ਭਾਜਪਾਈਆਂ ਦੇ ਜਿੱਤ ਦੇ ਜਸ਼ਨ ਜਾਰੀ, ਲੱਡੂਆਂ ਨਾਲ ਦਿੱਤੀ ਮੁਬਾਰਕਬਾਦ

BJP
ਸੁਨਾਮ: ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਭਾਜਪਾ ਆਗੂ ਅਤੇ ਵਰਕਰ।

ਜਿੱਤਣ ਵਾਲੇ ਉਮੀਦਵਾਰਾਂ ਨੂੰ ਦਿੱਤੀ ਵਧਾਈ ਤੇ ਵੋਟਰਾਂ ਦਾ ਕੀਤਾ ਧੰਨਵਾਦ | BJP

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਤੋਂ ਭਾਜਪਾ (BJP) ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਅਤੇ ਵਿਧਾਨ ਸਭਾ ਸੁਨਾਮ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਵੱਲੋਂ ਤਿੰਨ ਸੂਬਿਆਂ ਦੀ ਵਿਧਾਨ ਸਭਾਵਾਂ ਵਿੱਚ ਹਾਸਿਲ ਕੀਤੀ ਜਿੱਤ ਨੂੰ ਮੁੱਖ ਰੱਖਦਿਆਂ ਅੱਜ ਸ਼ਹਿਰ ‘ਦੇ ਭਾਜਪਾ ਮੰਡਲ ਦਫਤਰ ਵਿਖੇ ਭਾਜਪਾ ਦੇ ਵਰਕਰਾਂ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤਿੰਨ ਸੂਬਿਆਂ ਵਿੱਚ ਮਿਲੀ ਇਤਿਹਾਸਿਕ ਜਿੱਤ ਨੇ 2024 ਦੀਆਂ ਚੋਣਾਂ ਦਾ ਨੀਂਹ ਪੱਥਰ ਰੱਖ ਦਿੱਤਾ ਹੈ, ਉਹਨਾਂ ਕਿਹਾ ਕਿ ਲੋਕਾਂ ਨੂੰ ਅੱਜ ਵੀ ਸਿਰਫ਼ ਇੱਕੋ ਗਾਰੰਟੀ ਉੱਪਰ ਭਰੋਸਾ ਹੈ ਉਹ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਗਾਰੰਟੀ। ਲੋਕਾਂ ਨੇ ਸਾਫ਼ ਕਰ ਦਿੱਤਾ ਹੈ ਲੋਕਾਂ ਨੂੰ ਹੁਣ ਗੁੜ ‘ਚ ਲਪੇਟ ਕੇ ਜ਼ਹਿਰ ਦੇਣ ਵਾਲੀਆਂ ਪਾਰਟੀਆਂ ਦੀਆਂ ਗੱਲਾਂ ਉੱਪਰ ਬਿਲਕੁਲ ਵੀ ਭਰੋਸਾ ਨਹੀਂ ਹੈ।

ਮੋਦੀ ਜੀ ਦੇ ਕਾਰਜਕਾਲ ਵਿੱਚ ਭਾਰਤ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਰੱਕੀਆਂ ਹਾਸਿਲ ਕੀਤੀਆਂ : ਬਾਜਵਾ

ਮੋਦੀ ਜੀ ਦੇ ਕਾਰਜਕਾਲ ਵਿੱਚ ਭਾਰਤ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਰੱਕੀਆਂ ਹਾਸਿਲ ਕੀਤੀਆਂ ਹਨ । ਸੋ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਿਆ ਹੈ ਕਿ ਮੋਦੀ ਜੀ ਦੇ ਸ਼ਾਸ਼ਨ ਵਿੱਚ ਹੀ ਭਾਰਤ ਦੇਸ਼ ਹੋਰ ਬੁਲੰਦੀਆਂ ਨੂੰ ਛੂਹ ਸਕਦਾ ਹੈ, ਸੋ ਲੋਕਾਂ ਨੇ ਭਾਰੀ ਬਹੁਮਤ ਨਾਲ ਭਾਜਪਾ ਦੀ ਝੋਲੀ ਵਿੱਚ ਇਤਿਹਾਸਿਕ ਜਿੱਤ ਪਾਈ ਹੈ। ਉਹਨਾਂ ਨੇ ਭਾਜਪਾ ਦੇ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

ਦੱਖਣੀ ਅਫਰੀਕਾਂ ਦੀਆਂ ਤੇਜ਼ ਪਿੱਚਾਂ ਸਬੰਧੀ Devilliers ਦਾ ਵੱਡਾ ਬਿਆਨ, ਦੱਸਿਆ ਜਿੱਤ ਦਾ ਫਾਰਮੂਲਾ

ਇਸ ਮੋਕੇ ਭਾਜਪਾ ਜਿਲ੍ਹਾ ਸੰਗਰੂਰ-2 ਦੇ ਪ੍ਰਧਾਨ ਰਿਸ਼ੀਪਾਲ ਖੇਰਾ, ਸੰਜੇ ਗੋਇਲ, ਨੈਸ਼ਨਲ ਮੈਬਰ ਪ੍ਰੇਮ ਗੁਗਨਾਨੀ, ਸ਼ਹਿਰੀ ਮੰਡਲ ਪ੍ਰਧਾਨ ਰਾਜੀਵ ਮੱਖਣ, ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਸ਼ੇਰਵਿੰਦਰ ਸਿੰਘ ਰਵੀ, ਮਹਿਲਾ ਮੋਰਚਾ ਜਿਲ੍ਹਾ ਪ੍ਰਧਾਨ ਸੀਮਾ ਰਾਣੀ, ਦਿਹਾਤੀ ਮੰਡਲ ਪ੍ਰਧਾਨ ਸਰਪੰਚ ਦਰਸ਼ਨ ਸਿੰਘ, ਤੁੰਗਾਂ-ਕੁਲਾਰਾਂ ਮੰਡਲ ਪ੍ਰਧਾਨ ਸਰਪੰਚ ਹਰਪ੍ਰੀਤ ਕੌਰ, ਸਰਪੰਚ ਗੁਰਜੰਟ ਸਿੰਘ,ਸਰਪੰਚ ਸਤਵੀਰ ਸ਼ਿਵਜੀ, ਅੰਕਿਤ ਬਾਂਸਲ, ਨਰੇਸ਼ ਬੋਰੀਆਂ, ਅਸ਼ੋਕ ਗੋਇਲ, ਸ਼ੰਕਰ ਬਾਂਸਲ, ਬਿੱਟੂ ਸਿੰਘ, ਅਮਿੱਤ ਕੋਸ਼ਲ, ਭਗਵਾਨ ਢੋਟ, ਚਮਨਦੀਪ ਕਾਂਸਲ, ਸੰਜੀਵ ਕੁਮਾਰ, ਜਰਨੈਲ ਢੋਟ, ਚੇਅਰਮੈਨ ਮੇਵਾ ਸਿੰਘ ਜਵੰਧਾ, ਸੋਹਨੀ, ਗਿਆਨਚੰਦ ਗੁਪਤਾ, ਸੁਖਚੈਨ ਸਿੰਘ, ਦਿਨੇਸ਼ ਡਿੰਪਾ ਆਦਿ ਹਾਜ਼ਰ ਸਨ।