ਸਾਡੇ ਨਾਲ ਸ਼ਾਮਲ

Follow us

13.1 C
Chandigarh
Sunday, February 8, 2026
More

    Sri Nankana Sahib ‘ਤੇ ਹਮਲੇ ਸਬੰਧੀ ਭਾਜਪਾ ਨੇ ਦਿੱਤਾ ਬਿਆਨ

    Sri Nankana Sahib

    Sri Nankana Sahib | ਹਮਲੇ ਤੋਂ ਸਾਬਤ ਹੋਇਆ ਕਿ ਨਾਗਰਿਕਤਾ ਸੋਧ ਐਕਟ ਦੀ ਲੋੜ ਕਿਉਂ ਹੈ : ਤਰੁਣ ਚੁੱਘ

    ਨਵੀਂ ਦਿੱਲੀ। ਪਾਕਿਸਤਾਨ ‘ਚ ਸ੍ਰੀ ਨਨਕਾਣਾ ਸਾਹਿਬ ‘ਤੇ ਹਮਲੇ ਅਤੇ ਸਿੱਖਾਂ ‘ਤੇ ਹੋਏ ਪਥਰਾਅ ਦੀ ਘਟਨਾ ਸਬੰਧੀ ਭਾਜਪਾ ਨੇ ਸ਼ਨਿੱਚਰਵਾਰ ਨੂੰ ਸਖਤ ਨਿੰਦਾ ਕੀਤੀ। ਭਾਜਪਾ ਨੇ ਇਸ ਘਟਨਾ ਸਬੰਧੀ ਪਾਕਿਸਤਾਨ ਦੀ ਇਮਰਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ‘ਚ ਪ੍ਰੈੱਸ ਕਾਨਫੰਰਸ ਕਰਦਿਆਂ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਘਟਨਾ ਤੋਂ ਪਾਕਿਸਤਾਨ ਦਾ ਚਿਹਰਾ ਬੇਨਕਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਪਾਕਿਸਤਾਨ ‘ਚ ਸਿੱਖਾਂ ਦੀ ਸੁਰੱਖਿਆ ਯਕੀਨੀ ਕਰੇ। ਅਸੀਂ ਇਮਰਾਨ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਸਜ਼ਾ ਦੀ ਮੰਗ ਕਰਦੇ ਹਾਂ।

    ਪਾਕਿਸਤਾਨ ‘ਚ ਸਿੱਖ ਕੁੜੀ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਹਮਲੇ ਤੋਂ ਸਾਬਤ ਹੋਇਆ ਕਿ ਨਾਗਰਿਕਤਾ ਸੋਧ ਐਕਟ ਦੀ ਲੋੜ ਕਿਉਂ ਹੈ? ਤਰੁਣ ਚੁੱਘ ਨੇ ਕਿਹਾ ਕਿ ਅੱਜ ਇਮਰਾਨ ਖਾਨ ਅਜਿਹੀਆਂ ਘਟਨਾਵਾਂ ਜੋ ਪਵਿੱਤਰ ਨਨਕਾਣਾ ਸਾਹਿਬ ‘ਚ ਹੋ ਰਹੀਆਂ ਹਨ, ਉਸ ‘ਤੇ ਜਵਾਬ ਦੇਣ। ਇਸ ਦੌਰਾਨ ਉਨ੍ਹਾਂ ਨਵਜੋਤ ਸਿੱਧੂ ਵੀ ਨਿਸ਼ਾਨੇ ‘ਤੇ ਲਿਆ ਤੇ ਕਿਹਾ ਕਿ ਉਹ ਇਸ ਘਟਨਾ ‘ਤੇ ਚੁੱਪ ਕਿਉਂ ਹਨ? ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਤੋਂ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਹੋਇਆ ਹਮਲਾ ਕਾਇਰਤਾਪੂਰਨ ਅਤੇ ਨਿੰਦਣਯੋਗ ਹੈ।

    ਪਾਕਿਸਤਾਨ ‘ਚ ਘੱਟ ਗਿਣਤੀ ਭਾਈਚਾਰੇ ਦੀ ਗਿਣਤੀ ਘੱਟਦੀ ਜਾ ਰਹੀ ਹੈ। ਅਸੀਂ ਪਾਕਿਸਤਾਨ ਸਰਕਾਰ ਤੋਂ ਸ੍ਰੀ ਨਨਕਾਣਾ ਸਾਹਿਬ ‘ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਜਾਨੀ-ਮਾਲੀ ਰੱਖਿਆ ਲਈ ਤੁਰੰਤ ਉਪਾਅ ਕਰਨ ਦੀ ਮੰਗ ਕਰਦੇ ਹਾਂ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here