Faridkot Bridge News: ਫ਼ਰੀਦਕੋਟ ਦੇ ਤੰਗ ਪੁਲ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮਿਲੇ ਜ਼ਿਲ੍ਹਾ ਭਾਜਪਾ ਪ੍ਰਧਾਨ ਗੌਰਵ ਕੱਕੜ 

Faridkot-Bridge-News
ਜ਼ਿਲ੍ਹਾ ਫ਼ਰੀਦਕੋਟ ਭਾਜਪਾ ਦੇ ਪ੍ਰਧਾਨ ਗੌਰਵ ਕੱਕੜ ਪੰਜਾਬ ਦੇ ਰਾਜਪਾਲ ਸ਼੍ਰੀ ਗ਼ੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਦੇਣ ਉਪਰੰਤ ਜਾਣੂ ਕਰਵਾਉਂਦੇ ਹੋਏ। ਤਸਵੀਰ: ਗੁਰਪ੍ਰੀਤ ਪੱਕਾ

Faridkot Bridge News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਦੇ ਤਲਵੰਡੀ ਵਾਲੇ ਤੰਗ ਪੁਲ ਨੂੰ ਚੌੜਾ ਕਰਨ ਅਤੇ ਇਸ ਨੂੰ ਕਚਹਿਰੀ ਅਤੇ ਸਟੇਸ਼ਨ ਵਾਲੇ ਪਾਸੇ ਉਤਾਰਨ ਦੀ ਮੰਗ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਫ਼ਰੀਦਕੋਟ ਹਲਕਾ ਇੰਚਾਰਜ ਗੌਰਵ ਕੱਕੜ ਪੰਜਾਬ ਦੇ ਰਾਜਪਾਲ ਮਾਨਯੋਗ ਗ਼ੁਲਾਬ ਚੰਦ ਕਟਾਰੀਆ ਨੂੰ ਮਿਲੇ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਦੇਖਦੇ ਹੋਏ ਇਸ ਸਬੰਧੀ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਦੱਸਿਆ ਕਿ ਰਾਜਪਾਲ ਪੰਜਾਬ ਨੇ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: Sewa Kendra New Timings: ਸੇਵਾ ਕੇਂਦਰ ਦਾ ਸਮਾਂ ਬਦਿਲਆ, ਜਾਣੋ ਕਿੰਨੇ ਵਜੇ ਖੁੱਲ੍ਹੇਗਾ 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਫ਼ਰੀਦਕੋਟ-ਤਲਵੰਡੀ ਭਾਈ ਰੋਡ ’ਤੇ ਪੁਲ ਬਣਿਆ ਹੋਇਆ ਹੈ ਉਹ ਪੁਲ ਕਿਸੇ ਕਾਰਨਾਂ ਕਰਕੇ ਛੋਟਾ ਬਣਿਆ ਹੋਇਆ ਹੈ, ਜਿਸ ਕਰਕੇ ਉਸ ਜਗ੍ਹਾ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ। ਉਸ ਪੁਲ ਦੇ ਰੇਲਵੇ ਸਟੇਸ਼ਨ ਵਾਲੇ ਪਾਸੇ ਖ਼ਾਲੀ ਜਗ੍ਹਾ ਪਈ ਅਤੇ ਪੁਲ ਨੂੰ ਸਟੇਸ਼ਨ ਵਾਲੇ ਪਾਸੇ ਨੂੰ ਉਤਾਰਿਆ ਜਾਵੇ ਤਾਂ ਜੋ ਵੱਡੇ ਵਾਹਨ ਜਿਵੇਂ ਟਰੱਕ ਅਤੇ ਮੰਡੀ ਨੂੰ ਜਾਣ ਵਾਲੇ ਵਾਹਨ ਸਟੇਸ਼ਨ ਵਾਲੀ ਰੋਡ ਤੋਂ ਆ ਤੇ ਜਾ ਸਕਣ, ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਨਹਿਰਾਂ ’ਤੇ ਬਣਦੇ ਪੁਲਾਂ ਦੇ ਕੰਮ, ਜੋ ਕਾਫੀ ਸਮੇਂ ਤੋਂ ਹੋਲ਼ੀ ਚੱਲ ਰਹੇ ਹਨ, ਉਹ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ ਤਾਂ ਜੋ ਫ਼ਰੀਦਕੋਟ ਨਿਵਾਸੀਆਂ ਦੀਆਂ ਮੁਸ਼ਕਲਾਂ ਘੱਟ ਹੋ ਜਾਣ। Faridkot Bridge News