Bihar Political News : ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ, ਲਾਲੂ ਪ੍ਰਸਾਦ ਯਾਦਵ ਲਈ ਕਹੀ ਇਹ ਗੱਲ

Bihar Political News

ਪਟਨਾ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੁਮਾਰ ਨੇ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਵਿਧਾਇਕਾਂ, ਸਾਂਸਦਾਂ ਤੇ ਸੀਨੀਅਰ ਨੇਤਾਵਾਂ ਦੇ ਨਾਲ ਮੁੱਖ ਮੰਤਰੀ ਰਿਹਾਇਸ਼ ’ਤੇ ਬੈਠਕ ’ਚ ਅਸਤੀਫ਼ਾ ਦੇਣ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਆਪਦੇ ਸੀਨੀਅਰ ਮੰਤਰੀਮੰਡਲ ਸਹਿਯੋਗੀ ਵਿਜੇਂਦਰ ਪ੍ਰਸਾਦ ਯਾਦਵ ਦੇ ਨਾਲ ਰਾਜਭਵਨ ਜਾ ਕੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੂੰ ਅਸਤੀਫ਼ਾ ਸੌਂਪ ਦਿੱਤਾ। ਸੀਐੱਮ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਿਤਿਸ਼ ਕੁਮਾਰ ਨੇ ਲਾਲੂ ਯਾਦਵ ਦੀ ਪਾਰਟੀ ’ਤੇ ਖੂਬ ਨਿਸ਼ਾਨਾ ਬਿੰਨਿ੍ਹਆ। (Bihar Political News)

ਨਿਤਿਸ਼ ਨੇ ਕਹੀ ਇਹ ਵੱਡੀ ਗੱਲ | Bihar Political News

ਨਿਤਿਸ਼ ਕੁਮਾਰ ਨੇ ਰਾਜਭਵਨ ਤੋਂ ਬਾਹਰ ਆਉਣ ਤੋਂ ਬਾਅਦ ਕਿਹਾ ਕਿ ਅੱਜ ਅਸੀਂ ਅਸਤੀਫ਼ਾ ਦੇ ਦਿੱਤਾ ਅਤੇ ਜੋ ਸਰਕਾਰ ਚੱਲ ਰਹੀ ਸੀ ਉਹ ਹੁਣ ਸਮਾਪਤ ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ ਅਸਤੀਫ਼ਾ ਦੇਣ ਦੀ ਨੌਬਤ ਇਸ ਲਈ ਆਈ ਕਿਉਂਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। ਅਸੀਂ ਕੁਝ ਬੋਲਣਾ ਛੱਡ ਦਿੱਤਾ ਸੀ, ਸਭ ਦੀ ਸਲਾਹ ਆ ਰਹੀ ਸੀ, ਚਾਰੇ ਪਾਸਿਓਂ ਕਿਹਾ ਜਾ ਰਿਹਾ ਸੀ ਜਿਸ ਤੋਂ ਬਾਅਦ ਅਸੀਂ ਇਹ ਫ਼ੈਸਲਾ ਲਿਆ ਹੈ। ਉੱਧਰ ਐੱਨਡੀਏ ਦੀ ਸਹਿਯੋਗੀ ਪਾਰਟੀ ਹਮ ਦੇ ਕੋਲ ਚਾਰ ਵਿਧਾਇਕ ਹਨ। ਜੇਕਰ ਇਨ੍ਹਾਂ ਸਭ ਨੂੰ ਜੋੜ ਦਈਏ ਤਾਂ ਇਹ ਅੰਕੜਾ 127 ਦਾ ਹੁੰਦਾ ਹੈ ਜੋ ਬਹੁਮਤ ਤੋਂ 5 ਜ਼ਿਆਦਾ ਹੈ।

Also Read : ਗੱਲ ਪਤੇ ਦੀ, ਠੱਗ ਜਾਂ ਜਾਦੂਗਰ