ਇਰਾਨ ‘ਚ ਵਿਆਹ ਸਮਾਗਮ ‘ਚ ਧਮਾਕਾ

Blast, Wedding Cremony, Iran

11 ਜਣਿਆਂ ਦੀ ਮੌਤ, 34 ਜਖ਼ਮੀ

ਤੇਹਰਾਨ (ਏਜੰਸੀ)। ਪੱਛਮੀ ਇਰਾਨ Iran ਦੇ ਕੁਰਦੀਸਤਾਨ ਪ੍ਰਾਂਤ ‘ਚ ਇੱਕ ਵਿਆਹ ਸਮਾਗਮ ‘ਚ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਧਮਾਕੇ ਦੌਰਾਨ 11 ਜਣਿਆਂ ਦੀ ਮੌਤ ਹੋ ਗਈ ਜਦੋਂਕਿ 34 ਜਣੇ ਜਖ਼ਮੀ ਹੋਏ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਹ ਧਮਾਕਾ ਗੈਸ ਸਿਲੰਡਰ ‘ਚ ਲੱਗੀ ਅੱਗ ਤੋਂ ਬਾਅਦ ਹੋਇਆ। ਇੱਕ ਨਿਊਜ਼ ਏਜੰਸੀ ਮੁਤਾਬਿਕ ਕੁਰਦਿਸਤਾਨ ਸੂਬੇ ਦੇ ਡਿਪਟੀ ਗਵਰਨਰ-ਜਨਰਲ ਹੁਸੈਨ ਹੁਸ਼ੇਕਬਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਧਮਾਕੇ ਕਾਰਨ ਵਿਆਹ ‘ਚ ਸ਼ਾਮਲ ਹੋਣ ਆਏ 11 ਮਹਿਮਾਨਾਂ ਦੀ ਮੌਤ ਹੋ ਗਈ ਜਦੋਂਕਿ 34 ਹੋਰ ਜਖ਼ਮੀ ਹੋ ਗਏ। ਜਿਨ੍ਹਾਂ ‘ਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰੇ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਗੈਸ ਸਿਲੰਡਰ ‘ਚ ਲੱਗੀ ਅੱਗ ਤੋਂ ਬਾਅਦ ਹੋਇਆ ਧਮਾਕਾ Iran

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।