Bisalpur Dam: 2 ਸਾਲਾਂ ਬਾਅਦ ਮੁੜ ਖੁਲ੍ਹੇ ਬਿਸਲਪੁਰ ਡੈਮ ਦੇ ਗੇਟ, ਬਨਾਸ ਨਦੀ ਕਿਨਾਰੇ ਪੁਲਿਸ ਤਾਇਨਾਤ

Bisalpur Dam
Bisalpur Dam: 2 ਸਾਲਾਂ ਬਾਅਦ ਮੁੜ ਖੁਲ੍ਹੇ ਬਿਸਲਪੁਰ ਡੈਮ ਦੇ ਗੇਟ, ਬਨਾਸ ਨਦੀ ਕਿਨਾਰੇ ਪੁਲਿਸ ਤਾਇਨਾਤ

ਬੰਗਾਲ ਦੀ ਖਾੜੀ ਤੱਕ ਜਾਵੇਗਾ ਪਾਣੀ | Bisalpur Dam

ਟੋਂਕ (ਸੱਚ ਕਹੂੰ ਨਿਊਜ਼)। Bisalpur Dam: ਜੈਪੁਰ-ਅਜ਼ਮੇਰ ਦੀ ਜੀਵਨ ਰੇਖਾ ਕਹੇ ਜਾਣ ਵਾਲੇ ਬਿਸਾਲਪੁਰ ਡੈਮ ਦੇ 2 ਗੇਟ ਅੱਜ ਸਵੇਰੇ 11 ਵਜੇ ਖੋਲ੍ਹ ਦਿੱਤੇ ਗਏ। ਰਾਜਸਥਾਨ ਦੇ ਜਲ ਸਰੋਤ ਮੰਤਰੀ ਸੁਰੇਸ਼ ਰਾਵਤ ਨੇ ਅਰਦਾਸ ਤੋਂ ਬਾਅਦ ਗੇਟ ਖੋਲ੍ਹਿਆ। ਫਿਲਹਾਲ ਡੈਮ ਦੇ ਗੇਟ ਇੱਕ-ਇੱਕ ਮੀਟਰ ਕਰਕੇ ਖੋਲ੍ਹੇ ਗਏ ਹਨ। ਇਨ੍ਹਾਂ ’ਚੋਂ 13 ਹਜਾਰ ਕਿਊਸਿਕ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ। ਮਾਹਿਰਾਂ ਅਨੁਸਾਰ ਡੈਮ ਤੋਂ ਛੱਡਿਆ ਜਾਣ ਵਾਲਾ ਪਾਣੀ ਕਈ ਸੂਬਿਆਂ ’ਚੋਂ ਲੰਘ ਕੇ ਬੰਗਾਲ ਦੀ ਖਾੜੀ ’ਚ ਪਹੁੰਚੇਗਾ। ਇਸ ਦੇ ਨਾਲ ਹੀ ਬਨਸ ਨਦੀ ਦੇ ਨਿਕਾਸੀ ਖੇਤਰ ਦੇ ਦੋਵੇਂ ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ। ਡੈਮ ਬਣਨ ਤੋਂ ਬਾਅਦ ਇਹ 7ਵੀਂ ਵਾਰ ਹੈ ਜਦੋਂ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਾਇਰਨ ਵਜਾ ਕੇ ਲੋਕਾਂ ਨੂੰ ਸੁਚੇਤ ਕੀਤਾ। ਡੈਮ ’ਚੋਂ ਨਿਕਲਣ ਵਾਲੇ ਪਾਣੀ ਨਾਲ ਕਰੀਬ 81 ਹਜਾਰ ਹੈਕਟੇਅਰ ਰਕਬੇ ਦੀ ਸਿੰਚਾਈ ਕੀਤੀ ਜਾ ਸਕੇਗੀ।

Read This : Rajasthan Weather: ਦੇਸ਼ ਦਾ ਸਭ ਤੋਂ ਗਰਮ ਰਾਜਸਥਾਨ ਦਾ ਇਹ ਸ਼ਹਿਰ, 50 ਡਿਗਰੀ ਪਹੁੰਚਿਆ ਪਾਰਾ, ਜਾਣੋ

ਪਹਿਲੀ ਵਾਰ ਸਤੰਬਰ ’ਚ ਖੋਲ੍ਹੇ ਗਏ ਗੇਟ | Bisalpur Dam

ਹਰ ਵਾਰ ਅਗਸਤ ਮਹੀਨੇ ’ਚ ਡੈਮ ਦੇ ਗੇਟ ਖੋਲ੍ਹੇ ਜਾਂਦੇ ਸਨ। ਇਹ ਪਹਿਲੀ ਵਾਰ ਹੈ ਜਦੋਂ ਸਤੰਬਰ ਮਹੀਨੇ ’ਚ ਡੈਮ ਦੇ ਗੇਟ ਖੋਲ੍ਹੇ ਗਏ ਹਨ। ਗੇਟ ਖੋਲ੍ਹਣ ਲਈ ਸਕਾਡਾ ਸਿਸਟਮ ਦੀ ਵਰਤੋਂ ਕੀਤੀ ਗਈ। ਰਾਜਸਮੰਦ, ਚਿਤੌੜਗੜ੍ਹ, ਭੀਲਵਾੜਾ, ਸ਼ਾਹਪੁਰਾ ਤੇ ਕੇਕਰੀ ਖੇਤਰਾਂ ’ਚ ਭਾਰੀ ਮੀਂਹ ਤੋਂ ਬਾਅਦ ਗੰਭੀਰ, ਜੈਤਪੁਰਾ ਤੇ ਸਰਕਾਰੀ ਡੈਮਾਂ ਤੋਂ ਪਾਣੀ ਦੀ ਨਿਕਾਸੀ ਜਾਰੀ ਹੈ। ਇਸ ਦੇ ਨਾਲ ਹੀ ਤ੍ਰਿਵੈਣੀ ਨਦੀ ਦੇ ਨਾਲ-ਨਾਲ ਖਾਰੀ ਤੇ ਦਾਈ ਨਦੀਆਂ ਤੋਂ ਵੀ ਪਾਣੀ ਡੈਮ ਤੱਕ ਪਹੁੰਚ ਰਿਹਾ ਹੈ। Bisalpur Dam

Bisalpur Dam
Bisalpur Dam: 2 ਸਾਲਾਂ ਬਾਅਦ ਮੁੜ ਖੁਲ੍ਹੇ ਬਿਸਲਪੁਰ ਡੈਮ ਦੇ ਗੇਟ, ਬਨਾਸ ਨਦੀ ਕਿਨਾਰੇ ਪੁਲਿਸ ਤਾਇਨਾਤ