ਬਿਹਾਰ ‘ਚ ਚਮਕੀ ਬੁਖਾਰ ਨਾਲ ਹੋ ਰਹੀਆਂ ਮੌਤਾਂ ‘ਤੇ ਲਿਆ ਫੈਸਲਾ
ਨਵੀਂ ਦਿੱਲੀ, ਏਜੰਸੀ।
ਬਿਹਾਰ ‘ਚ ਚਮਕੀ ਬੁਖਾਰ ਨਾਲ ਹੋ ਰਹੀਆਂ ਮੌਤਾਂ ‘ਤੇ ਕਾਂਗਰਸ ਪ੍ਰਧਾਨ ਨੇ ਵੱਡਾ ਫੈਸਲਾ ਲਿਆ ਹੈ, ਰਾਹੁਲ ਗਾਂਧੀ ਅੱਜ ਆਪਣਾ ਜਨਮਦਿਨ ਨਹੀਂ ਮਨਾਉਣਗੇ, ਕੇਵਲ ਪਾਰਟੀ ਕਰਮਚਾਰੀਆਂ ਤੇ ਬੱਚਿਆਂ ਨਾਲ ਮੁਲਾਕਾਤ ਕਰਨਗੇ। ਅੱਜ ਰਾਹੁਲ ਦਾ 49ਵਾਂ ਜਨਮਦਿਨ ਹੈ। ਰਾਹੁਲ ਗਾਂਧੀ ਕਾਂਗਰਸ ਦਫ਼ਤਰ ਪਹੁੰਚ ਗਏ ਹਨ, ਜਿੱਥੇ ਉਹ ਪਾਰਟੀ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਦੌਰਾਨ ਕਈ ਪਾਰਟੀ ਦੇ ਕਰਮਚਾਰੀਆਂ ਨੇ ਰਾਹੁਲ ਨੂੰ ਪ੍ਰਧਾਨ ਅਹੁਦੇ ਤੋਂ ਅਸਤੀਫਾ ਨਾ ਦੇਣ ਦੀ ਅਪੀਲ ਕੀਤੀ ਹੈ। ਕਰਮਚਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਹੁਲ ਬੱਚਿਆਂ ਨੂੰ ਮਿਲਣਗੇ।
ਰਾਹੁਲ ਗਾਂਧੀ ਦੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀ। ਪੀਐਮ ਮੋਦੀ ਨੇ ਟਵੀਟ ਕਰਕੇ ਲਿਖਿਆ, ਰਾਹੁਲ ਗਾਂਧੀ ਨੂੰ ਜਨਮ ਦੀਆਂ ਸੁੱਭਕਾਮਨਾਵਾਂ। ਪ੍ਰਮਾਤਮਾ ਉਨ੍ਹਾਂ ਨੂੰ ਲੰਮੀ ਜਿੰਦਗੀ ਤੇ ਵਧੀਆ ਸਿਹਤ ਪ੍ਰਦਾਨ ਕਰੇ। ਕਾਂਗਰਸ ਨੇ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਦੇਸ਼ਭਰ ‘ਚ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਕਾਂਗਰਸ ਪ੍ਰਦੇਸ਼ ਪ੍ਰਧਾਨ ਸ਼ੀਲਾ ਦੀਕਸ਼ਿਤ ਪਾਰਟੀ ਦਫਤਰ ‘ਚ ਪੌਦਾ ਲਾ ਕੇ ਕਰਮਚਾਰੀਆਂ ਨੂੰ ਸੰਬੋਧਨ ਕਰਨਗੇ। ਕਾਂਗਰਸ ਚੀਫ ਰਾਹੁਲ ਗਾਂਧੀ ਦਾ ਜਨਮ 19 ਜੂਨ, 1970 ਨੂੰ ਹੋਇਆ ਸੀ। ਰਾਹੁਲ ਗਾਂਧੀ ਪਹਿਲੀ ਵਾਰ ਸਾਲ 2004 ‘ਚ ਅਮੇਠੀ ਸੰਸਦ ਬਣੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।