ਭਾਜਪਾ ਓਬੀਸੀ ਮੋਰਚਾ ਜ਼ਿਲ੍ਹਾ ਕਮੇਟੀ ਦੀ ਹੋਈ ਮੀਟਿੰਗ

BJP

ਸਾਬਕਾ ਅਕਾਲੀ ਕੌਂਸਲਰ ਸਮੇਤ ਕਈ ਆਗੂ ਹੋਏ ਭਾਜਪਾ ‘ਚ ਸ਼ਾਮਲ | BJP

ਮਲੋਟ (ਮਨੋਜ)। ਭਾਰਤੀ ਜਨਤਾ ਪਾਰਟੀ (BJP) ਓ.ਬੀ.ਸੀ. ਮੋਰਚਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਅਲਾਸਕਾ ਹੋਟਲ ‘ਚ ਹੋਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਮੀਟਿੰਗ ਵਿੱਚ ਓ.ਬੀ.ਸੀ. ਮੋਰਚਾ ਦੀ ਜ਼ਿਲ੍ਹਾ ਕਮੇਟੀ ਦਾ ਵਿਸਤਾਰ ਕੀਤਾ ਗਿਆ। ਇਸ ਮੌਕੇ ਸਾਬਕਾ ਅਕਾਲੀ ਕੌਂਸਲਰ ਅਤੇ ਹੋਰ ਵੀ ਭਾਜਪਾ ‘ਚ ਸ਼ਾਮਲ ਹੋਏ।

ਇਸ ਮੌਕੇ ਸਾਬਕਾ ਅਕਾਲੀ ਕੌਂਸਲਰ ਓਮ ਪ੍ਰਕਾਸ਼ ਚਾਨਣਾ (ਕਾਲਾ) ਤੋਂ ਇਲਾਵਾ ਰਜਿੰਦਰ ਸਿੰਘ ਜੁਗਨੂੰ, ਪ੍ਰਵੀਨ ਕੁਮਾਰ, ਧਰਮਪਾਲ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਪਾਰਟੀ ਅਹੁਦੇਦਾਰਾਂ ਨੇ ਉਨ੍ਹਾਂ ਦੇ ਗਲ ਵਿੱਚ ਪਾਰਟੀ ਦਾ ਸਰੋਪਾ ਪਾ ਕੇ ਸਵਾਗਤ ਕੀਤਾ।

ਇਹ ਵੀ ਪੜ੍ਹੋ : ਖੁਦ ਦੀ ਪਛਾਣ ਮਿਟਾਉਣ ਲਈ ਬੇਰਹਿਮੀ ਨਾਲ ਕੀਤਾ ਹਮਸ਼ਕਲ ਦਾ ਕਤਲ

ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਭਾਜਪਾ ਓ.ਬੀ.ਸੀ. ਮੋਰਚਾ ਦੀ ਜ਼ਿਲ੍ਹਾ ਕਮੇਟੀ ਦਾ ਵਿਸਤਾਰ ਕੀਤਾ ਗਿਆ ਹੈ ਜਿਸ ਵਿੱਚ ਰਜਿੰਦਰ ਸਿੰਘ, ਮਾਨਾ ਸਿੰਘ, ਰਵਿੰਦਰ ਸਿੰਘ ਵਾਇਸ ਪ੍ਰਧਾਨ, ਧਰਮਪਾਲ ਨੂੰ ਜਨਰਲ ਸਕੱਤਰ, ਅਮਰਜੀਤ ਸਿੰਘ, ਸੁਖਦੇਵ ਕੁਮਾਰ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਨੂੰ ਸਕੱਤਰ, ਰਜਿੰਦਰ ਸਿੰਘ ਨੂੰ ਖਜ਼ਾਨਚੀ, ਪ੍ਰਵੀਨ ਕੁਮਾਰ, ਪ੍ਰੇਮ ਕੁਮਾਰ, ਕੁਲਦੀਪ ਸਿੰਘ, ਤੇਜਿੰਦਰ ਪਾਲ, ਮਨਿੰਦਰ ਪਾਲ, ਰੌਸ਼ਨ ਲਾਲ, ਰਜਿੰਦਰ ਕੁਮਾਰ, ਸੁਰੇਸ਼ ਕੁਮਾਰ, ਰਜਿੰਦਰ ਕੁਮਾਰ ਅਤੇ ਰਾਮ ਚੰਦਰ ਸ਼ਰਮਾ ਨੂੰ ਕਾਰਜਕਾਰਣੀ ਮੈਂਬਰ ਬਣਾਇਆ ਚੁਣਿਆ ਗਿਆ ਹੈ।

ਇਸ ਮੌਕੇ ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਮੰਡਲ ਮਲੋਟ ਪ੍ਰਧਾਨ ਸੀਤਾ ਰਾਮ ਖਟਕ, ਅਮਨ ਮਿੱਡਾ, ਅਸ਼ਵਨੀ ਡਾਵਰ (ਹੈਪੀ), ਕੌਂਸਲਰ ਸੁਸ਼ੀਲ ਗਰੋਵਰ, ਰਵਿੰਦਰ ਗੁਪਤਾ, ਰਜਿੰਦਰ ਮੀਚੂ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here