ਸਾਡੇ ਨਾਲ ਸ਼ਾਮਲ

Follow us

16.6 C
Chandigarh
Wednesday, February 18, 2026
More
    Home Breaking News ਬੀਕੇਯੂ ਸਾਦੀਪੁ...

    ਬੀਕੇਯੂ ਸਾਦੀਪੁਰ ਨੇ ਚਿੱਪ ਵਾਲੇ ਮੀਟਰ ਲਗਾਉਣ ਦਾ ਕੀਤਾ ਵਿਰੋਧ

    Chip Meters

    ਪਿੰਡ ਬੋਲੜ ਕਲਾਂ ਲੱਗੇ ਮੀਟਰ ਪੁੱਟ ਕੇ ਕਰਵਾਏ ਦਫਤਰ ਜਮਾਂ

    (ਰਾਮ ਸਰੂਪ ਪੰਜੋਲਾ) ਸਨੌਰ। ਹਲਕਾ ਸਨੌਰ ਦੇ ਪਿੰਡ ਬੋਲੜ ਕਲਾਂ ’ਚ ਪਾਵਰਕੌਮ ਵੱਲੋਂ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ (Chip Meters) ਦਾ ਬੀਕੇਯੂ ਸਾਦੀਪੁਰ ਵੱਲੋਂ ਸਖਤ ਵਿਰੋਧ ਕੀਤਾ ਗਿਆ। ਇਸ ਮੌਕੇ ਲੱਗੇ ਮੀਟਰ ਪੁੱਟ ਕੇ ਸਬ-ਡਵੀਜ਼ਨ ਸਨੌਰ ਵਿਖੇ ਜਮਾਂ ਕਰਵਾ ਦਿੱਤੇ। ਇਸ ਮੌਕੇ ਸਾਦੀਪੁਰ ਨੇ ਕਿਹਾ ਕਿ ਸਾਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਸੀ ਕਿ ਪਾਵਰਕੌਮ ਵਾਲੇ ਚਿੱਪ ਵਾਲੇ ਮੀਟਰ ਲਗਾ ਰਹੇ ਹਨ, ਉਹਨਾਂ ਦੀ ਮੱਦਦ ਕਰੋ, ਉਹ ਇਹ ਮੀਟਰ ਲਗਾਉਣਾ ਨਹੀਂ ਚਾਹੁੰਦੇ, ਤਾਂ ਉਹ ਆਪਣੇ ਸਾਥੀਆਂ ਨਾਲ ਪਿੰਡ ਬੋਲੜ ਕਲਾਂ ਪਹੁੰਚੇ, ਇੱਥੇ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਕਿ ਅਸੀਂ ਚਿੱਪ ਵਾਲੇ ਮੀਟਰ ਨਹੀਂ ਲਗਵਾਉਣਾ ਚਾਹੁੰਦੇ।

    ਇਸ ਕਰਕੇ ਯੂਨੀਅਨ ਵੀ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ, ਚਿੱਪ ਵਾਲੇ ਮੀਟਰ ਕਦੇ ਵੀ ਨਹੀਂ ਲੱਗਣ ਦੇਵੇਗੀ ਤੇ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਜਸਵਿੰਦਰ ਸਿੰਘ ਮੋਨੀ, ਜਸਵੀਰ ਸਿੰਘ, ਨਰਮੈਲ ਸਿੰਘ, ਲਵਪ੍ਰੀਤ ਸਿੰਘ, ਸਤਨਾਮ ਸਿੰਘ ਭਾਬਲ, ਬਾਜ ਸਿੰਘ ਸੰਧੂ, ਸੇਵਾ ਸਿੰਘ, ਲਾਡਾ ਸਿੰਘ ਆਦਿ ਮੌਜੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here