ਸਿਹਤ ਬੀਮੇ ਨੂੰ ਕਿਫਾਇਤੀ ਬਣਾਏਗੀ ‘ਬੀਮਾ ਸੁਗਮ’

ਸਿਹਤ ਬੀਮੇ ਨੂੰ ਕਿਫਾਇਤੀ ਬਣਾਏਗੀ ‘ਬੀਮਾ ਸੁਗਮ’

ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਿਟੀ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਸਤੀ ਦਰ ’ਤੇ ਸਿਹਤ ਬੀਮਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਈਆਰਡੀਏਆਈ ਦੇ ਚੇਅਰਮੈਨ ਦੇਬਾਸ਼ੀਸ਼ ਪਾਂਡਾ ਦਾ ਕਹਿਣਾ ਹੈ ਕਿ ਜਦੋਂ ਅਸੀਂ 2047 ’ਚ ਅਜ਼ਾਦੀ ਦੇ 100 ਸਾਲ ਪੂਰੇ ਕਰੀਏ ਤਾਂ ਦੇਸ਼ ਦੇ ਸਾਰੇ ਨਾਗਰਿਕਾਂ ਦੇ ਕੋਲ ਸਿਹਤ ਬੀਮਾ ਹੋਣਾ ਚਾਹੀਦਾ ਹੈ ਪਰਿਚਾਲਣ , ਵੰਡ ਤੇ ਹਸਪਤਾਲਾਂ ’ਚ ਮਹਿੰਗੇ ਇਲਾਜ, ਦੇਸ਼ ’ਚ ਸਿਹਤ ਬੀਮੇ ਦੇ ਮਹਿੰਗੇ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਜ਼ਿਆਦਾ ਕੀਮਤ ਕਾਰਨ ਹੀ ਸਮਾਜ ਦੇ ਇੱਕ ਵੱਡੇ ਹਿੱਸੇ ਲਈ ਬੀਮਾ ਖਰੀਦਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਇਸ ਤੋਂ ਛੁਟਕਾਰਾ ਪਾਉਣ ਲਈ ਅਜਿਹਾ ਰਸਤਾ ਕੱਢਣਾ ਹੋਵੇਗਾ, ਜਿਸ ਨਾਲ ਬੀਮਾ ਆਮ ਆਦਮੀ ਲਈ ਸਸਤਾ ਬਣ ਜਾਵੇ

ਬੀਮਾ ਸੁਗਮ ਨਾਲ ਬਦਲੇਗੀ ਤਸਵੀਰ

ਮੀਡੀਆ ਰਿਪੋਰਟਾਂ ਅਨੁਸਾਰ, ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਕਾਰਿਟੀ ਇੱਕ ਨਵੇਂ ਬੀਮਾ ਪਲੇਟਫਾਰਮ ‘ਬੀਮਾ ਸੁਗਮ’ ’ਤੇ ਕੰਮ ਕਰ ਰਹੀ ਹੈ ਇਹ ਇੱਕ ਵਨ ਸਟਾਪ ਹੱਲ ਹੋਵੇਗਾ, ਜਿਸ ਦੇ ਮਾਧਿਅਮ ਨਾਲ ਲੋਕ ਸਾਰੀਆਂ ਕੰਪਨੀਆਂ ਦੇ ਬੀਮਾ ਉਤਪਾਦਾਂ ਨੂੰ ਇੱਕ ਹੀ ਥਾਂ ਤੋਂ ਲੈ ਸਕਣਗੇੇੇ ਇਸ ਲਈ ਪਹਿਲਾਂ ਹੀ ਸੈਂਡਬਾਕਸ ’ਚ ਨਿਯਮਾਂ ’ਚ ਸੋਧ ਸ਼ੁਰੂ ਕਰ ਦਿੱਤੀ ਗਈ ਹੈ ਜੋ ਨਵੀਨਤਾ ਵਿੱਚ ਮੱਦਦ ਕਰੇਗਾ ਇਸ ਨਾਲ ਉਨ੍ਹਾਂ ਸਟਾਰਟਅੱਪਸ ਨੂੰ ਉਤਸ਼ਾਹ ਮਿਲੇਗਾ ਜੋ ਨਵੇਂ ਹੱਲ ਲੈ ਕੇ ਆ ਰਹੇ ਹਨ ਆਈਆਰਡੀਏਆਈ ਦੇ ਚੇਅਰਮੈਨ ਦੇਬਾਸ਼ੀਸ਼ ਪਾਂਡਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅੱਗੇ ਵਧਾਉਂਦੇ ਹੋਏ ਪੈਰਾਮੀਟ੍ਰਿਕ ਬੀਮਾ ਉਤਪਾਦਾਂ ਨੂੰ ਲਿਆਉਣ ਤੇ ਓਪੀਡੀ ਸੇਵਾਵਾਂ ਦੇ ਕਵਰ ਕਰਨ ਦੀ ਜ਼ਰੂਰਤ ਹੈ

ਤੇਜ਼ੀ ਨਾਲ ਵਧ ਰਿਹਾ ਸਿਹਤ ਬੀਮਾ ਖੇਤਰ

ਦੇਸ਼ ’ਚ ਮੌਜੂਦਾ ਸਮੇਂ ’ਚ ਸਿਹਤ ਬੀਮਾ ਦਾ ਬਜ਼ਾਰ ਕਰੀਬ 60000 ਕਰੋੜ ਰੁਪਏ ਦਾ ਹੈ ਅਨੁਮਾਨ ਹੈ ਕਿ ਅੱਗੇ ਆਉਣ?ਵਾਲੇੇ ਕੁਝ ਸਾਲਾਂ ’ਚ ਇਹ 30-35 ਫੀਸਦੀ ਦੀ ਦਰ ਨਾਲ ਸਾਲਾਨਾ ਵਧੇਗਾ ਜਿਸ ਦੀ ਪਿਛਲੇ ਪੰਜ ਸਾਲਾਂ ’ਚ ਕਰੀਬ 19 ਫੀਸਦੀ ਸਾਲਾਨਾ ਦੀ ਦਰ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ