ਕੇਂਦਰ ਸਰਕਾਰ ਨੇ ਨਹਿਰੀ ਪ੍ਰੋਜੈਕਟ ਲਈ 144 ਕਰੋੜ ਰੁਪਏ ਦੀ ਗਰਾਂਟ ਮੁਹੱਈਆ ਕਰਵਾਈ- ਜੈ ਇੰਦਰ ਕੌਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਯੂਪੀ ਦੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਸਾਬਕਾ ਮੰਤਰੀ ਡਾ: ਮਹਿੰਦਰ ਸਿੰਘ ਅਤੇ ਭਾਜਪਾ ਦੀ ਸੂਬਾ ਮੀਤ ਪ੍ਰਧਾਨ ਜੈ ਇੰਦਰ ਕੌਰ ਵੱਲੋਂ ਕੇਂਦਰ ਦੀ ਅਮਰੁੱਤ ਸਕੀਮ ਤਹਿਤ ਪਟਿਆਲਾ ਵਿਖੇ ਬਣ ਰਹੇ ਨਹਿਰੀ ਪਾਣੀ ਦੇ ਪ੍ਰੋਜੈਕਟ ਦੀ ਸਮੀਖਿਆ ਕੀਤੀ। (Canal Water Project) ਜਲ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਕਿਾ ਕਿ 24*7 ਨਹਿਰੀ ਪਾਣੀ ਦਾ ਪ੍ਰਾਜੈਕਟ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਸੀ ਅਤੇ ਇਸ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ 2020 ਵਿੱਚ ਕੀਤੀ ਸੀ।
ਇਹ ਵੀ ਪੜ੍ਹੋ : 3 ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਪਾਣੀ ਦੀ ਟੈਂਕੀ ‘ਚੋਂ ਮਿਲੀ
ਇਸ ਦੀ ਕੁੱਲ ਲਾਗਤ 565 ਕਰੋੜ ਰੁਪਏ ਹੈ। ਅਹਿਮ ਭੂਮਿਕਾ ਨਿਭਾਉਦੇ ਹੋਏ ਕੇਂਦਰ ਸਰਕਾਰ ਨੇ ਅਮਰੁਤ ਸਕੀਮ ਤਹਿਤ ਇਸ ਪ੍ਰੋਜੈਕਟ ਲਈ 144 ਕਰੋੜ ਰੁਪਏ ਵੀ ਜਾਰੀ ਕੀਤੇ ਹਨ, ਜਿਸ ਦਾ ਉਦੇਸ਼ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸ਼ਹਿਰੀ ਖੇਤਰਾਂ ਨੂੰ ਬੁਨਿਆਦੀ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਾ ਹੈ। ਇਹ ਇਸ ਕਿਸਮ ਦਾ ਪਹਿਲਾ ਕੇਂਦਰਿਤ ਰਾਸ਼ਟਰੀ ਜਲ ਮਿਸ਼ਨ ਹੈ ਜੋ ਕਿ 500 ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਜਿਸ ਵਿੱਚ 60 ਫੀਸਦੀ ਤੋਂ ਵੱਧ ਸ਼ਹਿਰੀ ਆਬਾਦੀ ਨੂੰ ਕਵਰ ਕੀਤਾ ਗਿਆ ਹੈ।
90 ਹਜ਼ਾਰ ਤੋਂ ਵੱਧ ਘਰਾਂ ਨੂੰ ਹੋਵੇਗਾ ਲਾਭ (Canal Water Project)
ਉਨ੍ਹਾਂ ਦੱਸਿਆ ਕਿ ਇਸ ਵਾਟਰ ਪਲਾਂਟ ਦੀ ਸਮਰੱਥਾ 11 ਐਮਐਲਟੀ ਪ੍ਰਤੀ ਦਿਨ ਹੈ ਅਤੇ ਇਹ 90 ਹਜ਼ਾਰ ਤੋਂ ਵੱਧ ਘਰਾਂ ਨੂੰ ਲਾਭ ਪਹੁਚਾਏਗਾ, ਜਿਸ ਨਾਲ ਪਟਿਆਲਾ ਦੇ ਲਗਭਗ 4.80 ਲੱਖ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਪਟਿਆਲਾ ਦੇ ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁਚਾਣਾ ਸਾਡੀ ਤਰਜੀਹ ਹੈ ਅਤੇ ਇਹ ਪ੍ਰੋਜੈਕਟ ਅਕਤੂਬਰ 2023 ਤੱਕ ਪੂਰਾ ਹੋ ਜਾਵੇਗਾ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਇੱਕ ਦਿਨ ਵੀ ਛੁੱਟੀ ਨਹੀਂ ਲਈ ਅਤੇ ਉਹ ਲਗਾਤਾਰ ਦੇਸ਼ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਇਸ ਮੌਕੇ ਭਾਜਪਾ ਆਗੂ ਬਿਕਰਮਜੀਤ ਚੀਮਾ, ਪਰਮਿੰਦਰ ਬਰਾੜ, ਜੈਸਮੀਨ ਸੰਧਾਵਾਲੀਆ, ਕੇ ਕੇ ਮਲਹੋਤਰਾ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਹਰਮੇਸ਼ ਗੋਇਲ, ਸੁਰਜੀਤ ਸਿੰਘ ਗੜ੍ਹੀ, ਵਿਜੇ ਕੁਮਾਰ ਕੂਕਾ, ਨਿਖਿਲ ਕੁਮਾਰ ਕਾਕਾ ਆਦਿ ਹਾਜ਼ਰ ਸਨ।