ਭਾਜਪਾ ਆਗੂ ਮਾਂਗੇ ਰਾਮ ਗਰਗ ਦਾ ਦੇਹਾਂਤ
ਨਵੀਂ ਦਿੱਲੀ, ਏਜੰਸੀ।
ਬੀਜੇਪ (ਭਾਜਪਾ) ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ। ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਗਰਗ ਨੂੰ 15 ਜੁਲਾਈ ਨੂੰ ਐਕਸ਼ਨ ਬਾਲਾਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਂਹ ਲਿਆ। ਉਸ ਦੇ ਪਰਿਵਾਰ ‘ਚ ਪੰਜ ਪੁੱਤਰ ਤੇ ਇੱਕ ਪੁੱਤਰੀ ਤੇ ਪੋਤਰੇ ਹਨ। ਗਰਗ 2003 ਤੋਂ 2008 ਤੱਕ ਵਜੀਰਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਰਹੇ। ਉਹ ਧਰਮ ਯਾਂਤਰਾ ਮਹਾਂਸੰਘ ਦੇ ਰਾਸ਼ਟਰੀ ਪ੍ਰਧਾਨ ਵੀ ਸਨ। ਗਰਗ ਨੇ ਮਰਨ ਤੋਂ ਬਾਅਦ ਆਪਣਾ ਸਰੀਰ ਦਾਨ ਦਾ ਪ੍ਰਣ ਲਿਆ ਸੀ। ਉਸ ਦੇ ਪੁੱਤਰ ਸਤੀਸ਼ ਗਰਗ ਨੇ ਦੱਸਿਆ ਮਾਂਗੇ ਰਾਮ ਗਰਗ ਦੀ ਦੇਹ ਨੂੰ ਦਿੱਲੀ ਭਾਜਪਾ ਦਫ਼ਤਰ ਲੋਕਾਂ ਦੇ ਦਰਸ਼ਨਾਂ ਲਿਜਾਇਆ ਜਾਏਗਾ ਤੇ ਉਸ ਤੋਂ ਬਾਅਦ ਗਰਗ ਦੀ ਇੱਛਾ ਅਨੁਸਾਰ ਮ੍ਰਿਤਕ ਦੇਹ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।