ਭਾਜਪਾ ਦਾ ਪਰਚਮ

BJP's, Won, Editorial, Ramnath Kovind

ਕੌਮੀ ਜ਼ਮਹੂਰੀ ਗਠਜੋੜ ਦੀ ਅਗਵਾਈ ਕਰ ਰਹੀ ਭਾਜਪਾ ਦੇ ਉਮੀਦਵਾਰ ਰਾਮਨਾਥ ਕੋਵਿੰਦ ਦੀ ਰਾਸ਼ਟਰਪਤੀ ਵਜੋਂ ਜਿੱਤ ਇੱਕ ਵੱਡੀ ਸਿਆਸੀ ਘਟਨਾ ਹੈ ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਦਾ ਕੋਈ ਆਗੂ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ‘ਤੇ ਪੁੱਜਾ ਹੈ । ਇਸ ਘਟਨਾ ਚੱਕਰ ‘ਚ ਭਾਜਪਾ ਦੀ ਕੁਸ਼ਲ ਰਾਜਨੀਤੀ ਦੇ ਨਾਲ-ਨਾਲ ਰਣਨੀਤੀ ਵੀ ਸਾਹਮਣੇ ਆਈ ਹੈ। ਗੈਰ ਐਨਡੀਏ ਪਾਰਟੀਆਂ ਨੇ ਵੀ ਭਾਜਪਾ ਦਾ ਸਾਥ ਦਿੱਤਾ ਹੈ ਗੁਜਰਾਤ ਕਾਂਗਰਸ ਪੱਛਮੀ ਬੰਗਾਲ ਤ੍ਰਿਣਮੂਲ ਦੇ ਵਿਧਾਇਕਾਂ ਨੇ ਕਾਂਗਰਸ ਨੂੰ ਵੋਟਿੰਗ ਕੀਤੀ ।

ਭਾਵੇਂ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਸਹਿਮਤੀ ਬਣਾਉਣ ‘ਤੇ ਜੋਰ ਦਿੱਤਾ ਗਿਆ ਸੀ ਪਰ ਕਾਂਗਰਸ ਨੇ ਆਪਣਾ ਉਮੀਦਵਾਰ ਉਤਾਰ ਦਿੱਤਾ ਬਿਨਾਂ ਸ਼ੱਕ ਕੋਵਿੰੰਦ ਦੀ ਜਿੱਤ ਭਾਜਪਾ ਦੀ ਸਿਆਸੀ ਮਜ਼ਬੂਤੀ ਦੀ ਦਿਸ਼ਾ ‘ਚ ਸਿਖ਼ਰਲਾ ਕਦਮ ਹੈ ਭਾਵੇਂ ਡਾ. ਅਬਦੁਲ ਕਲਾਮ ਨੂੰ ਭਾਜਪਾ ਦੇ ਉਮੀਦਵਾਰ ਸਨ ਪਰ ਕਾਂਗਰਸ ਦੀ ਸਹਿਮਤੀ ਹੋਣ ਕਰਕੇ ਸਿਆਸੀ ਜੋਰ ਅਜ਼ਮਾਇਸ਼ੀ ਦੇ ਹਾਲਾਤ ਹੀ ਪੈਦਾ ਨਹੀਂ ਹੋਏ ਸਨ।

ਕਲਾਮ ਭਾਜਪਾ ਦੇ ਆਗੂ ਨਾ ਹੋ ਕੇ ਗੈਰ ਸਿਆਸੀ ਸ਼ਖ਼ਸੀਅਤ ਸਨ ਕੋਵਿੰਦ ਦੀ ਜਿੱਤ ਨਾਲ ਕਾਂਗਰਸ ਦਾ ਕਿਲ੍ਹਾ ਢਹਿ ਢੇਰੀ ਹੋ ਗਿਆ ਹੈ, ਜਿਸ ਨੇ ਦੇਸ਼ ‘ਤੇ ਅੱਧੀ ਸਦੀ ਤੋਂ ਵੱਧ ਲਾਗਤਾਰ ਰਾਜ ਕੀਤਾ। ਭਾਜਪਾ ਲਈ ਵਰਤਮਾਨ ਸਮਾਂ ਆਤਮ ਵਿਸ਼ਵਾਸ ਭਰਿਆ ਲੰਮੇ ਸਮੇਂ ਤੱਕ ਵਿਰੋਧੀ ਧਿਰ ‘ਚ ਪਾਰਟੀ ਦੇ ਆਗੂਆਂ ਦਾ ਧਿਰ ‘ਚ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦੇ ‘ਤੇ ਬਿਰਾਜਮਾਨ ਹੋਣਾ।

ਜਿੱਤ ਦਾ ਸਿਹਰਾ ਨਰਿੰਦਰ ਮੋਦੀ ਤੇ ਸ਼ਾਹ ਨੂੰ

ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ ਇਹ ਗੱਲ ਤਸੱਲੀ ਵਾਲੀ ਹੈ ਕਿ ਦੇਸ਼ ਸਿਆਸੀ ਅਸਥਿਰਤਾ ਦੀ ਸਥਿਤੀ ‘ਚੋਂ ਨਿੱਕਲ ਚੁੱਕਾ ਹੈ। ਪੂਰਨ ਬਹੁਮਤ ਦੇ ਬਾਵਜੂਦ ਭਾਜਪਾ ਨੇ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਨੂੰ ਵਜਾਰਤ ‘ਚ ਵਾਜਬ ਨੁਮਾਇੰਦਗੀ ਦੇ ਕੇ ਜਿਸ ਸਿਆਸੀ ਸਦਭਾਵਨਾ ਦਾ ਸਬੂਤ ਦਿੱਤਾ ਸੀ। ਉਸ ਦੇ ਨਤੀਜੇ ਸਾਹਮਣੇ ਆ ਰਹੇ ਹਨ ਰਾਸ਼ਟਰਪਤੀ ਚੋਣਾਂ ਲਈ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਇੱਕ ਰਹੀਆਂ ਇਹੀ ਵਜ੍ਹਾ ਹੈ ਕਿ ਭਾਜਪਾ ਜੀਐਸਟੀ ਵਰਗੇ ਇਤਿਹਾਸਕ ਕਾਨੂੰਨ ਬਣਾਉਣ ‘ਚ ਕਾਮਯਾਬ ਹੋਈ ਹੈ।

ਬਿਨਾ ਸ਼ੱਕ ਇਸ ਗੱਲ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਾਰਟੀ, ਗਠਜੋੜ ਤੇ ਸਰਕਾਰ ਤਿੰਨਾਂ ਮੋਹਰਿਆਂ ‘ਤੇ ਪੂਰੀ ਸੂਝਬੂਝ ਨਾਲ ਸਥਿਤੀਆਂ ਅਨੁਸਾਰ ਫੈਸਲੇ ਕਾਮਯਾਬੀ ਹਾਸਲ ਕੀਤੀ ਹੈ। ਅੰਤਰ ਰਾਸ਼ਟਰੀ ਪੱਧਰ ‘ਤੇ ਨਰਿੰਦਰ ਮੋਦੀ ਦੀ ਮਜ਼ਬੂਤ ਪਕੜ ਨਾਲ ਦੇਸ਼ ਦੀ ਸਾਖ਼ ਵਧੀ ਹੈ। ਰਾਸ਼ਟਰਪਤੀ ਭਵਨ ‘ਚ ਭਾਜਪਾ ਆਗੂ ਦਾ ਪਹੁੰਚਣਾ ਪਾਰਟੀ ਦੀ ਮਕਬੂਲੀਅਤ ‘ਤੇ ਮੋਹਰ ਲਾਉਂਦਾ ਹੈ ਭਾਜਪਾ ਆਪਣੇ ਸੁਫ਼ਨੇ ਪੂਰੇ ਕਰਨ ‘ਚ ਅੱਗੇ ਵਧ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here