ਦੱਖਣੀ ਅਫਰੀਕਾਂ ਦੀਆਂ ਤੇਜ਼ ਪਿੱਚਾਂ ਸਬੰਧੀ Devilliers ਦਾ ਵੱਡਾ ਬਿਆਨ, ਦੱਸਿਆ ਜਿੱਤ ਦਾ ਫਾਰਮੂਲਾ

IND Vs SA

ਬੋਲੇ, ਪਿੱਚਾਂ ਬੱਲੇਬਾਜ਼ਾਂ ਲਈ ਬਹੁਤ ਮੁਸ਼ਕਲ | IND Vs SA

  • ਅਫਰੀਕਾ ’ਚ ਇੱਕ ਵੀ ਸੀਰੀਜ਼ ਨਹੀਂ ਜਿੱਤ ਸਕਿਆ ਹੈ ਭਾਰਤ | IND Vs SA
  • ਹੁਣ ਤੱਕ ਭਾਰਤ ਨੇ 8 ਸੀਰੀਜ਼ ਖੇਡੀਆਂ, ਜਿਸ ’ਚੋਂ 7 ਹਾਰੇ ਅਤੇ ਇੱਕ ਡਰਾਅ ਰਹੀ | IND Vs SA

ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਟੀਮ ਦਸੰਬਰ-ਜਨਵਰੀ ’ਚ ਦੱਖਣੀ ਅਫਰੀਕਾ ਖਿਲਾਫ ਤਿੰਨਾਂ ਫਾਰਮੈਟਾਂ ’ਚ ਸੀਰੀਜ਼ ਖੇਡੇਗੀ। ਭਾਰਤੀ ਟੀਮ ਸਾਊਥ ਅਫਰੀਕਾ ਖਿਲਾਫ 3 ਟੀ-20 ਮੈਚ, 3 ਇੱਕਰੋਜ਼ਾ ਮੈਚ ਅਤੇ 2 ਟੈਸਟ ਮੈਚ ਖੇਡੇਗੀ। ਭਾਰਤੀ ਟੀਮ ਨੇ ਦੱਖਣੀ ਅਫਰੀਕਾ ’ਚ ਟੀ-20 ਅਤੇ ਇੱਕਰੋਜ਼ਾ ਲੜੀਆਂ ਤਾਂ ਜਿੱਤ ਰੱਖੀਆਂ ਹਨ। ਪਰ ਟੈਸਟ ਸੀਰੀਜ਼ ਜਿੱਤਣ ’ਚ ਅਸਫਲ ਰਿਹਾ ਹੈ। ਇਸ ਸੀਰੀਜ਼ ਸਬੰਧੀ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲੀਅਰਸ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ’ਚ ਸੀਰੀਜ਼ ਜਿੱਤਣੀ ਹੈ ਤਾਂ ਉਹ ਬੱਲੇਬਾਜ਼ੀ ਦੇ ਦਮ ’ਤੇ ਹੀ ਜਿੱਤ ਸਕਦਾ ਹੈ। ਸਾਬਕਾ ਕ੍ਰਿਕੇਟਰ ਨੇ ਕਿਹਾ ਕਿ, ਭਾਤਰੀ ਟੀਮ ਗੇਂਦਬਾਜ਼ਾਂ ਦੇ ਦਮ ’ਤੇ ਤਾਂ ਪਿਛਲੀ ਸੀਰੀਜ਼ ਜਿੱਤਣ ਦੇ ਕਰੀਬ ਪਹੁੰਚੀ ਸੀ ਪਰ ਫਿਰ ਵੀ ਅਸਫਲ ਰਹੀ ਸੀ। (IND Vs SA)

ਪਰ ਇਸ ਵਾਰ ਵੀ ਭਾਰਤੀ ਟੀਮ ਦੀ ਗੇਂਦਬਾਜ਼ੀ ਚੰਗੀ ਹੈ। ਪਰ ਸੀਰੀਜ਼ ਜਿੱਤਣ ਲਈ ਭਾਰਤ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣੀਆਂ ਹੋਣਗੀਆਂ। ਜਿਸ ਵਿੱਚ ਭਾਰਤ ਦੇ ਬੱਲੇਬਾਜ਼ ਅਸਫਲ ਰਹੇ ਹਨ। ਡਿਵਿਲੀਅਰਸ ਨੇ ਕਿਹਾ ਕਿ ਦੱਖਣੀ ਅਫਰੀਕਾ ਦੀਆਂ ਪਿੱਚਾਂ ਇਨ੍ਹੀਆਂ ਤੇਜ਼ ਹਨ ਕਿ ਜਿੱਥੇ ਮੈਨੂੰ ਵੀ ਦੌੜਾਂ ਬਣਾਉਣ ’ਚ ਹਮੇਸ਼ਾ ਪਰੇਸ਼ਾਨੀ ਹੋਈ ਹੈ। ਡਿਵਿਲੀਅਰਸ ਨੇ ਦੱਖਣੀ ਅਫਰੀਕਾ ’ਚ 66 ਟੈਸਟ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਸਿਰਫ 47 ਦੀ ਔਸਤ ਨਾਲ 4788 ਦੌੜਾਂ ਹੀ ਬਣਾਈਆਂ ਹਨ, ਜਿਸ ਵਿੱਚ ਉਨ੍ਹਾਂ ਦੇ 13 ਸੈਂਕੜੇ ਅਤੇ 28 ਅਰਧਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਡਿਵਿਲੀਅਰਸ ਨੇ ਵਿਦੇਸ਼ਾਂ ’ਚ 48 ਟੈਸਟ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 55 ਦੀ ਔਸਤ ਨਾਲ 3977 ਦੌੜਾਂ ਬਣਾਈਆਂ ਹਨ, ਉਨ੍ਹਾਂ ਦੀਆਂ ਇਹ ਦੌੜਾਂ ’ਚ 9 ਸੈਂਕੜੇ ਅਤੇ 18 ਅਰਧਸੈਂਕੜੇ ਸ਼ਾਮਲ ਰਹੇ ਹਨ। (IND Vs SA)

ਅਫਰੀਕਾ ਦੀਆਂ ਪਿੱਚਾਂ ’ਤੇ ਭਾਤਰੀ ਟੀਮ ਦਾ ਟੈਸਟ ’ਚ ਪ੍ਰਦਰਸ਼ਨ

  • 1992 : 4 ਮੈਚ ਖੇਡੇ, ਜਿਸ ਵਿੱਚ 1 ਜਿੱਤਿਆ ਅਤੇ 3 ਹਾਰੇ।
  • 1996 : 3 ਮੈਚ ਖੇਡੇ, ਜਿਸ ਵਿੱਚ 1 ਬੇਨਤੀਜਾ ਰਹੇ, 2 ਹਾਰੇ।
  • 2001 : 2 ਮੈਚ ਖੇਡੇ, ਇੱਕ ਬੇਨਤੀਜਾ, ਇੱਕ ਹਾਰਿਆ।
  • 2006 : 3 ਮੈਚ ਖੇਡੇ, 1 ਜਿੱਤਿਆ, 2 ਮੈਚ ਹਾਰੇ।
  • 2010 : 3 ਮੈਚ ਖੇਡੇ, 1 ਜਿੱਤਿਆ, ਇੱਕ ਹਾਰਿਆ।
  • 2013 : 2 ਮੈ ਖੇਡੇ, 1 ਬੇਨਤੀਜਾ, ਇੱਕ ਹਾਰੇ।
  • 2018 : 3 ਮੈਚ ਖੇਡੇ, 1 ਜਿੱਤਿਆ, 2 ਹਾਰੇ।
  • 2021 : 3 ਮੈਚ ਖੇਡੇ, 1 ਜਿੱਤਿਆ, 2 ਹਾਰੇ।

ਕਿਉਂ ਸੀਰੀਜ਼ ਨਹੀਂ ਜਿੱਤ ਪਾਉਂਦਾ ਭਾਰਤ | IND Vs SA

ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਡਿਵਿਲੀਅਰਸ ਨੇ ਆਪਣੇ ਜਵਾਬ ’ਚ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਦੱਖਣੀ ਅਫਰੀਕਾ ਦੀਆਂ ਪਿੱਚਾਂ ਦੁਨੀਆ ਦੇ ਕਈ ਗੁਣਵੱਤਾ ਵਾਲੇ ਬੱਲੇਬਾਜਾਂ ਲਈ ਸਭ ਤੋਂ ਮੁਸ਼ਕਲ ਹਨ। ਇੱਥੇ ਟੈਸਟ ’ਚ ਬੱਲੇਬਾਜੀ ਲਈ ਸਭ ਤੋਂ ਖਤਰਨਾਕ ਪਿੱਚ ਵੇਖਣ ਨੂੰ ਮਿਲਦੀਆਂ ਹਨ। ਕਈ ਵਾਰ ਸੱਟ ਲੱਗਣ ਦਾ ਖਤਰਾ ਹੁੰਦਾ ਹੈ। ਦੁਨੀਆ ’ਚ ਸਭ ਤੋਂ ਵਧੀਆ ਔਸਤ ਰੱਖਣ ਵਾਲੇ ਬੱਲੇਬਾਜਾਂ ਦੇ ਅੰਕੜੇ ਵੀ ਦੱਖਣੀ ਅਫਰੀਕਾ ’ਚ ਆ ਕੇ ਡਿੱਗ ਜਾਂਦੇ ਹਨ। ਕਿਉਂਕਿ ਇੱਥੇ ਤੇਜ਼ ਗੇਂਦਬਾਜਾਂ ਦਾ ਦਬਦਬਾ ਹੈ, ਉਨ੍ਹਾਂ ਨੂੰ ਸਵਿੰਗ ਦੇ ਨਾਲ-ਨਾਲ ਰਫਤਾਰ ਅਤੇ ਉਛਾਲ ਵੀ ਮਿਲਦਾ ਹੈ, ਜਿਸ ਨੂੰ ਖੇਡਣਾ ਮੁਸ਼ਕਲ ਹੁੰਦਾ ਹੈ। (IND Vs SA)

8 ਟੈਸਟ ਸੀਰੀਜ ’ਚ ਇੱਕ ਵੀ ਨਹੀਂ ਜਿੱਤ ਸਕੀ ਭਾਰਤੀ ਟੀਮ

ਜੇਕਰ ਅਸੀਂ ਇਤਿਹਾਸ ਦੇ ਪੰਨੇ ਪਲਟਦੇ ਹਾਂ ਤਾਂ ਭਾਰਤੀ ਟੀਮ ਦੱਖਣੀ ਅਫਰੀਕਾ ’ਚ ਹੁਣ ਤੱਕ 8 ਟੈਸਟ ਸੀਰੀਜ ਖੇਡ ਚੁੱਕੀ ਹੈ। ਜਿਸ ’ਚੋਂ ਉਸ ਨੇ ਇੱਕ ਵੀ ਜਿੱਤ ਹਾਸਲ ਨਹੀਂ ਕੀਤੀ। ਭਾਰਤ 7 ’ਚ ਹਾਰ ਗਿਆ ਸੀ, ਜਦਕਿ 2010 ’ਚ ਇੱਕ ਸੀਰੀਜ਼ ਡਰਾਅ ਰਹੀ ਸੀ। ਹੁਣ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਟੀਮ ਇੰਡੀਆ ਪਹਿਲੀ ਵਾਰ ਸੀਰੀਜ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ। ਭਾਰਤ ਨੇ ਅਫਰੀਕਾ ’ਚ ਵਿਰਾਟ ਕੋਹਲੀ ਦੀ ਕਪਤਾਨੀ ’ਚ 2 ਟੈਸਟ ਮੈਚ ਜਿੱਤੇ, ਜਦਕਿ ਰਾਹੁਲ ਦ੍ਰਾਵਿੜ ਅਤੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਇੱਕ ਵਾਰ ਟੈਸਟ ਮੈਚ ਜਿੱਤਿਆ। ਧੋਨੀ ਦੀ ਕਪਤਾਨੀ ’ਚ ਟੀਮ ਨੇ ਇੱਕੋ ਵਾਰ ਸੀਰੀਜ ਡਰਾਅ ਕੀਤੀ। (IND Vs SA)

ਇਹ ਵੀ ਪੜ੍ਹੋ : ਅਣਪਛਾਤਿਆਂ ਸੇਵਾ ਕੇਂਦਰ ’ਚੋਂ ਉਡਾਇਆ ਲੱਖਾਂ ਦਾ ਕੀਮਤੀ ਸਮਾਨ ਤੇ ਡਾਟਾ

ਦੱਖਣੀ ਅਫਰੀਕਾ ’ਚ ਭਾਰਤ ਦੇ ਟਾਪ-5 ਬੱਲੇਬਾਜ਼ | IND Vs SA

IND Vs SA

ਵਿਰਾਟ ਕੋਹਲੀ : ਦੱਖਣੀ ਅਫਰੀਕਾ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਸਭ ਤੋਂ ਪਹਿਲਾਂ ਭਾਰਤ ਦੇ ਵਿਰਾਟ ਕੋਹਲੀ ਦਾ ਨਾਂਅ ਆਉਂਦਾ ਹੈ। ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ’ਚ 7 ਟੈਸਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ 51.39 ਦੀ ਔਸਤ ਨਾਲ 719 ਦੌੜਾਂ ਬਣਾਈਆਂ ਹਨ। ਉਨ੍ਹਾਂ 719 ਦੌੜਾਂ ’ਚ 2 ਸੈਂਕੜੇ ਅਤੇ 3 ਅਰਧਸੈਂਕੜੇ ਜੜੇ ਹਨ।

ਲੋਕੇਸ਼ ਰਾਹੁਲ : ਇਸ ਸੂਚੀ ’ਚ ਦੂਜੇ ਨੰਬਰ ’ਤੇ ਬੱਲੇਬਾਜ਼ ਲੋਕੇਸ਼ ਰਾਹੁਲ ਹਨ। ਜਿਨ੍ਹਾਂ ਨੇ ਅਫਰੀਕਾ ’ਚ 5 ਮੈਚਾਂ ’ਚ 256 ਦੌੜਾਂ ਬਣਾਈਆਂ ਹਨ। ਇਹ ਦੌੜਾਂ ਉਨ੍ਹਾਂ 25.60 ਦੀ ਔਸਤ ਨਾਲ ਬਣਾਈਆਂ ਹਨ। ਇਸ ਵਿੱਚ ਉਨ੍ਹਾਂ ਦਾ 1 ਸੈਂਕੜਾ ਅਤੇ ਅਰਧਸੈਂਕੜਾ ਸ਼ਾਮਲ ਰਿਹਾ ਹੈ।

ਆਰ ਅਸ਼ਵਿਨ : ਇਸ ਸੂਚੀ ’ਚ ਤੀਜੇ ਨੰਬਰ ’ਤੇ ਭਾਰਤ ਦੇ ਆਲਰਾਉਂਡਰ ਆਰ ਅਸ਼ਵਿਨ ਦਾ ਨਾਂਅ ਆਉਂਦਾ ਹੈ। ਅਸ਼ਵਿਨ ਨੇ ਅਫਰੀਕਾ ’ਚ 6 ਟੈਸਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 17.90 ਦੀ ਔਸਤ ਨਾਲ 197 ਦੌੜਾਂ ਬਣਾਈਆਂ ਹਨ। ਇਸ ਦੌੜਾਂ ’ਚ ਉਨ੍ਹਾਂ ਦਾ ਕੋਈ ਵੀ ਸੈਂਕੜਾ ਜਾ ਅਰਧਸੈਂਕੜਾ ਸ਼ਾਮਲ ਨਹੀਂ ਹੈ।

ਰੋਹਿਤ ਸ਼ਰਮਾ : ਇਸ ਸੂਚੀ ’ਚ ਚੌਥੇ ਨੰਬਰ ’ਤੇ ਭਾਰਤ ਦੇ ਮੌਜ਼ੂਦਾ ਕਪਤਾਨ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੇ ਅਫਰੀਕਾ ’ਚ 4 ਟੈਸਟ ਮੈਚ ਖੇਡੇ ਹਨ। ਰੋਹਿਤ ਨੇ 4 ਮੈਚਾਂ ’ਚ 15.37 ਦੀ ਔਸਤ ਨਾਲ 123 ਦੌੜਾਂ ਬਣਾਈਆਂ ਹਨ। ਰੋਹਿਤ ਦਾ ਵੀ ਇਹ ਦੌੜਾਂ ’ਚ ਕੋਈ ਸੈਂਕੜਾ ਜਾਂ ਅਰਧਸੈਂਕੜਾ ਸ਼ਾਮਲ ਨਹੀਂ ਹੈ।

ਮੁਹੰਮਦ ਸ਼ਮੀ : ਇਸ ਸੂਚੀ ’ਚ ਪੰਜਵੇਂ ਨੰਬਰ ’ਤੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਹਨ। ਸ਼ਮੀ ਨੇ ਅਫਰੀਕਾ ’ਚ 8 ਟੈਸਟ ਮੈਚ ਖੇਡੇ ਹਨ। ਉਨ੍ਹਾਂ 8 ਟੈਸਟ ਮੈਚਾਂ ’ਚ 7.35 ਦੀ ਔਸਤ ਨਾਲ 103 ਦੌੜਾਂ ਬਣਾਈਆਂ ਹਨ। ਸ਼ਮੀ ਦਾ ਵੀ ਕੋਈ ਸੈਂਕੜਾ ਜਾਂ ਅਰਧਸੈਂਕੜਾ ਇਸ ਵਿੱਚ ਸ਼ਾਮਲ ਨਹੀਂ ਹੈ।

32 ਸੈਂਕੜੇ ਲਾਉਣ ਵਾਲੇ ਸਮਿਥ ਨਾਂਅ ਅਫਰੀਕਾ ’ਚ ਸਿਰਫ ਇੱਕ ਸੈਂਕੜਾ

ਏਬੀ ਡਿਵਿਲੀਅਰਸ ਨੇ ਕਿਹਾ ਕਿ ਅਫਰੀਕਾ ਦੇ ਸਟੀਵ ਸਮਿਥ ਵਰਗੇ ਮਹਾਨ ਬੱਲੇਬਾਜ ਵੀ ਦੱਖਣੀ ਅਫਰੀਕਾ ’ਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਸਮਿਥ ਨੇ 102 ਟੈਸਟ ਮੈਚਾਂ ’ਚ 58.61 ਦੀ ਔਸਤ ਨਾਲ 9320 ਦੌੜਾਂ ਬਣਾਈਆਂ ਹਨ, ਜਿਸ ’ਚ 32 ਸੈਂਕੜੇ ਸ਼ਾਮਲ ਹਨ। ਪਰ ਦੱਖਣੀ ਅਫਰੀਕਾ ’ਚ ਉਨ੍ਹਾਂ ਦੀ ਔਸਤ 41.10 ਤੱਕ ਪਹੁੰਚ ਜਾਂਦੀ ਹੈ। ਇੱਥੇ ਉਨ੍ਹਾਂ 6 ਟੈਸਟਾਂ ’ਚ ਸਿਰਫ 411 ਦੌੜਾਂ ਹੀ ਬਣਾ ਸਕੇ ਹਨ, ਜਿਸ ’ਚ ਉਹ ਸਿਰਫ ਇੱਕ ਹੀ ਸੈਂਕੜਾ ਸ਼ਾਮਲ ਹੈ। ਸਮਿਥ ਕੋਲ ਸਰਗਰਮ ਖਿਡਾਰੀਆਂ ’ਚੋਂ ਸਭ ਤੋਂ ਵੱਧ ਟੈਸਟ ਸੈਂਕੜੇ ਹਨ ਪਰ ਉਹ ਦੱਖਣੀ ਅਫਰੀਕਾ ’ਚ ਜ਼ਿਆਦਾ ਦੌੜਾਂ ਨਹੀਂ ਬਣਾ ਸਕੇੇ। (IND Vs SA)

ਗਿਲਕ੍ਰਿਸਟ ਦੀ ਔਸਤ ਦੱਖਣੀ ਅਫਰੀਕਾ ’ਚ ਸਭ ਤੋਂ ਚੰਗੀ

ਦੁਨੀਆ ਦੇ ਚੋਟੀ ਦੇ ਬੱਲੇਬਾਜਾਂ ਨੂੰ ਦੱਖਣੀ ਅਫਰੀਕਾ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇੱਥੇ ਕੌਣ ਚੰਗਾ ਖੇਡਦਾ ਹੈ? ਇਸ ਦਾ ਜਵਾਬ ਹੈ ਅਸਟਰੇਲੀਆ ਦੇ ਬੱਲੇਬਾਜ ਅਤੇ ਉਹ ਬੱਲੇਬਾਜ ਜੋ ਅਸਟਰੇਲੀਆ ’ਚ ਵੀ ਚੰਗਾ ਖੇਡਦੇ ਹਨ। ਇਸ ਦਾ ਕਾਰਨ ਦੋਵਾਂ ਦੇਸ਼ਾਂ ’ਚ ਉਪਲਬਧ ਵਾਧੂ ਉਛਾਲ ਹੈ। ਦੋਵਾਂ ਦੇਸ਼ਾਂ ਦੀਆਂ ਪਿੱਚਾਂ ਤੇਜ ਅਤੇ ਉਛਾਲ ਭਰੀਆਂ ਹਨ, ਦੱਖਣੀ ਅਫਰੀਕਾ ਦੀਆਂ ਪਿੱਚਾਂ ਖਤਰਨਾਕ ਹੋ ਜਾਂਦੀਆਂ ਹਨ ਕਿਉਂਕਿ ਇੱਥੇ ਗੇਂਦਬਾਜ ਸਪੀਡ ਦੇ ਨਾਲ-ਨਾਲ ਉਛਾਲ ਅਤੇ ਸਵਿੰਗ ਵੀ ਕਰਦੇ ਹਨ।

1992 ਤੋਂ, ਦੱਖਣੀ ਅਫਰੀਕਾ ’ਚ 16 ਅਸਟਰੇਲੀਆਈ ਬੱਲੇਬਾਜਾਂ ਦੀ ਟੈਸਟ ਔਸਤ 40 ਤੋਂ ਜ਼ਿਆਦਾ ਰਹੀ ਹੈ। ਇਨ੍ਹਾਂ ’ਚੋਂ 7 ਨੇ 50 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ। ਦੱਖਣੀ ਅਫਰੀਕਾ ’ਚ ਘੱਟੋ-ਘੱਟ 5 ਟੈਸਟ ਮੈਚ ਖੇਡਣ ਵਾਲੇ ਬੱਲੇਬਾਜਾਂ ’ਚ ਅਸਟਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਸਭ ਤੋਂ ਵਧੀਆ ਔਸਤ (65.37) ਨਾਲ ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂਅ 6 ਟੈਸਟਾਂ ’ਚ 523 ਦੌੜਾਂ ਹਨ। ਸਰਵੋਤਮ ਔਸਤ ’ਚ ਉਸ ਤੋਂ ਬਾਅਦ ਅਸਟਰੇਲੀਆ ਦੇ ਡੇਵਿਡ ਵਾਰਨਰ (63.33) ਦੂਜੇ ਅਤੇ ਫਿਲਿਪ ਹਿਊਜ (53.20) ਪੰਜਵੇਂ ਸਥਾਨ ’ਤੇ ਹਨ।

ਇੰਗਲੈਂਡ ਦੇ ਨਾਸਿਰ ਹੁਸੈਨ (61.66) ਅਤੇ ਵੈਸਟਇੰਡੀਜ ਦੇ ਕ੍ਰਿਸ ਗੇਲ (54.50) ਨੇ ਵੀ ਦੱਖਣੀ ਅਫਰੀਕਾ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਬਿਹਤਰ ਔਸਤ ਦੇ ਲਿਹਾਜ ਨਾਲ ਦੋਵੇਂ ਖਿਡਾਰੀ ਟਾਪ-5 ਬੱਲੇਬਾਜਾਂ ’ਚ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਟਾਪ-5 ਬੱਲੇਬਾਜਾਂ ’ਚੋਂ 4 ਖੱਬੇ ਹੱਥ ਦੇ ਬੱਲੇਬਾਜ ਹਨ ਅਤੇ ਟੈਸਟ ’ਚ ਇਨ੍ਹਾਂ ਪੰਜਾਂ ਦੀ ਕੁੱਲ ਔਸਤ 48 ਤੋਂ ਘੱਟ ਹੈ। (IND Vs SA)

ਇਹ ਵੀ ਪੜ੍ਹੋ : ਬਲਵੰਤ ਰਾਜੋਆਣਾ ਨੇ ਜੇਲ੍ਹ ਅੰਦਰ ਭੁੱਖ ਹੜਤਾਲ ਕੀਤੀ ਸ਼ੁਰੂ