Mexico ‘ਚ ਬੱਸ ਹਾਦਸਾ, 13 ਦੀ ਮੌਤ, 50 ਜ਼ਖਮੀ

Mexico ‘ਚ ਬੱਸ ਹਾਦਸਾ, 13 ਦੀ ਮੌਤ, 50 ਜ਼ਖਮੀ
ਪੁਲ ਦੇ ਬੀਮ ਨਾਲ ਟਕਰਾਉਣ ਤੋਂ ਬਾਅਦ ਪਲਟੀ ਬੱਸ

ਮੈਕਸਿਕੋ ਸਿਟੀ, ਏਜੰਸੀ। ਮੈਕਸਿਕੋ ਦੇ ਚਿਹੂਆਹੂ ਪ੍ਰਾਂਤ ‘ਚ ਵੀਰਵਾਰ ਨੂੰ ਯਾਤਰੀਆਂ ਦੀ ਭਰੀ ਇੱਕ ਬੱਸ ਪੁਲ ਦੇ ਬੀਮ ਨਾਲ ਜਾ ਟਕਰਾਈ ਜਿਸ ‘ਚ ਘੱਟੋ ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਏਡੀਐਨ 40ਪ੍ਰਸਾਰਕ ਅਨੁਸਾਰ ਇਹ ਹਾਦਸਾ ਡੇਲੀਸੀਅਸ-ਸੌਸੀਲੋ ਰਾਜਮਾਰਗ ‘ਤ ਵਾਪਰਿਆ। ਸਥਾਨਕ ਮੀਡੀਆ ਦੀਆਂ ਵੱਖ-ਵੱਖ ਰਿਪੋਰਟਾਂ ਅਨੁਸਾਰ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਬੱਸ ਪੁਲ ਦੇ ਬੀਮ ਨਾਲ ਟਕਰਾ ਜਾਣ ਤੋਂ ਬਾਅਦ ਪਲਟ ਗਈ। ਜਿਸ ਕਾਰਨ ਬੱਸ ‘ਚ ਸਵਾਰ ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ 10 ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂ ਕਿ 32 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਮੈਕਸਿਕੋ ‘ਚ ਹਰ ਸਾਲ ਲਗਭਗ ਚਾਰ ਲੱਖ ਸੜਕ ਹਾਦਸੇ ਹੁੰਦੇ ਹਨ ਜਿਸ ‘ਚ ਲਗਭਗ 16 ਹਜ਼ਾਰ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। Mexico

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।