ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਗੁਜਰਾਤ ਦੇ ਕੰਢ...

    ਗੁਜਰਾਤ ਦੇ ਕੰਢੇ ਨਾਲ ਭਲਕੇ ਟਕਰਾ ਸਕਦੈ ਬਿਪਰਜੋਏ, ਗੁਜਰਾਤ-ਮੁੰਬਈ ’ਚ ਭਾਰੀ ਮੀਂਹ

    Biparjoy

    ਹੁਣ ਤੱਕ 50 ਹਜਾਰ ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ | Biparjoy

    ਪੋਰਬੰਦਰ/ਕੱਛ। ਅਰਬ ਸਾਗਰ ’ਚੋਂ ਉੱਠੇ ਬਿਪਰਜੋਏ ਤੂਫ਼ਾਨ (Biparjoy) ਦੇ ਗੁਜਰਾਤ ਦੇ ਕੰਢੇ ਨਾਲ ਟਕਰਾਉਣ ’ਚ ਸਿਰਫ ਇੱਕ ਦਿਨ ਬਾਕੀ ਹੈ। 15 ਜੂਨ ਦੀ ਸ਼ਾਮ ਤੱਕ ਇਹ ਕੱਛ ਜ਼ਿਲ੍ਹੇ ਦੇ ਜਖੌ ਪੋਰਟ ਨਾਲ ਟਕਰਾਏਗਾ। ਇਸ ਦੌਰਾਨ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਕਾਰਨ ਬੁੱਧਵਾਰ ਨੂੰ ਗੁਜਰਾਤ ਅਤੇ ਮੁੰਬਈ ਦੇ ਤੱਟੀ ਇਲਾਕਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ।

    ਤੇਜ਼ ਹਵਾਵਾਂ ਅਤੇ ਤੇਜ ਲਹਿਰਾਂ ਕਾਰਨ ਹੁਣ ਤੱਕ 9 ਮੌਤਾਂ ਹੋ ਚੁੱਕੀਆਂ ਹਨ। ਆਈਐੱਮਡੀ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ, ਗੁਜਰਾਤ ਸਰਕਾਰ ਨੇ 7 ਜ਼ਿਲ੍ਹਿਆਂ ਤੋਂ 50,000 ਤੋਂ ਵੱਧ ਲੋਕਾਂ ਨੂੰ ਕੱਢ ਕੇ ਕੱਛ-ਸੌਰਾਸ਼ਟਰ ਵਿੱਚ ਕੰਢੇ ਤੋਂ 10 ਕਿਲੋਮੀਟਰ ਦੇ ਅੰਦਰ ਆਸਰਾ ਘਰਾਂ ਵਿੱਚ ਭੇਜ ਦਿੱਤਾ ਹੈ। ਐੱਨਡੀਆਰਐੱਫ਼ ਦੀਆਂ 18 ਟੀਮਾਂ ਇਲਾਕੇ ’ਚ ਤਾਇਨਾਤ ਹਨ।

    ਤੂਫਾਨ ਗੁਜਰਾਤ ਦੇ ਦਵਾਰਕਾ ਤੋਂ 290 ਕਿਲੋਮੀਟਰ ਦੂਰ

    ਬੁੱਧਵਾਰ ਦੁਪਹਿਰ 12 ਵਜੇ ਮੌਸਮ ਵਿਭਾਗ ਦੇ ਅਪਡੇਟ ਮੁਤਾਬਕ ਤੂਫਾਨ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਤੂਫਾਨ ਬੁੱਧਵਾਰ ਸਵੇਰੇ 8:30 ਵਜੇ ਦਵਾਰਕਾ ਤੋਂ 290 ਕਿਲੋਮੀਟਰ ਅਤੇ ਜਾਖਾਊ ਬੰਦਰਗਾਹ ਤੋਂ 280 ਕਿਲੋਮੀਟਰ ਦੂਰ ਸੀ। ਇਹ ਵੀਰਵਾਰ ਸਾਮ ਤੱਕ ਗੁਜਰਾਤ ਦੇ ਕੰਢੇ ’ਤੇ ਜਖੌ ਬੰਦਰਗਾਹ ਨਾਲ ਟਕਰਾਏਗਾ।

    ਇਹ ਵੀ ਪੜ੍ਹੋ : ਰਮਾਡਾ ’ਤੇ ਘਿਰ ਸਕਦੇ ਨੇ ਚੰਨੀ, ਗੋਆ ’ਚ 8 ਏਕੜ ਜ਼ਮੀਨ, ਕਿਰਾਇਆ ਸਿਰਫ਼ 1 ਲੱਖ, ਹੁਣ ਵਿਜੀਲੈਂਸ ਕਰੇਗਾ ਮਾਮਲਾ ਦਰਜ਼

    ਪਰੰਪਰਾ ਦੇ ਅਨੁਸਾਰ, ਸੋਮਨਾਥ ਦੇ ਦਵਾਰਕਾਧੀਸ਼ ਮੰਦਰ ਦੇ ਮੁੱਖ ਸਿਖਰ ’ਤੇ ਝੰਡੇ ਨੂੰ 5 ਵਾਰ ਬਦਲਿਆ ਜਾਂਦਾ ਹੈ। ਪਰ ਮੰਗਲਵਾਰ ਤੋਂ ਇੱਥੇ ਝੰਡਾ ਨਹੀਂ ਲਹਿਰਾਇਆ ਗਿਆ ਹੈ। ਇਸ ਦੇ ਹੇਠਾਂ ਦੋ ਝੰਡੇ ਲਹਿਰਾਏ ਗਏ ਹਨ। ਦਰਅਸਲ, ਦੋ ਝੰਡੇ ਇਕੱਠੇ ਲਹਿਰਾਉਣ ਪਿੱਛੇ ਇੱਕ ਧਰਨਾ ਹੈ। ਕਿਹਾ ਜਾਂਦਾ ਹੈ ਕਿ ਇਹ ਤਬਾਹੀ ਤੋਂ ਬਚਾਉਂਦਾ ਹੈ। ਹੁਣ ਮੰਦਰ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ 17 ਜੂਨ ਤੱਕ ਮੁੱਖ ਸਿਖਰ ’ਤੇ ਨਵਾਂ ਝੰਡਾ ਨਹੀਂ ਲਗਾਇਆ ਜਾਵੇਗਾ। ਮੰਦਰ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਮੰਦਰ ਦੇ ਗੁੰਬਦ ਦੀ ਉਚਾਈ 150 ਫੁੱਟ ਹੈ। ਤੂਫਾਨ ਦੇ ਮੱਦੇਨਜਰ ਮੰਦਰ 15 ਜੂਨ ਨੂੰ ਬੰਦ ਰਹੇਗਾ।

    LEAVE A REPLY

    Please enter your comment!
    Please enter your name here