ਮੁਜਫਰਨਗਰ ‘ਚ ਭਿਆਨਕ ਰੇਲ ਹਾਦਸਾ, ਛੇ ਡੱਬੇ ਲੀਹੋਂ ਲੱਥੇ

6 ਦੇ ਮਰਨ ਤੇ 30 ਤੋਂ ਜਿ਼ਆਦਾ ਦੇ ਜ਼ਖ਼ਮੀ ਹੋਣ ਦਾ ਖਦਸ਼ਾ

ਮੁਜੱਫ਼ਰਨਗਰ: ਉਤਰ ਪ੍ਰਦੇਸ਼ ਦੇ ਮੁਜੱਫ਼ਰਨਗਰ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਮੁਜਫਰਨਗਰ ‘ਚ ਖਤੌਲੀ ਨੇੜੇ ਕਲਿੰਗ-ਉਤਕਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਪੁਰੀ ਤੋਂ ਹਰਿਦੁਆਰ ਜਾ ਰਹੀ ਰੇਲ ਦੇ 6 ਡੱਬੇ ਪਟੜੀ ਤੋਂ ਉਤਰ ਗਏ,ਜਿਸ ਕਾਰਨ 6 ਲੋਕਾਂ ਦੇ ਮਰਨ ਤੇ  30 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਹਾਦਸਾ ਹਾਦਸਾ ਕਰੀਬ ਪੌਣੇ ਛੇ ਵਜੇ ਵਾਪਰਿਆ।

ਰੇਲਗੱਡੀ ਨੇ ਰਾਤ 9 ਵਜੇ ਹਰਿਦੁਆਰ ਪਹੁੰਚਣਾ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਰੇਲ ਦਾ ਡੱਬਾ ਇਕ ਘਰ ‘ਚ ਜਾ ਵੜਿਆ। ਦੋ ਡੱਬੇ ਬੁਰੀ ਤਰ੍ਹਾਂ ਇਕ ਦੂਜੇ ‘ਤੇ ਚੜ ਗਏ। ਐਨਡੀਆਰਐਫ਼ ਦੀ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਯੂਪੀ ਏਟੀਐਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ।  ਘਟਨਾ ਸਥਾਨ ਦੀ ਜ਼ਿਲ੍ਹਾ ਸਕੱਤਰੇਤ ਮੁਜੱਫ਼ਰਨਗਰ ਤੋਂ  ਦੂਰੀ ਕਰੀ 25 ਕਿਲੋਮੀਟਰ ਹੈ। ਹਾਦਸੇ ਦੇ ਕਾਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।