Ayodhya : ਪੰਜ ਸਦੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਅਯੁੱਧਿਆ ’ਚ ਵੈਦਿਕ ਜਾਪ ਨਾਲ ਬਿਰਾਜੇ ਰਾਮ ਲੱਲਾ | Live Video

Ayodhya

ਲਖਨਊ। ਪੰਜ ਸਦੀਆਂ ਤੋੀ ਕਰੋੜਾਂ ਰਮਾ ਭਗਤਾਂ ਦੀ ਉਡੀਕ ਉਸ ਸਮੇਂ ਖ਼ਤਮ ਹੋ ਗਈ ਜਦੋਂ ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਵਿੱਚ ਰਾਮਲੱਲਾ ਦੀ ਪਵਿੱਤਰ ਰਸਮ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰਐੱਸਐੱਸ ਮੁਖੀ ਮੋਹਨ ਭਾਰਗਵ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਮੌਜ਼ੂਦਗੀ ਵਿੱਚ ਇੱਕ ਸ਼ੁਭ ਸਮੇਂ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। (Ayodhya)

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਲੱਲਾ ਨੂੰ ਚਾਂਦੀ ਦਾ ਛਤਰ ਭੇਂਟ ਕੀਤਾ। ਸ਼ੁਭ ਸਮੇਂ ’ਤੇ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪੀਐੱਮ ਮੋਦੀ ਨੇ ਰਾਮਲੱਲਾ ਦੀ ਪੂਜਾ ਕੀਤੀ। ਰਾਮ ਲੱਲਾ ਦੀ ਅਦਭੁਤ ਆਕਰਸ਼ਕ ਬਾਲ ਵਰਗੀ ਮੂਰਤ ਨੂੰ ਦੇਖ ਕੇ ਸ਼ਰਧਾਲੂ ਭਾਵੁਕ ਹੋ ਰਹੇ ਹਨ। ਤੁਸੀਂ ਵੀ 23 ਜਨਵਰੀ ਤੋਂ ਪ੍ਰਮਾਤਮਾ ਦੇ ਦਰਸ਼ਨਾ ਦਾ ਲਾਭ ਪ੍ਰਾਪਤ ਕਰ ਸਕਦੇ ਹੋ। (Ayodhya)

Ayodhya