ ਪੱਧਰੀ ਨਾਮਚਰਚਾ ’ਚ ਗੁਰੂਜਸ ਸੁਣਦੀ ਸਾਧ-ਸੰਗਤ। ਤਸਵੀਰ ਮੇਵਾ ਸਿੰਘ

ਜਗਸੀਰ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਅਮਨਦੀਪ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ ਸਾਰੇ 85 ਮੈਂਬਰ, ਭੈਣ ਮਨਜੀਤ ਕੌਰ ਇੰਸਾਂ 85 ਮੈਂਬਰ, ਗੁਰਮੇਜ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ, ਨੀਲ ਕੰਠ ਇੰਸਾਂ ਬਲਾਕ ਪ੍ਰੇਮੀ ਸੇਵਕ ਕਬਰਵਾਲਾ ਬਲਾਕ, ਸੁਦੇਸ ਕੁਮਾਰ ਇੰਸਾਂ ਪ੍ਰੇਮੀ ਸੇਵਕ ਫਤੂਹੀਖੇੜਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ, ਪਿੰਡਾਂ ਦੇ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ ਆਦਿ ਨੇ ਨਾਮਚਰਚਾ ਵਿੱਚ ਹਾਜ਼ਰੀ ਲਗਵਾਈ। Lambi News