ਉਮੀਦਵਾਰਾਂ ਦੇ ਐਲਾਨ ‘ਚ ਪਛੜੀ ਬੀਜੇਪੀ

BMC Elections

ਸੱਚ ਕਹੂੰ ਨਿਊਜ਼ ਜਲੰਧਰ, ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਵੀ ਪੰਜਾਬ ‘ਚ ਬੀਜੇਪੀ ਨੇ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਬੀਜੇਪੀ ਵੱਲੋਂ ਕੀਤੀ ਜਾ ਰਹੀ ਇਸ ਦੇਰੀ ਕਾਰਨ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਕੀ ਬੀਜੇਪੀ ਨੂੰ ਕੋਈ ਉਮੀਦਵਾਰ ਨਹੀਂ ਲੱਭ ਰਿਹਾ? ਅਕਾਲੀ ਦਲ ਨਾਲ ਰਲ ਕੇ ਚੋਣ ਲੜ ਰਹੀ ਬੀਜੇਪੀ ਦੇ ਹਿੱਸੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ‘ਚੋਂ 23 ਸੀਟਾਂ ਆਈਆਂ ਹਨ (Caandidates)

ਸੂਬੇ ‘ਚ ਚੋਣਾਂ ‘ਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ ਤੇ ਬਾਕੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਆਪਣੇ ਜਿਆਦਾਤਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਇੱਥੋਂ ਤੱਕ ਕਿ ਬੀਜੇਪੀ ਦੀ ਸੱਤਾ ਭਾਈਵਾਲ ਪਾਰਟੀ ਅਕਾਲੀ ਦਲ ਨੇ ਵੀ ਉਮੀਦਵਾਰਾਂ ਦੇ ਨਾਮ ਦੇ ਐਲਾਨ ‘ਚ ਮੋਰਚਾ ਮਾਰ ਲਿਆ ਹੈ ਪਰ ਬੀਜੇਪੀ ਅਜੇ ਵੀ ਉਮੀਦਵਾਰਾਂ ਦੇ ਜਲਦ ਐਲਾਨ ‘ਤੇ ਹੀ ਖੜ੍ਹੀ ਹੈ ਅੱਜ ਅਕਾਲੀ ਦਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਟਿਕਟਾਂ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਇਸ ਐਲਾਨ ਮੁਤਾਬਕ ਬਾਦਲ ਆਪਣੇ ਪੁਰਾਣੇ ਹਲਕੇ ਲੰਬੀ ਜਦਕਿ ਸੁਖਬੀਰ ਬਾਦਲ ਆਪਣੇ ਹਲਕੇ ਜਲਾਲਾਬਾਦ ਤੋਂ ਹੀ ਚੋਣ ਲੜਨਗੇ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ‘ਚ ਪਿੱਛੇ ਚੱਲ ਰਹੀ ਬੀਜੇਪੀ ਜਲਦ ਹੀ ਆਪਣੀ ਸੂਚੀ ਜਾਰੀ ਕਰੇਗੀ ਇਸ ਸਬੰਧੀ ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਅਨੁਸਾਰ ਬੀਜੇਪੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਇਸੇ ਹਫਤੇ ਕਰ ਦਿੱਤਾ ਜਾਵੇਗਾ (Caandidates)