ਫੌਜ ਦੀ ਘੁਸਪੈਠੀਆਂ ਨੂੰ ਵੱਡੀ ਚਿਤਾਵਨੀ

Alert, Military, Intruders

ਨਵੀਂ ਦਿੱਲੀ (ਏਜ਼ਸੀ)। ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਅਤੇ ਸੀ.ਆਰ.ਪੀ.ਐੱਫ. ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਸਖਤ ਸੰਦੇਸ਼ ਦਿੱਤਾ ਹੈ ਫੌਜ ਦੇ ਲੈਫਟੀਨੈਂਟ ਜਨਰਲ ਕੰਵਲ ਜੀਤ ਸਿੰਘ (ਕੇ.ਜੇ.ਐੱਸ.) ਢਿੱਲੋਂ ਨੇ ਭਟਕੇ ਕਸ਼ਮੀਰੀ ਨੌਜਵਾਨਾਂ ਦੀਆਂ ਮਾਂਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਜੋ ਅੱਤਵਾਦੀ ਸੰਗਠਨ ਨਾਲ ਜੁੜੇ ਹਨ, ਉਨ੍ਹਾਂ ਨੂੰ ਸਰੰਡਰ ਕਰਨ ਲਈ ਮਨਾਓ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਸਰੰਡਰ ਨਹੀਂ ਕਰਦੇ ਤਾਂ ਫੌਜ ਉਨ੍ਹਾਂ ਨੂੰ ਮਾਰ ਕੇ ਖਾਤਮਾ ਕਰਨ ਲਈ ਮਜ਼ਬੂਰ ਹੋਵੇਗੀ। (Army)

ਇਹ ਵੀ ਪੜ੍ਹੋ : ਕੇਜਰੀਵਾਲ ਤੇ ਮਾਨ ਨੇ ਪੰਜਾਬੀਆਂ ਲਈ ਕਰਤੇ ਵੱਡੇ ਐਲਾਨ

ਉਨ੍ਹਾਂ ਨੇ ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨੀ ਫੌਜ ਦਾ ਬੱਚਾ ਦੱਸਿਆ, ਜਿਸ ਨੂੰ ਫੌਜ ਅਤੇ ਆਈ.ਐੱਸ.ਆਈ. ਮਿਲ ਕੇ ਚੱਲਾ ਰਹੀ ਹਨ। ਕੇ.ਜੇ.ਐੱਸ. ਢਿੱਲੋਂ ਨੇ ਕਿਹਾ,”ਮੁਕਾਬਲੇ ‘ਚ ਜੈਸ਼ ਦੇ ਕਮਾਂਡਰ ਢੇਰ ਹੋਏ ਹਨ। ਇਸ ਹਮਲੇ ‘ਚ ਹੋਰ ਕੌਣ ਸ਼ਾਮਲ ਸੀ ਅਤੇ ਕਈ ਯੋਜਨਾ ਸੀ, ਇਹ ਅਸੀਂ ਸ਼ੇਅਰ ਨਹੀਂ ਕਰ ਸਕਦੇ।”ਉਨ੍ਹਾਂ ਨੇ ਇਹ ਵੀ ਕਿਹਾ,”ਜੈਸ਼-ਏ-ਮੁਹੰਮਦ ਪਾਕਿਸਤਾਨੀ ਫੌਜ ਦਾ ਹੀ ਬੱਚਾ ਹੈ। ਇਸ ਹਮਲੇ ‘ਚ ਪਾਕਿਸਤਾਨੀ ਫੌਜ ਦੀ 100 ਫੀਸਦੀ ਮਿਲੀਭਗਤ ਹੈ। ਇਸ ‘ਚ ਸਾਨੂੰ ਅਤੇ ਤੁਹਾਨੂੰ ਕੋਈ ਸ਼ੱਕ ਨਹੀਂ ਹੈ”।

ਇਹ ਵੀ ਪੜ੍ਹੋ : Big Update : ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦੇ ਸਮੇਂ ’ਚ ਬਦਲਾਅ

ਪ੍ਰੈੱਸ ਕਾਨਫਰੰਸ ‘ਚ ਲੈਫਟੀਨੈਂਟ ਨੇ ਪੁਲਵਾਮਾ ਹਮਲੇ ਅਤੇ ਐਨਕਾਊਂਟਰ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਐਨਕਾਊਂਟਰ ‘ਚ 2 ਪਾਕਿਸਤਾਨੀਆਂ ਨਾਲ ਇਕ ਸਥਾਨਕ ਅੱਤਵਾਦੀ ਦੀ ਵੀ ਮੌਤ ਹੋਈ ਹੈ। ਲੈਫਟੀਨੈਂਟ ਕੇ.ਜੇ.ਐੱਸ. ਢਿੱਲੋਂ ਜੀ.ਓ.ਸੀ. ਚਿਨਾਰ ਕਾਪਰਜ਼ ਨੇ ਕਿਹਾ,”ਕੱਲ ਦੇ ਆਪਰੇਸ਼ਨ ‘ਚ ਫਰੰਟ ‘ਤੇ ਲੀਡ ਕਰਨ ਵਾਲੇ ਸਾਡੇ ਬ੍ਰਿਗੇਡੀਅਮ ਹਰਦੀਪ ਛੁੱਟੀ ‘ਤੇ ਸਨ ਪਰ ਜਦੋਂ ਉਨ੍ਹਾਂ ਨੂੰ ਪੁਲਵਾਮਾ ਮੁਕਾਬਲੇ ਬਾਰੇ ਪਤਾ ਲੱਗਾ ਕਿ ਉਹ ਛੁੱਟੀ ਛੱਡ ਕੇ ਅੱਧੀ ਰਾਤ ਦੇਸ਼ ਦੀ ਸੇਵਾ ਲਈ ਡਿਊਟੀ ‘ਤੇ ਤਾਇਨਾਤ ਹੋਏ। ਮੈਂ ਸਥਾਨਕ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਰੇਸ਼ਨ ਦੌਰਾਨ ਸਾਡਾ ਸਹਿਯੋਗ ਕਰਨ”।

ਫੌਜ ਦੇ ਲੈਫਟੀਨੈਂਟ ਜਨਰਲ ਨੇ ਕਿਹਾ,”ਪੁਲਵਾਮਾ ਹਮਲੇ ਦੇ 100 ਘੰਟਿਆਂ ਦੇ ਅੰਦਰ ਹੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇਸ ਹਮਲੇ ‘ਚ ਆਈ.ਐੱਸ.ਆਈ. ਦੇ ਹੱਥ ਹੋਣ ਦੇ ਸ਼ੱਕ ਤੋਂ ਇਨਕਾਰ ਨਹੀਂ ਕਰਦੇ ਹਾਂ”। ਕਸ਼ਮੀਰ ਪੁਲਸ ਦੇ ਆਈ.ਜੀ. ਐੱਸ.ਪੀ. ਪਾਣੀ ਨੇ ਕਿਹਾ,”ਪਿਛਲੇ ਸਾਲ ਜੈਸ਼ ਦੇ 56 ਅੱਤਵਾਦੀ ਮਾਰੇ ਗਏ ਅਤੇ ਇਸ ਸਾਲ ਵੀ ਹੁਣ ਤੱਕ ਮਾਰੇ ਗਏ 31 ਅੱਤਵਾਦੀਆਂ ‘ਚੋਂ 12 ਜੈਸ਼ ਦੇ ਸਨ”। ਉਨ੍ਹਾਂ ਨੇ ਕਿਹਾ,”ਕਸ਼ਮੀਰ ‘ਚ ਨੌਜਵਾਨਾਂ ਦੇ ਅੱਤਵਾਦ ਨਾਲ ਜੁੜਨ ‘ਚ ਕਮੀ ਆਈ ਹੈ। ਘਾਟੀ ‘ਚ ਜੋ ਵੀ ਘੁਸਪੈਠ ਕਰੇਗਾ, ਉਹ ਜਿਉਂਦਾ ਨਹੀਂ ਬਚੇਗਾ”।

LEAVE A REPLY

Please enter your comment!
Please enter your name here