ਆਮ ਆਦਮੀ ਪਾਰਟੀ ਨੇ 2027 ’ਚ ਪੰਜਾਬ ਦੀਆਂ 117 ਸੀਟਾਂ ’ਤੇ ਹੀ ਜਿੱਤ ਦਾ ਟੀਚਾ ਰੱਖਿਆ ਹੈ : ਕਲਸੀ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਸ਼ੁਕਰਾਨਾ ਯਾਤਰਾ ਦੌਰਾਨ ਕੈਬਿਨਟ ਮੰਤਰੀ ਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਰਵਨੀਤ ਸਿੰਘ ਬਿੱਟੂ ਨੂੰ ਕਿਸਾਨ ਤੇ ਕਿਸਾਨੀ ਬਾਰੇ ਚੁੱਪ ਰਹਿਣ ਦੀ ਨਸ਼ੀਹਤ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਤੇ ਕਿਸਾਨੀ ਬਾਰੇ ਹਮੇਸਾ ਅੱਪ-ਸ਼ਬਦ ਬੋਲਣ ਵਾਲੇ ਨੂੰ ਫ਼ਿਲਹਾਲ ਚੁੱਪ ਹੀ ਰਹਿਣਾ ਚਾਹੀਦਾ ਹੈ। ਇੱਥੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ’ਚ ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੋਈ ਗੱਲਬਾਤ ਤਾਂ ਨਹੀਂ ਹੋਈ ਪਰ ਰਵਨੀਤ ਸਿੰਘ ਬਿੱਟੂ ਜੋ ‘ਆਪ’ ਸਰਕਾਰ ’ਤੇ ਡੱਲੇਵਾਲ ਨੂੰ ਜ਼ਬਰੀ ਚੁਕਵਾਉਣ ਦਾ ਦੋਸ਼ ਲਾ ਰਹੇ ਹਨ। Ludhiana News
ਇਹ ਖਬਰ ਵੀ ਪੜ੍ਹੋ : Shambhu Border: ਸ਼ੰਭੂ ਬਾਰਡਰ ’ਤੇ ਵਧੀ ਹਲਚਲ, ਰਸਤਾ ਖੋਲ੍ਹਣ ਦੀ ਤਿਆਰੀ?
ਨੂੰ ਕਿਸਾਨ ਤੇ ਕਿਸਾਨੀ ਬਾਰੇ ਕੁੱਝ ਵੀ ਕਹਿਣ ਦਾ ਕੋਈ ਹੱਕ ਨਹੀਂ। ਕਿਉਂਕਿ ਜਿਸ ਤਰੀਕੇ ਦੇ ਅੱਪ- ਸ਼ਬਦ ਉਹ ਕਿਸਾਨ ਤੇ ਕਿਸਾਨੀ ਬਾਰੇ ਬੋਲਦੇ ਰਹੇ ਹਨ, ਉਹ ਸਹਿਣਯੋਗ ਨਹੀਂ। ਇਸ ਲਈ ਰਵਨੀਤ ਬਿੱਟੂ ਚੁੱਪ ਹੀ ਰਹਿਣ ਤਾਂ ਚੰਗਾ ਹੈ। ਉਨ੍ਹਾਂ ਰਵਨੀਤ ਬਿੱਟੂ ’ਤੇ ਤੰਜ਼ ਕਸਦਿਆਂ ਕਿਹਾ ਕਿ ਸੁਫ਼ਨੇ ਵੇਖਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਅਕਸਰ ਸੁਫ਼ਨੇ ਜਲਦ ਹੀ ਚਕਨਾਚੂਰ ਹੋ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਹੋ ਜਿਹਾ ਪਿਆਰ ਪੰਜਾਬ ਦੇ ਲੋਕਾਂ ਨੇ ਜ਼ਿਮਨੀ ਚੋਣਾਂ ’ਚ ‘ਆਪ’ ਉਮੀਦਵਾਰਾਂ ਨੂੰ ਦਿੱਤਾ ਹੈ।
ਜੇਕਰ ਪਾਰਟੀ ਦੇ ਆਗੂ ਵਲੰਟੀਅਰਾਂ ਸਣੇ ਆਮ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ ਤਾਂ ਨਗਰ ਨਿਗਮ ਚੋਣਾਂ ਵਿੱਚ ਵੀ ਜ਼ਿਮਨੀ ਚੋਣਾਂ ਵਾਂਗ ਹੀ ਵੱਡੀ ਜਿੱਤ ਆਮ ਆਦਮੀ ਪਾਰਟੀ ਦੀ ਹੋਵੇਗੀ। ਵਿਧਾਇਕ ਤੇ ਉਪ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਆਪਣੇ ਵੱਲੋਂ ਪੂਰੀ ਮਿਹਨਤ ਕਰਕੇ ਪੰਜਾਬ ਹੀ ਨਹੀਂ ਪੂਰੇ ਦੇਸ਼ ’ਚ ਪਾਰਟੀ ਨੂੰ ਮੁੜ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਸਰਗਰਮ ਰਹਿਣਗੇ। ਉਨ੍ਹਾਂ ਪਾਰਟੀ ਹਿੱਸੇ 92 ਤੋਂ 94 ਸੀਟਾਂ ਹੋ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ 117 ਸੀਟਾਂ ’ਤੇ ਹੀ ਜਿੱਤ ਦਾ ਟੀਚਾ ਰੱਖਿਆ ਹੈ। Ludhiana News