ਮਹਾਰਾਸ਼ਟਰ ’ਚ ਭਾਜਪਾ ਦਾ ਘੋਸ਼ਣਾ ਪੱਤਰ ਜਾਰੀ | Kisan News
- ਕਿਸਾਨਾਂ ਦੀ ਕਰਜ਼ਾ ਮਾਫ਼, 25 ਲੱਖ ਨਵੀਆਂ ਨੌਕਰੀਆਂ
- ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ
ਮੁੰਬਈ (ਏਜੰਸੀ)। Kisan News: ਭਾਜਪਾ ਨੇ ਐਤਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ (ਸੰਕਲਪ ਪੱਤਰ) ਜਾਰੀ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਨੀਫੈਸਟੋ ਨੂੰ ਜਨਤਕ ਕੀਤਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ 25 ਲੱਖ ਨੌਕਰੀਆਂ, ਮਹਾਰਾਸ਼ਟਰ ਦਾ ਪੂਰਾ ਵਿਕਾਸ, ਕਿਸਾਨਾਂ ਲਈ ਭਾਵੰਤਰ ਯੋਜਨਾ, ਕਰਜ਼ਾ ਮੁਆਫੀ, ਹੁਨਰ ਕੇਂਦਰ ਔਰਤਾਂ ਨੂੰ 2100 ਰੁਪਏ ਦੇਣ ਦਾ ਸੰਕਲਪ ਲਿਆ ਹੈ। Kisan News
ਇਹ ਖਬਰ ਵੀ ਪੜ੍ਹੋ : Punjab Police: ਪੰਜਾਬ ਪੁਲਿਸ ਨੂੰ ਖਰੜ ਤੋਂ ਮਿਲੀ ਬਹੁਤ ਵੱਡੀ ਕਾਮਯਾਬੀ
ਅਮਿਤ ਸ਼ਾਹ ਨੇ ਕਿਹਾ- ਸ਼ਿਵਾਜੀ ਨੇ ਮਹਾਰਾਸ਼ਟਰ ਤੋਂ ਹੀ ਸੁਤੰਤਰਤਾ ਅੰਦੋਲਨ ਸ਼ੁਰੂ ਕੀਤਾ
ਅਮਿਤ ਸ਼ਾਹ ਨੇ ਕਿਹਾ, ‘ਮਹਾਰਾਸ਼ਟਰ ਕਈ ਯੁੱਗਾਂ ਤੋਂ ਹਰ ਖੇਤਰ ’ਚ ਦੇਸ਼ ਦੀ ਅਗਵਾਈ ਕਰਦਾ ਆ ਰਿਹਾ ਹੈ। ਭਗਤੀ ਅੰਦੋਲਨ ਦੀ ਸ਼ੁਰੂਆਤ ਵੀ ਮਹਾਰਾਸ਼ਟਰ ਤੋਂ ਹੀ ਹੋਈ ਸੀ। ਸ਼ਿਵਾਜੀ ਨੇ ਵੀ ਇੱਥੋਂ ਹੀ ਗੁਲਾਮੀ ਤੋਂ ਅਜ਼ਾਦੀ ਲਈ ਅੰਦੋਲਨ ਸ਼ੁਰੂ ਕੀਤਾ ਸੀ। ਸਮਾਜਿਕ ਕ੍ਰਾਂਤੀ ਇੱਥੋਂ ਸ਼ੁਰੂ ਹੋਈ ਸੀ। ਸਾਡਾ ਸੰਕਲਪ ਪੱਤਰ ਹੈ। ਮਹਾਰਾਸ਼ਟਰ ਦੇ ਲੋਕਾਂ ਦਾ ਪ੍ਰਤੀਬਿੰਬ, ਅੱਜ ਮਹਾਯੁਤੀ ਨੇ ਕਿਸਾਨਾਂ ਦਾ ਸਨਮਾਨ ਕਰਨ, ਔਰਤਾਂ ਦੇ ਸਵੈ-ਮਾਣ ਨੂੰ ਵਧਾਉਣ ਤੇ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦਾ ਪ੍ਰਣ ਲਿਆ ਹੈ। ਅੱਜ ਮੈਂ ਅੰਬੇਡਕਰ ਜੀ ਦੀ ਧਰਤੀ ’ਤੇ ਖੜ੍ਹਾ ਹਾਂ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਦੀ ਧਰਤੀ ’ਤੇ ਭਾਰਤ ਦੇ ਸੰਵਿਧਾਨ ਤਹਿਤ ਸਹੁੰ ਚੁੱਕੀ ਹੈ।
ਇਹ ਚੋਣ ਧਾਰਾ 370 ਹਟਾਏ ਜਾਣ ਤੋਂ ਬਾਅਦ ਹੋਈ ਹੈ। ਦੇਸ਼ ਨੂੰ ਇਸ ’ਤੇ ਮਾਣ ਹੈ। ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ ਮਹਾਯੁਤੀ ਸਰਕਾਰ ਨੂੰ ਲਗਾਤਾਰ ਤੀਜੀ ਵਾਰ ਫਤਵਾ ਦੇਣ ਲਈ ਕਹਿੰਦਾ ਹਾਂ। ਕੀ ਕਿਸੇ ਕਾਂਗਰਸੀ ਆਗੂ ਨੂੰ ਵੀਰ ਸਾਵਰਕਰ ਦਾ ਨਾਂਅ ਲੈਣਾ ਚਾਹੀਦਾ ਹੈ? ਕੀ ਕੋਈ ਨੇਤਾ ਬਾਲਾ ਸਾਹਿਬ ਠਾਕਰੇ ਦੀ ਤਾਰੀਫ ਕਰ ਸਕਦਾ ਹੈ? ਰਾਹੁਲ ਗਾਂਧੀ ਨੂੰ ਵੀਰ ਸਾਵਰਕਰ ਲਈ ਦੋ ਚੰਗੇ ਸ਼ਬਦ ਕਹਿ ਕੇ ਦਿਖਾਉਣਾ ਚਾਹੀਦਾ ਹੈ। ਮੈਂ ਕਹਿੰਦਾ ਹਾਂ ਕਿ ਜੇਕਰ ਕਾਂਗਰਸ ਵਾਅਦੇ ਕਰਦੀ ਹੈ ਤਾਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਕਿਉਂਕਿ ਉਹ ਵਾਅਦੇ ਪੂਰੇ ਨਹੀਂ ਕਰਦੇ ਤੇ ਮੈਨੂੰ ਜਵਾਬ ਦੇਣਾ ਪੈਂਦਾ ਹੈ। ਤੇਲੰਗਾਨਾ, ਹਿਮਾਚਲ ਇਸ ਦੀਆਂ ਉਦਾਹਰਣਾਂ ਹਨ। ਉਨ੍ਹਾਂ ਦੇ ਵਾਅਦਿਆਂ ਦੀ ਭਰੋਸੇਯੋਗਤਾ ਨਰਕ ’ਚ ਚਲੀ ਗਈ ਹੈ।’
10 ਵਾਅਦਿਆਂ ਦਾ ਐਲਾਨ ਕਰ ਚੁੱਕੀ ਹੈ ਮਹਾਯੁਤੀ | Kisan News
5 ਅਕਤੂਬਰ ਨੂੰ ਏਕਨਾਥ ਸ਼ਿੰਦੇ ਨੇ ਮਹਾਯੁਤੀ ਮੈਨੀਫੈਸਟੋ ਦੇ 10 ਵੱਡੇ ਵਾਅਦਿਆਂ ਦਾ ਐਲਾਨ ਕੀਤਾ ਸੀ। ਏਕਨਾਥ ਸ਼ਿੰਦੇ ਨੇ ਕੋਲਹਾਪੁਰ ’ਚ ਇੱਕ ਜਨ ਸਭਾ ਦੌਰਾਨ ਕਿਹਾ ਸੀ ਕਿ ਵਿਜ਼ਨ ਮਹਾਰਾਸ਼ਟਰ 2029 ਲਈ ਮੈਨੀਫੈਸਟੋ ’ਚ ਕੀਤੇ ਵਾਅਦੇ ਸਰਕਾਰ ਬਣਨ ਦੇ 100 ਦਿਨਾਂ ਦੇ ਅੰਦਰ ਪੂਰੇ ਕੀਤੇ ਜਾਣਗੇ।
7 ਨਵੰਬਰ ਨੂੰ ਐਮਵੀਏ ਨੇ ਦਿੱਤੀਆਂ ਸਨ 5 ਗਰੰਟੀਆਂ
7 ਨਵੰਬਰ ਨੂੰ ਮਹਾਰਾਸ਼ਟਰ ਵਿਕਾਸ ਅਘਾੜੀ ਨੇ ਆਪਣੇ ਚੋਣ ਮਨੋਰਥ ਪੱਤਰ ਦੀਆਂ 5 ਗਾਰੰਟੀਆਂ ਜਾਰੀ ਕੀਤੀਆਂ ਸਨ। ਕਾਂਗਰਸ, ਸ਼ਿਵ ਸੈਨਾ (ਯੂਬੀਟੀ), ਐਨਸੀਪੀ (ਸ਼ਰਦ) ਨੇ ਮੁੰਬਈ ’ਚ ਮਹਾਰਾਸ਼ਟਰ ਸਵਾਭਿਮਾਨ ਸਭਾ ਦਾ ਆਯੋਜਨ ਕੀਤਾ। ਗਠਜੋੜ ’ਚ ਸ਼ਾਮਲ ਹੋਰ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ’ਚ ਰਾਹੁਲ ਗਾਂਧੀ ਨੇ ਵੀ ਸ਼ਿਰਕਤ ਕੀਤੀ। ਹਾਲਾਂਕਿ, ਐਮਵੀਏ ਦਾ ਪੂਰਾ ਮੈਨੀਫੈਸਟੋ ਅਜੇ ਜਾਰੀ ਨਹੀਂ ਕੀਤਾ ਗਿਆ ਹੈ।
MVA ਦੇ ਮੈਨੀਫੈਸਟੋ ਦੀਆਂ 5 ਗਾਰੰਟੀਆਂ… | Kisan News
- ਔਰਤਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮਿਲੇਗੀ, ਮਹਾਰਾਸ਼ਟਰ ਭਰ ’ਚ ਸਰਕਾਰੀ ਬੱਸਾਂ ’ਚ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ।
- ਕਿਸਾਨਾਂ ਦਾ 3 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਜੋ ਕਿਸਾਨ ਲਗਾਤਾਰ ਕਰਜ਼ਾ ਮੋੜ ਰਹੇ ਹਨ, ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਅਦਾਇਗੀ ਕੀਤੀ ਜਾਵੇਗੀ।
- ਬੇਰੁਜ਼ਗਾਰ ਨੌਜਵਾਨਾਂ ਨੂੰ 4 ਹਜ਼ਾਰ ਰੁਪਏ ਦੀ ਮਾਸਿਕ ਸਹਾਇਤਾ ਦਿੱਤੀ ਜਾਵੇਗੀ।
- ਸੂਬੇ ਦੇ ਸਾਰੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਜਾਵੇਗਾ, ਸਰਕਾਰੀ ਹਸਪਤਾਲਾਂ ’ਚ ਜ਼ਰੂਰੀ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
- ਜਾਤੀ ਜਨਗਣਨਾ ਤੋਂ ਬਾਅਦ ਰਿਜ਼ਰਵੇਸ਼ਨ ’ਤੇ 50 ਫੀਸਦੀ ਦੀ ਸੀਮਾ ਨੂੰ ਹਟਾਉਣ ਦਾ ਵਾਅਦਾ ਕਰਦੇ ਹੋਏ ਸਮਾਜ ਦੇ ਪੱਛੜੇ ਅਤੇ ਵਾਂਝੇ ਭਾਈਚਾਰਿਆਂ ਦੀ ਰੱਖਿਆ ਕਰਨ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਮਹਾਰਾਸ਼ਟਰ ’ਚ ਸਮਾਜਿਕ-ਆਰਥਿਕ ਜਾਤੀ ਜਨਗਣਨਾ।