ਮਾਮਲੇ ਦੀ ਕੱਲ੍ਹ ਫਿਰ ਹੋਵੇਗੀ ਸੁਣਵਾਈ।
Bikram Majithia Case: (ਐਮ ਕੇ ਸ਼ਾਇਨਾ) ਮੋਹਾਲੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਬੁੱਧਵਾਰ ਨੂੰ ਦੋ ਘੰਟੇ ਤੋਂ ਵੱਧ ਤਿੱਖੀ ਬਹਿਸ ਤੋਂ ਬਾਅਦ ਅਦਾਲਤ ਨੇ ਵੀਰਵਾਰ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਸੁਣਵਾਈ ਦੌਰਾਨ, ਮਜੀਠੀਆ ਦੀ ਕਾਨੂੰਨੀ ਟੀਮ ਅਤੇ ਸਰਕਾਰੀ ਵਕੀਲ ਦੋਵਾਂ ਨੇ ਵਿਸਥਾਰ ਨਾਲ ਦਲੀਲਾਂ ਪੇਸ਼ ਕੀਤੀਆਂ। ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਵੀ ਅਦਾਲਤ ਵਿੱਚ ਮੌਜੂਦ ਸੀ। ਜੱਜ ਨੇ ਦੋਵਾਂ ਧਿਰਾਂ ਨੂੰ ਫੈਸਲਾ ਸੁਣਾਉਣ ਲਈ ਵੀਰਵਾਰ ਤੱਕ ਆਪਣੀਆਂ ਦਲੀਲਾਂ ਪੂਰੀਆਂ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ: Bathinda Gold Robbery: ਬਠਿੰਡਾ ਤੋਂ ਚੋਰੀ ਹੋਇਆ ਸੋਨਾ ਬਿਹਾਰ ’ਚ ਕੀਤਾ ਬਰਾਮਦ, ਦੋ ਗ੍ਰਿਫਤਾਰ
ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਵਾਰ ਜਾਂਚ ਦਾ ਦਾਇਰਾ ਹਿਮਾਚਲ, ਦਿੱਲੀ ਅਤੇ ਯੂਪੀ ਤੱਕ ਫੈਲ ਗਿਆ ਹੈ। ਉਨ੍ਹਾਂ ਕੋਲ ਹਿਮਾਚਲ ਵਿੱਚ ਜ਼ਮੀਨ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਦੋਂ ਕਿ ਗੋਰਖਪੁਰ, ਯੂਪੀ ਵਿੱਚ ਉਨ੍ਹਾਂ ਦੀ ਖੰਡ ਮਿੱਲ ਅਤੇ ਦਿੱਲੀ ਵਿੱਚ ਇੱਕ ਫਾਰਮ ਹਾਊਸ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਇਨ੍ਹਾਂ ਥਾਵਾਂ ਤੋਂ ਮਿਲੀ ਸਮੱਗਰੀ ਨੂੰ ਚਲਾਨ ਦਾ ਹਿੱਸਾ ਬਣਾਇਆ ਜਾਵੇਗਾ।