ਗੁਜਰਾਤ ਚੋਣਾਂ ‘ਚ ਆਏ ਨਤੀਜਿਆਂ ਨੂੰ ਲੈ ਕੇ ਕੀਤੀ ਟਿੱਪਣੀ | Jalandhar News
ਜਲੰਧਰ (ਸੱਚ ਕਹੂੰ ਨਿਊਜ਼)। ਦੇਸ਼ ਵਿੱਚ ਇੱਕ ਪਾਰਟੀ ਦੇ ਸੱਤਾ ਵਿੱਚ ਆਉਣ ਵਾਲਾ ਦੌਰ ਖਤਮ ਹੋ ਗਿਆ ਹੈ ਅਤੇ 2019 ਵਿੱਚ ਉਹੀ ਪਾਰਟੀ ਸੱਤਾ ‘ਤੇ ਕਾਬਜ਼ ਹੋ ਸਕੇਗੀ, ਜੋ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਕਦਰ ਕਰੇਗੀ ਇਹ ਪ੍ਰਗਟਾਵਾ ਐੱਨ. ਡੀ. ਏ. ਦੀ ਵੱਡੀ ਸਹਿਯੋਗੀ ਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਇੱਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਗੁਜਰਾਲ ਨੇ ਕਿਹਾ। (Jalandhar News)
ਕਿ ਜੇਕਰ ਕਾਂਗਰਸ ਨੇ ਆਪਣੇ ਸਹਿਯੋਗੀਆਂ ਦੀ ਕਦਰ ਕੀਤੀ ਹੁੰਦੀ ਤਾਂ ਗੁਜਰਾਤ ਦਾ ਨਤੀਜਾ ਕੁਝ ਹੋਰ ਹੋਣਾ ਸੀ ਕਾਂਗਰਸ ਗੁਜਰਾਤ ਵਿੱਚ ਐੱਨ. ਸੀ. ਪੀ. ਨਾਲ ਤਾਲਮੇਲ ਨਹੀਂ ਬਿਠਾ ਸਕੀ ਤੇ ਨਾ ਹੀ ਆਪਣੇ ਨਰਾਜ਼ ਆਗੂ ਸ਼ੰਕਰ ਸਿੰਘ ਵਘੇਲਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਾਂਗਰਸ ਨੂੰ ਇਸ ਗੱਲ ਦਾ ਵਹਿਮ ਸੀ ਕਿ ਉਹ ਇਕੱਲੇ ਹੀ ਭਾਜਪਾ ਨੂੰ ਚੁਣੌਤੀ ਦੇ ਸਕਦੀ ਹੈ ਪਰ ਨਤੀਜਿਆਂ ਵਿੱਚ ਕਾਂਗਰਸ ਦਾ ਇਹ ਅਤਿ-ਆਤਮ-ਵਿਸ਼ਵਾਸ ਹੀ ਉਸ ਨੂੰ ਲੈ ਡੁੱਬਾ ਜਾਪ ਰਿਹਾ ਹੈ। (Jalandhar News)
ਸੁਪਰ ਓਵਰ ’ਚ Rohit Sharma ਦੇ ਰਿਟਾਇਰਡ ਆਊਟ ਹੋਣ ’ਤੇ ਰਾਹੁਲ ਦ੍ਰਾਵਿੜ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ….
ਇਸੇ ਲਈ ਮੇਰਾ ਕਹਿਣਾ ਹੈ ਕਿ 2019 ਵਿੱਚ ਜਿਹੜੀ ਪਾਰਟੀ ਸਹਿਯੋਗੀਆਂ ਦੀ ਕਦਰ ਕਰੇਗੀ, ਉਸ ਨੂੰ ਹੀ ਦਿੱਲੀ ਦਾ ਤਾਜ ਮਿਲੇਗਾ ਗੁਜਰਾਲ ਨੇ ਕਿਹਾ ਕਿ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨਹੀਂ ਸਗੋਂ ਇਹ ਜਿੱਤ ਸਿਰਫ ਨਰਿੰਦਰ ਮੋਦੀ ਦੀ ਹੀ ਮੰਨੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਹੀ ਸਿਆਸੀ ਨਬਜ਼ ਨੂੰ ਪਛਾਣਿਆ ਤੇ ਅਹਿਮ ਮੌਕੇ ‘ਤੇ ਖੁਦ ਹੀ ਮੈਦਾਨ ਵਿਚ ਕੁੱਦ ਗਏ ਤੇ ਸਥਿਤੀ ਨੂੰ ਸੰਭਾਲਿਆ ਜੇਕਰ ਸ਼ਹਿਰਾਂ ਦੀ ਜਨਤਾ ਭਾਜਪਾ ਦਾ ਸਾਥ ਨਾ ਦਿੰਦੀ ਤਾਂ ਗੁਜਰਾਤ ਵਿੱਚ ਇਹ ਨਤੀਜੇ ਨਹੀਂ ਆਉਣੇ ਸਨ।