ਭੁਵਨੇਸ਼ਵਰ(ਓਡੀਸ਼ਾ):ਖੋਰਧਾ ਜ਼ਿਲੇ ਦੇ ਸਿਕੋ ਪਿੰਡ ‘ਚ ਸ਼ਨਿੱਚਰਵਾਰ ਸਵੇਰ ਇਕ ਗੈਰ-ਕਾਨੂੰਨੀ ਪਟਾਕਾ ਕਾਰਖਾਨੇ ‘ਚ ਧਮਾਕਾ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।ਮ੍ਰਿਤਕਾਂ ਦੀ ਪਛਾਣਬਾਬੀ ਸੇਠੀ (40), ਮਧਾਬੀ ਸੇਠੀ (8), ਟਿਕਿਲੀ ਸੇਠੀ (4), ਡੋਲੀ ਸੇਠੀ (19) ਅਤੇ ਡੁਟੇ ਸੇਠੀ (62) ਵਜੋਂ ਹੋਈ ਹੈ।
ਘਰ ‘ਚ ਚੱਲ ਰਿਹਾ ਸੀ ਪਟਾਕੇ ਬਣਾਉਣ ਦਾ ਕਾਰਖਾਨਾ
ਦੱਸਿਆ ਜਾ ਰਿਹਾ ਹੈ ਕਿ ਸਨਾਤਨ ਸੇਠੀ ਦੇ ਘਰ ‘ਚ ਗੈਰ-ਕਾਨੂੰਨੀ ਪਟਾਕਾ ਕਾਰਖਾਨਾ ਚੱਲ ਰਿਹਾ ਸੀ, ਜਿੱਥੇ ਇਹ ਧਮਾਕਾ ਹੋਇਆ ਹੈ ਜਿਸ ‘ਚ 5 ਲੋਕਾਂ ਦੀ ਮੌਤ ਹੋ ਗਈ। ਰਾਹਤ ਅਤੇ ਬਚਾਅ ਟੀਮ ਨੇ ਸ਼ੁਰੂਆਤ ‘ਚ ਘਰੋਂ 2 ਲਾਸ਼ਾਂ ਬਰਾਮਦ ਕੀਤੀਆਂ ਅਤੇ ਬਾਅਦ ‘ਚ ਓਡੀਸ਼ਾ ਤੁਰੰਤ ਕਾਰਵਾਈ ਫੋਰਸ ਅਤੇ ਖੋਰਦਾ, ਤਾਂਗੀ, ਰਾਨਪੁਰ, ਬੋਲਾਗੜ੍ਹਾ ਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਘਰੋਂ ਤਿੰਨ ਅਤੇ ਲਾਸ਼ਾਂ ਬਰਾਮਦ ਕੀਤੀਆਂ।
ਪੁਲਸ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦੀ ਛੱਤ ਅਤੇ ਕੰਧ ਢਹਿ ਗਈ। ਇਸ ਦੌਰਾਨ ਵਿਗਿਆਨੀਆਂ ਦੀ ਇਕ ਟੀਮ ਹਾਦਸੇ ਵਾਲੀ ਜਗ੍ਹਾ ‘ਤੇ ਪੁੱਜ ਕੇ ਧਮਾਕੇ ਦੇ ਕਾਰਨਾਂ ਦਾ ਪਤਾ ਲਾ ਰਹੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਬਾਅਦ ਤੋਂ ਹੀ ਘਰ ਦਾ ਮਾਲਕ ਫਰਾਰ ਹੈ ਅਤੇ ਸੀਨੀਅਰ ਅਧਿਕਾਰੀ ਰਾਹਤ ਅਤੇ ਬਚਾਅ ਕੰਮਾਂ ਦਾ ਜਾਇਜ਼ਾ ਲੈ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।