ਮੋਦੀ-ਸ਼ਾਹ ਸਮੇਤ ਸਾਰੇ ਨੇਤਾ ਉਤਰਨਗੇ ਮੈਦਾਨ ‘ਚ
ਨਵੀਂ ਦਿੱਲੀ, (ਏਜੰਸੀ)। ਭਾਰਤੀ ਜਨਤਾ ਪਾਰਟੀ ਐਮਰਜੈਂਸੀ ਖਿਲਾਫ਼ ਪੂਰੇ ਦੇਸ਼ ‘ਚ ਕਾਲਾ ਦਿਵਸ ਮਨਾਉਣ ਜਾ ਰਹੀ ਹੈ। ਅੱਜ 26 ਜੂਨ ਹੈ ਤੇ 43 ਸਾਲ ਪਹਿਲਾਂ ਅੱਜ ਦੇ ਦਿਨ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। 43 ਸਾਲ ਪਹਿਲਾਂ 26 ਜੂਨ ਨੂੰ ਸਵੇਰੇ 8 ਵਜੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰੇਡੀਓ ‘ਤੇ ਐਮਰਜੈਂਸੀ ਦਾ ਐਲਾਨ ਕੀਤਾ ਸੀ। 26 ਜੂਨ ਨੂੰ ਸਵੇਰੇ 8 ਵਜੇ ਆਲ ਇੰਡੀਆ ਰੇਡੀਓ ‘ਤੇ ਲੋਕਾਂ ਨੇ ਇੰਦਰਾ ਗਾਂਧੀ ਦੀ ਅਵਾਜ਼ ਸੁਣੀ ਤਾਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।
ਕੀ ਬੋਲੀ ਸੀ ਇੰਦਰਾ….
ਉਹਨਾਂ ਰੇਡੀਓ ‘ਤੇ ਆਪਣੇ ਸੰਬੋਧਨ ‘ਚ ਕਿਹਾ, ‘ਭੈਣੋਂ ਤੇ ਭਰਾਵੋ, ਰਾਸ਼ਟਰਪਤੀ ਜੀ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਡਰਨ ਦਾ ਕੋਈ ਕਾਰਨ ਨਹੀਂ ਹੈ, ਪ੍ਰੈਜੀਡੈਂਟ ਨੇ ਐਮਰਜੈਂਸੀ ਲਗਾ ਦਿੱਤੀ ਹੈ। ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਦੋਂ ਤੋਂ ਲੈ ਕੇ ਇੰਦਰਾ ਗਾਂਧੀ ਦੀ ਚੋਣ ‘ਚ ਹਾਰ ਅਤੇ ਚੋਣਾਂ ‘ਚ ਜਿੱਤ ਦਾ ਦੇ ਨਾਲ ਸੱਤਾ ‘ਚ ਵਾਪਸੀ ਦਾ ਲੰਬਾ ਦੌਰ ਗੁਜ਼ਰ ਚੁੱਕਿਆ ਹੈ। ਅੱਜ 43 ਸਾਲ ਬਾਅਦ ਬੀਜੇਪੀ ਨੇ ਐਮਰਜੈਂਸੀ ਦੇ ਉਸ ਕਾਲੇ ਦੌਰ ‘ਤੇ ਵਿਰੋਧ ਦਾ ਨਵਾਂ ਰੰਗ ਚੜ੍ਹਾਉਣ ਦੀ ਤਿਆਰੀ ਕੀਤੀ ਹੈ। ਕਾਂਗਰਸ ਨੂੰ ਐਮਰਜੈਂਸੀ ਦਾ ਆਇਨਾ ਦਿਖਾਉਣ ਦੀ ਕਵਾਇਦ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਚੁੱਕੀ ਹੈ।