ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਸੂਬੇ ਪੰਜਾਬ ਵਕੀਲ ਨੇ ਲਾਏ ਥ...

    ਵਕੀਲ ਨੇ ਲਾਏ ਥਾਣਾ ਮੁਨਸ਼ੀ ‘ਤੇ ਗਾਲ੍ਹਾਂ ਕੱਢਣ ਤੇ ਕੁੱਟ-ਮਾਰ ਦੇ ਦੋਸ਼

    Blame, Munshi, Beating, Lawyer

    ਪੱਤਰਕਾਰਾਂ ਅਤੇ ਵਕੀਲਾਂ ਵੱਲੋਂ ਘਟਨਾ ਦੀ ਨਿਖੇਧੀ

    ਰਜਨੀਸ਼ ਰਵੀ/ਜਲਾਲਾਬਾਦ। ਜਲਾਲਾਬਾਦ ਦੇ ਥਾਣਾ ਸਿਟੀ ‘ਚ ਕਿਸੇ ਵਿਅਕਤੀ ਨਾਲ ਵੈਰੀਫਿਕੇਸ਼ਨ ਕਰਵਾਉਣ ਲਈ ਗਏ ਪੱਤਰਕਾਰ ਐਡਵੋਕੇਟ ਪਰਮਜੀਤ ਸਿੰਘ ਢਾਬਾਂ ਅਤੇ ਥਾਣਾ ਸਿਟੀ ਜਲਾਲਾਬਾਦ ਦੇ ਮੁਨਸ਼ੀ ‘ਚ ਝਗੜਾ ਹੋਣ ‘ਤੇ ਐਡਵੋਕੇਟ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।  Blame

    ਜਿਸਨੂੰ ਇਲਾਜ ਲਈ  ਜਲਾਲਾਬਾਦ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਰਮਜੀਤ ਸਿੰਘ ਢਾਬਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਹ ਆਪਣੇ ਇੱਕ ਜਾਣਕਾਰ ਲਖਵਿੰਦਰ ਸਿੰਘ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਥਾਣਾ ਸਿਟੀ ਜਲਾਲਾਬਾਦ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਮੁਨਸ਼ੀ ਨਾਲ ਵੈਰੀਫਿਕੇਸ਼ਨ ਸਬੰਧੀ ਗੱਲ ਕੀਤੀ। ਪਰ ਮੁਨਸ਼ੀ ਦਾ ਰਵੱਈਆ ਅੱਗੋਂ ਵਧੀਆ ਨਹੀਂ ਸੀ, ਜਿਸ ‘ਤੇ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ ਜੇਕਰ ਵੈਰੀਫਿਕੇਸ਼ਨ ਨਹੀਂ ਕਰਨੀ ਤਾਂ ਆਪਣੀ ਬੋਲਣ ਦਾ ਤਰੀਕਾ ਸਹੀ ਕਰੋ। Blame

    ਜਿਸ ‘ਤੇ ਮੁਨਸ਼ੀ ਗੁੱਸੇ ‘ਚ ਆ ਗਿਆ ਤੇ ਗੁੱਸੇ ਵਿੱਚ ਗਾਲਾਂ ਕੱਢਦੇ ਹੋਏ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਥਾਣੇ ‘ਚ ਹਾਜ਼ਰ ਹੋਰ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਲਗਾਤਾਰ ਪਰਮਜੀਤ ਢਾਬਾਂ ਦੀ ਕੁੱਟ-ਮਾਰ ਕਰਦਾ ਰਿਹਾ। ਪੱਤਰਕਾਰ ‘ਤੇ ਹੋਏ ਹਮਲੇ ਦੀ ਖਬਰ ਸੁਣਦੇ ਹੀ ਇਲਾਕੇ ਦੇ ਸਮੂਹ ਪੱਤਕਾਰ ਤੇ ਵਕੀਲ ਥਾਣੇ ‘ਚ ਇਕੱਠਾ ਹੋਣਾ ਸ਼ੁਰੂ ਹੋ ਗਏ ਇਸ ਸਬੰਧੀ ਥਾਣਾ ਸਿਟੀ ਮੁਖੀ ਲੇਖ ਰਾਜ ਬੱਟੀ ਨੇ ਦੱਸਿਆ ਕਿ ਉਹਨਾਂ ਵੱਲੋਂ ਉਕਤ ਮੁਨਸ਼ੀ ਨੂੰ ਮੁਅੱਤਲ ਕਰਨ ਦੀ ਰਿਪੋਰਟ ਬਣਾ ਕੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here