ਭਾਜਪਾ ਵਿਧਾਇਕ ਸੰਗੀਤ ਸੋਮ ਨੂੰ ਸਵਾਈਨ ਫਲੂ

UP, BJP, MLA, Swine Flu, Sardhna Assembly Seat

ਸਿਹਤ ਵਿਭਾਗ ਵੱਲੋਂ ਕਰਵਾਈ ਜਾਂਚ ‘ਚ ਪੁਸ਼ਟੀ

ਗਾਜੀਆਬਾਦ: ਉੱਤਰ ਪ੍ਰਦੇਸ਼ ਦੀ ਸਰਧਨਾ ਵਿਧਾਨ ਸਭਾ ਸੀਟ ਤੋਂ ਭਾਰਤਾ ਜਨਤਾ ਪਾਰਟੀ ਵਿਧਾਇਕ ਸੰਗੀਤ ਸੋਮ ਨੂੰ ਸਵਾਇਨ ਫਲੂ ਹੋਣ ਦੀ ਪੁਸ਼ਟੀ ਤੋਂ ਬਾਅਦ ਦਿੱਲੀ ਦੀ ਸਰਹੱਦ ਨਾਲ ਲੱਗਦੇ ਗਾਜੀਆਬਾਦ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ

ਜ਼ਿਲ੍ਹੇ ਦਾ ਸਿਹਤ ਵਿਭਾਗ ਇਸ ਮਾਮਲੇ ‘ਚ ਚੌਕਸੀ ਵਰਤ ਰਹੇ ਹਨ ਸੋਮ ਦੇ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਇੱਕ ਨਿੱਜੀ ਲੈਬ ਨੇ ਖੂਨ ਦੀ ਜਾਂਚ ਤੋਂ ਬਾਅਦ ਸਵਾਇਨ ਫਲੂ ਦੀ ਪੁਸ਼ਟੀ ਹੋਈ ਸੀ, ਜਦੋਂਕਿ ਜ਼ਿਲ੍ਹੇ ਦੇ ਸਿਹਤ ਵਿਭਾਗ ਵੱਲੋਂ ਕਰਵਾਈ ਗਈ ਜਾਂਚ ‘ਚ ਸਵਾਇਨ ਫਲੂ ਦੀ ਪੁਸ਼ਟੀ ਹੋਈ ਹੈ

ਇਸ ਮਾਮਲੇ ‘ਚ ਵਿਭਾਗ ਹੁਣ ਨਿੱਜੀ ਲੈਬ ਖਿਲਾਫ਼ ਕਾਰਵਾਈ ਕਰੇਗਾ ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਨੂੰ ਤੇਜ਼ ਬੁਖਾਰ, ਖੰਘ ਅਤੇ ਜੁਕਾਮ ਤੋਂ ਬਾਅਦ ਹਸਪਤਾਲ ਪਹੁੰਚੇ ਫਿਲਹਾਲ ਵਿਧਾਇਕ ਦੀ ਹਾਲਤ ਖਤਰੇ ‘ਚੋਂ ਬਾਹਰ ਦੱਸੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here