ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News ਪੁਲਿਸ ਮੁਲਾਜ਼ਮ...

    ਪੁਲਿਸ ਮੁਲਾਜ਼ਮ ਲਈ ਆਫ਼ਤ ਬਣੀ ਕਾਲੀ ਰਾਤ ,ਹੋਈ ਮੌਤ

    ਪੁਲਿਸ ਮੁਲਾਜ਼ਮ ਲਈ ਆਫ਼ਤ ਬਣੀ ਕਾਲੀ ਰਾਤ ,ਹੋਈ ਮੌਤ

    ਜੀਰਾ ( ਸੁਭਮ ਖੁਰਾਣਾ ) : ਬੀਤੀ ਰਾਤ ਫਿਰੋਜ਼ਪੁਰ ਤੋਂ ਆਪਣੀ ਕਾਰ ‘ਤੇ ਜ਼ੀਰਾ ਜਾ ਰਹੇ ਪੰਜਾਬ ਪੁਲਿਸ ਦੇ ਨੌਜਵਾਨ ਸਿਪਾਹੀ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੱਲੂ ਬਾਣੀਆ ਲਈ ਕਾਲੀ ਰਾਤ ਸਾਬਤ ਹੋਈ। ਦੱਸ ਦਈਏ ਕਿ ਨੌਜਵਾਨ ਸਿਪਾਹੀ ਜਸਵਿੰਦਰ ਸਿੰਘ ਦੀ ਜ਼ੀਰਾ ਦੀ ਖੋਸਾ ਦਲ ਸਿੰਘ ਨਜ਼ਦੀਕ ਘੋੜਾ ਟਰਾਲਾ ਨਾਲ ਭਿਆਨਕ ਟੱਕਰ ਹੋ ਗਈ, ਜਿਸ ’ਚ ਸਿਪਾਹੀ ਜਸਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦਾ ਪਿਤਾ ਵੀ ਪੁਲਿਸ ’ਚ ਮੁਲਾਜ਼ਮ ਸੀ। ਉਸ ਦੀ ਕੁਝ ਸਾਲ ਪਹਿਲਾਂ ਮੌਤ ਹੋਣ ਉਪਰੰਤ ਉਨ੍ਹਾਂ ਦੀ ਜਗ੍ਹਾ ਪੁੱਤਰ ਨੂੰ ਨੌਕਰੀ ਮਿਲੀ ਸੀ।

    ਪਿੰਡ ਦੇ ਵਸਨੀਕ ਗੁਰਮੁਖ ਸਿੰਘ ਸੰਧੂ ਮੱਲੂਬਾਣੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਨੂੰ ਲੈ ਕੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਥੋੜ੍ਹੇ ਵਕਫ਼ੇ ਦੌਰਾਨ ਪਰਿਵਾਰ ਨੂੰ ਦੂਹਰਾ ’ਤੇ ਡੂੰਘਾ ਸਦਮਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਰਾਤ 8 ਵਜੇ ਉਨ੍ਹਾਂ ਨੇ ਤੁਰਨ ਲੱਗਿਆਂ ਆਪਣੇ ਵ੍ਹੱਟਸਐਪ ’ਤੇ ਸਟੇਟਸ ਪਾਇਆ ਸੀ ਪਰ ਰਸਤੇ ਵਿਚ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਉਸਦੀ ਪੁਲਸ ਲਾਈਨ ਫਿਰੋਜ਼ਪੁਰ ਵਿਖੇ ਡਿਊਟੀ ਸੀ।

     

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।