ਰਾਂਚੀ: ਝਾਰਖੰਡ ਦੇ ਰਾਮਗੜ੍ਹ ‘ਚ ਗਊ ਰੱਖਿਅਕਾਂ ਦੇ ਹੱਥੋਂ ਹੋਈ ਮੁਹੰਮਦ ਅਲੀਮੁਦੀਨ ਦੀ ਹੱਤਿਆ ਦੇ ਮਾਮਲੇ ‘ਚ ਦੋ ਹੋਰ ਗ੍ਰਿਫਤਾਰੀਆਂ ਹੋਈਆਂ ਹਨ।
ਫੜੇ ਗਏ ਦੋ ਮੁਲਜ਼ਮਾਂ ਦੇ ਨਾਂਅ ਨਿਤਿਆਨੰਦ ਮਹਿਤੋ ਅਤੇ ਛੋਟੂ ਰਾਣਾ ਹੈ। ਨਿਤਿਆਨੰਦ ਜਿੱਥੇ ਭਾਜਪਾ ਨੇਤਾ ਦੱਸਿਆ ਜਾ ਰਿਹਾ ਹੈ, ਉੱਥੇ ਛੋਟ ਗਊ ਰੱਖਿਆ ਸੰਮਤੀ ਨਾਲ ਜੁੜਿਆ ਹੋਇਆ ਹੈ। ਤਿੰਨੇ ਮੁਲਜ਼ਮ ਉਸ ਵਾਇਰਲ ਵੀਡੀਓ ਵਿੱਚ ਸਾਫ਼ ਵੇਖੇ ਜਾ ਸਕਦੇ ਹਨ, ਜੋ ਮਾਰੇ ਗਏ ਸ਼ਖ਼ਸ ਮਲੀਮੁਦੀਨ ਦੀ ਕੁੱਟਮਾਰ ਸਮੇਂ ਬਣਾਈ ਗਈ ਸੀ।
ਭਾਜਪਾ ਮੀਡੀਆ ਸੈੱਲ ਦੇ ਇੰਚਾਰਜ ਵਰੁਣ ਸਿੰਘ ਨੇ ਦੱਸਿਆ ਕਿ ਮਹਿਤੋ ਉਨ੍ਹਾਂ ਦੇ ਨਾਲ ਹੀ ਕੰਮ ਕਰਦਾ ਹੈ। ਮਹਿਤੋ ਉਸੇ ਇਲਾਕੇ ਵਿੱਚ ਰਹਿੰਦਾ ਹੇ, ਜਿੱਥੇ ਇਹ ਘਟਨਾ ਵਾਪਰੀ ਸੀ। ਵੀਡੀਓ ਵਿੱਚ ਮਹਿਤੋ ਡੀਐੱਸਪੀ ਕੋਲ ਖੜ੍ਹਾ ਵਿਖਾਈ ਦੇ ਰਿਹਾ ਹੈ। ਵਰੁਣ ਨੇ ਦਾਅਵਾ ਕੀਤਾ ਕਿ ਮਹਿਤੋ ਘਟਨਾ ਤੋਂ ਬਾਅਦ ਉੱਥੇ ਪਹੁੰਚਿਆ ਸੀ। ਮਹਿਤੋ ਨੂੰ ਪੁਲਿਸ ਨੇ ਜਲਦਬਾਜ਼ੀ ਵਿੱਚ ਗ੍ਰਿਫ਼ਤਾਰ ਕੀਤਾ ਹੈ।