ਕੁੱਟਮਾਰ ਅਤੇ ਗਾਲੀ ਗਲੋਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਮੰਗੀ | Bikram Majithia
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਾਫ਼ੀ ਦਿਨਾਂ ਤੋਂ ਹਾਈਵੋਲਟੇਜ਼ ਟਾਵਰ ਤੇ ਚੜ੍ਹ ਕੇ ਅਪ੍ਰੈਟਸ਼ਿਪ ਲਾਈਨਮੈਂਨ ਯੂਨੀਅਨ ਵੱਲੋਂ ਕੀਤੇ ਜਾ ਰਹੇ ਸੰਘਰਸ ਵਿੱਚ ਅੱਜ ਸਾਬਕਾ ਮੰਤਰੀ ਬਿਕਰਮ ਮਜੀਠੀਆ ਪੁੱਜੇ ਅਤੇ ਉਨ੍ਹਾਂ ਦੇ ਧਰਨੇ ਨੂੰ ਆਪਣਾ ਸਮੱਰਥਨ ਦਿੱਤਾ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਉਕਤ ਲਾਈਨਮੈਂਨਾਂ ਵੱਲੋਂ ਸਾਲ ਭਰ ਆਪਣੀ ਟਰੇਨਿੰਗ ਪੂਰੀ ਕੀਤੀ ਗਈ ਪਰ ਫੇਰ ਵੀ ਇਨ੍ਹਾਂ ਦੀ ਭਰਤੀ ਨਹੀਂਂ ਕੀਤੀ ਜਾ ਰਹੀ ਜਦਕਿ ਕੱਢੀਆ ਗਈਆਂ 770 ਤੋਂ ਜਿਆਦਾ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਤੋਂ 25 ਕਰੋੜ ਰੁਪਏ ਇਕੱਠਾ ਕਰ ਲਿਆ ਗਿਆ ਪਰ ਇਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ । (Bikram Majithia)
ਇਸ ਦੌਰਾਨ ਇਨ੍ਹਾਂ ਲਾਈਨਮੈਨਾਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਦੇ ਲਾਠੀਚਾਰਜ਼ ਕੀਤਾ ਗਿਆ ਤਾ ਇੱਕ ਡੀਐਸਪੀ ਵੱਲੋਂ ਉਨ੍ਹਾਂ ਨੂੰ ਗਾਲਾ ਕੱਢੀਆ ਗਈਆਂ। ਮਜੀਠੀਆ ਨੇ ਡੀਐਸਪੀ ਸਮੇਤ ਇਨ੍ਹਾਂ ਨਾਲ ਗਲਤ ਵਿਵਹਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਵੀ ਮੰਗੀ। ਮਜੀਠੀਆ ਨੇ ਅਕਾਲੀ ਦਲ ਦੇ ਲੋਕਲ ਆਗੂਆਂ ਦੀ ਡਿਊਟੀ ਲਗਾਈ ਕਿ ਇਨ੍ਹਾਂ ਬੱਚਿਆਂ ਨੂੰ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਲੰਗਰ ਪਾਣੀ ਪੁੱਜਦਾ ਕਰਿਆ ਕਰਨ।
ਸਰਕਾਰ ਵੱਲੋਂ ਮੀਟਿੰਗ ਲਈ ਸੱਦਾ | Bikram Majithia
ਇੱਧਰ ਸਰਕਾਰ ਵੱਲੋਂ ਯੂਨੀਅਨ ਦੇ ਆਗੂਆਂ ਨੂੰ ਪੱਤਰ ਰਾਹੀਂ 13 ਸਤੰਬਰ ਦੀ ਮੀਟਿੰਗ ਦਾ ਸਮਾ ਦੇ ਦਿੱਤਾ ਹੈ। ਪੱਤਰ ਵਿੱਚ ਆਖਿਆ ਗਿਆ ਹੈ ਕਿ ਜਥੇਬੰਦੀ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਸੀ.ਐਮ.ਹਾਊਸ ਸੈਕਟਰ 2 ਚੰਡੀਗੜ੍ਹ ਵਿਖੇ 11 ਵਜੇਂ ਮੀਟਿੰਗ ਰੱਖੀ ਗਈ ਹੈ ਅਤੇ ਉਹ ਸਮੇਂ ਸਿਰ ਪੁੱਜ ਕੇ ਅਟੈਂਡ ਕਰਨ।