ਅਮਰਿੰਦਰ ਨੂੰ ਲਲਕਾਰਿਆ: ਲੋਕਾਂ ਦੀ ਸਾਰ ਲਵੇ, ਜਾਂ ਫਿਰ ਗੱਦੀ ਛੱਡੇਟ | Mission 2022
- ਕੈਪਟਨ ਨੂੰ ਜਗਾਉਣ ਲਈ ਭਾਜਪਾ ਵਰਕਰ ਸੜਕਾਂ ‘ਤੇ ਉਤਰਨਗੇ : ਸ਼ਵੇਤ ਮਲਿਕ | Mission 2022
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਰੈਲੀ ਕਰਕੇ ਮਿਸ਼ਨ 2022 ਦਾ ਅਗਾਜ਼ ਕਰ ਦਿੱਤਾ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਵੱਲੋਂ ਕੈਪਟਨ ਨੂੰ ਲਲਕਾਰਦਿਆ ਆਖਿਆ ਕਿ ਉਹ ਜਨਤਾ ਵਿੱਚ ਆ ਕੇ ਉਨ੍ਹਾਂ ਦੀ ਸੁੱਧ-ਸਾਰ ਲਵੇ, ਜਾਂ ਵਿੱਚ ਆਪਣੀ ਗੱਦੀ ਛੱਡ ਦੇਵੇ। ਇਸ ਦੌਰਾਨ ਭਾਜਪਾ ਪ੍ਰਧਾਨ ਵੱਲੋਂ ਅਕਾਲੀ ਦਲ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਜਪਾ-ਅਕਾਲੀ ਗੱਠਜੋੜ ਵਿੱਚ ਕੋਈ ਦਰਾੜ ਨਹੀਂ ਹੈ। ਉਹ ਆਪਣਾ ਜਨ ਆਧਾਰ ਵਧਾ ਰਹੇ ਹਨ ਜਦਕਿ ਭਾਜਪਾ ਆਪਣੀ ਮੈਂਬਰਸ਼ਿਪ ਵਧਾ ਰਹੀ ਹੈ।ਜਾਣਕਾਰੀ ਅਨੁਸਾਰ ਅੱਜ ਭਾਜਪਾ ਵੱਲੋਂ ਉਸੇ ਥਾਂ ‘ਤੇ ਰੈਲੀ ਕੀਤੀ ਗਈ ਜਿੱਥੇ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਤ ਤੋਂ ਬਾਅਦ ਕੀਤੀ ਗਈ ਸੀ। ਇਸ ਰੈਲੀ ਵਿੱਚ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਅਮਰਿੰਦਰ ਸਿੰਘ ਨੂੰ ਲਲਕਾਰਦਿਆ ਆਖਿਆ ਕਿ ਉਹ ਜਾ ਮਹਿਲ ਜੋ ਨਿਕਲ ਕੇ ਜਨਤਾ ਦਾ ਦੁੱਖ ਦਰਦ ਸੁਣਨ ਜਾ ਫਿਰ ਆਪਣੀ ਗੱਦੀ ਨੂੰ ਛੱਡਣ। (Mission 2022)
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂ ਤੇ ਵਰਕਰ ਕੈਪਟਨ ਨੂੰ ਕੁੰਭਕਰਨੀ ਨੀਂਦ ਜਗਾਉਣ ਲਈ ਸੜਕਾਂ ਦੇ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਨੂੰ ਕੈਪਟਨ ਦਾ ਗੜ੍ਹ ਕਿਹਾ ਜਾਂਦਾ ਹੈ, ਪਰ ਭਾਜਪਾ ਵੱਲੋਂ ਇਸੇ ਗੜ੍ਹ ਵਿੱਚ ਆਪਣੀ ਲਗਭਗ 30 ਹਜ਼ਾਰ ਮੈਂਬਰਸ਼ਿਪ ਕਰਕੇ ਇਹ ਭਰਮ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਅਗਲੇ ਦੋਂ ਸਾਲਾਂ ਵਿੱਚ ਸਾਰੇ ਭਰਮ ਭੁਲੇਖੇ ਦੂਰ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਹੋਈ ਇਹ ਮੈਂਬਰਸ਼ਿਪ ਦਾ ਨਵਾ ਰਿਕਾਰਡ ਹੈ ਅਤੇ ਕੈਪਟਨ ਨੂੰ ਉਨ੍ਹਾਂ ਦੇ ਘਰ ‘ਚ ਹੀ ਭਾਜਪਾ ਨੇ ਘੇਰ ਲਿਆ ਹੈ। ਉਨ੍ਹਾਂ ਸੰਬੋਧਨ ਕਰਦਿਆ ਆਖਿਆ ਕਿ ਪੰਜਾਬ ਅੰਦਰ ਭਾਜਪਾ ਦੀ ਮੈਂਬਰਸ਼ਿਪ 30 ਲੱਖ ਤੇ ਪੁੱਜ ਚੁੱਕੀ ਹੈ।
ਜਦਕਿ ਇਹ ਭਰਤੀ ਅਭਿਆਨ ਜਨਵਰੀ ਤੱਕ ਜਾਰੀ ਰਹੇਗਾ ਅਤੇ ਵੱਡੀ ਗਿਣਤੀ ਲੋਕ ਹੋਰ ਭਾਜਪਾ ਨਾਲ ਜੁੜਨਗੇ। ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨਮੰਤਰੀ ਵੱਲੋਂ ਅਯੁਸ਼ਮਾਨ ਸਕੀਮ ਤਹਿਤ ਗਰੀਬੀ ਰੇਖਾ ਵਾਲੇ ਵਿਅਕਤੀ ਦਾ 5 ਲੱਖ ਦਾ ਬੀਮਾ ਕੀਤਾ ਗਿਆ ਹੈ, ਉਸ ਨੂੰ ਕੈਪਟਨ ਸਰਕਾਰ ਨੇ ਜਾਣ-ਬੁੱਝ ਕੇ ਇੱਕ ਸਾਲ ਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੀ ਪਿੱਠ ਥਾਪੜਦਿਆਂ ਆਖਿਆ ਕਿ ਕੈਪਟਨ ਦੇ ਗੜ੍ਹ ਵਿੱਚ ਐਨਾ ਇਕੱਠ ਕਰਨਾ ਇਨ੍ਹਾਂ ਦੀ ਮਿਹਨਤ ਤਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਢਾਈ ਸਾਲਾਂ ਵਿੱਚ ਹੀ ਅੱਕ ਚੁੱਕੇ ਹਨ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਯਾਦ ਕਰ ਰਹੇ ਹਨ।
ਇਹ ਵੀ ਪੜ੍ਹੋ : ਪੈਟਰੋਲ ਭੰਡਾਰ ’ਚ ਅੱਗ ਲੱਗਣ ਨਾਲ 35 ਮੌਤਾਂ
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ, ਪਰ ਮੁੱਖ ਮੰਤਰੀ ਸਰਕਾਰੀ ਘਰ ‘ਚੋਂ ਹੀ ਬਾਹਰ ਨਹੀਂ ਨਿਕਲ ਰਹੇ। ਉਨ੍ਹਾਂ ਭਾਜਪਾ ਵਰਕਰਾਂ ਨੂੰ ਕਿਹਾ ਕਿ ਤਕੜੇ ਹੋ ਜਾਓ, ਪੰਜਾਬ ‘ਚੋਂ ਵੀ ਕਾਂਗਰਸ ਮੁਕਤ ਕਰਨ ਦਾ ਸਮਾਂ ਸ਼ੁਰੂ ਹੋ ਗਿਆ। ਇਸ ਮੌਕੇ ਸੰਗਠਨ ਮਹਾਂਮੰਤਰੀ ਦਿਨੇਸ਼ ਕੁਮਾਰ, ਮਾਲਵਾ ਜੋਨ ਦੇ ਪ੍ਰਧਾਨ ਪ੍ਰਵੀਨ ਬਾਂਸਲ, ਉਪ ਪ੍ਰਧਾਨ ਜੀਵਨ ਗੁਪਤਾ, ਸੁਖਵੰਤ ਸਿੰਘ ਧਨੌਲਾ, ਆਰਪੀ ਮਿੱਤਲ,ਜਗਦੀਪ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਹਾਜ਼ਰ ਸਨ।ਅਕਾਲੀ ਦਲ ਨਾਲ ਕੋਈ ਮਤਭੇਦ ਨਹੀਂਭਾਜਪਾ ਪ੍ਰਧਾਨ ਤੋਂ ਜਦੋਂ ਅਕਾਲੀ-ਭਾਜਪਾ ਗੱਠਜੋੜ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਆਪਣਾ ਆਪਣਾ ਜਨ ਅਧਾਰ ਵਧਾ ਰਹੀਆਂ ਹਨ। ਭਾਜਪਾ ਵੱਲੋਂ ਆਪਣੀ ਭਰਤੀ ਕੀਤੀ ਜਾ ਰਹੀ ਹੈ।
ਉਨ੍ਹ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਕੋਈ ਮੱਦਭੇਦ ਨਹੀਂ ਹੈ। ਉਨ੍ਹਾਂ ਸਾਫ਼ ਕੀਤਾ ਕਿ 2022 ਦੀਆਂ ਚੋਣਾਂ ਅਕਾਲੀ-ਭਾਜਪਾ ਵੱਲੋਂ ਮਿਲ ਕੇ ਹੀ ਲੜੀਆਂ ਜਾਣਗੀਆਂ। ਸੀਟਾਂ ਵਧਾਉਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਹਾਈਕਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਜਾਵੇਗਾ। ਸ਼ਵੇਤ ਮਲਿਕ ਤੋਂ ਪੰਜਾਬ ਭਾਜਪਾ ਦੇ ਅਗਲੇ ਪ੍ਰਧਾਨ ਸਬੰਧੀ ਸਵਾਲ ਕੀਤਾ ਤਾ ਉਨ੍ਹਾਂ ਕਿਹਾ ਕਿ ਇਹ ਕੋਈ ਕਾਂਗਰਸ ਪਾਰਟੀ ਨਹੀਂ ਹੈ, ਜਿੱਥੇ ਆਪਣਾ ਬੇਟਾ ਹੀ ਪ੍ਰਧਾਨ ਬਣੇਗਾ। ਬੇਟਾ ਫੇਲ੍ਹ ਹੋ ਗਿਆ ਅਤੇ ਦੁਬਾਰਾ ਮਾਂ ਹੀ ਪ੍ਰਧਾਨ ਬਣੇਗੀ। ਉਨ੍ਹਾਂ ਕਿਹਾ ਕਿ ਇੱਥੇ ਸਾਡੇ ਸਾਰੇ ਹੀ ਪ੍ਰਧਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਸੇਵਾ ਦਾ ਮੌਕਾ ਦਿੰਦੀ ਹੈ, ਉਹ ਆਪਣੀ ਤਨਦੇਹੀ ਨਾਲ ਕੰਮ ਕਰਦਾ ਹੈ।