ਯੂਐਸ ਓਪਨ ਦੇ ਫਾਈਨਲ ’ਚ ਪਹੁੰਚੇ ਅਲਕਾਰਾਜ਼
- ਜੋਕੋਵਿਚ ਇਸ ਸਾਲ ਸਾਰੇ ਗ੍ਰੈਂਡ ਸਲੈਮ ਦੇ ਸੈਮੀਫਾਈਨਲ ਹਾਰੇ
- ਫਾਈਨਲ ’ਚ ਮੁਕਾਬਲਾ ਪਿਛਲੀ ਵਾਰ ਦੇ ਚੈਂਪੀਅਨ ਸਿਨਰ ਨਾਲ ਹੋਵੇਗਾ ਮੁਕਾਬਲਾ
ਸਪੋਰਟਸ ਡੈਸਕ। US Open 2025: ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਹਰਾ ਕੇ ਯੂਐਸ ਓਪਨ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਆਰਥਰ ਐਸ਼ੇ ਸਟੇਡੀਅਮ ’ਚ ਸ਼ੁੱਕਰਵਾਰ ਦੇਰ ਰਾਤ ਖੇਡਿਆ ਗਿਆ ਇਹ ਮੈਚ 2 ਘੰਟੇ 23 ਮਿੰਟ ਤੱਕ ਚੱਲਿਆ। ਜਿਸ ’ਚ ਅਲਕਾਰਾਜ਼ ਨੇ ਜੋਕੋਵਿਚ ਨੂੰ ਸਿੱਧੇ ਸੈੱਟਾਂ ’ਚ 6-4, 7-6 (4), 6-2 ਨਾਲ ਹਰਾਇਆ। ਫਾਈਨਲ ’ਚ ਅਲਕਾਰਾਜ਼ ਦਾ ਸਾਹਮਣਾ ਮੌਜੂਦਾ ਚੈਂਪੀਅਨ ਜਾਨਿਕ ਸਿਨਰ ਨਾਲ ਹੋਵੇਗਾ। ਸਿਨਰ ਨੇ ਇੱਕ ਹੋਰ ਸੈਮੀਫਾਈਨਲ ’ਚ ਕੈਨੇਡਾ ਦੇ ਫੇਲਿਕਸ ਔਜ-ਅਲਿਆਸੀਮ ਨੂੰ ਹਰਾਇਆ ਹੈ। US Open 2025
ਇਹ ਖਬਰ ਵੀ ਪੜ੍ਹੋ : Pong Dam News: ਵੱਡੀ ਖਬਰ, ਪੌਂਗ ਡੈਮ ਨੇ ਫਿਰ ਵਧਾਈ ਚਿੰਤਾ, ਪੜ੍ਹੋ ਤਾਜਾ ਅਪਡੇਟ
ਜੋਕੋਵਿਚ ਇਸ ਸਾਲ ਸਾਰੇ ਚਾਰ ਗ੍ਰੈਂਡ ਸਲੈਮ ਦੇ ਸੈਮੀਫਾਈਨਲ ’ਚ ਹਾਰੇ
38 ਸਾਲਾ ਜੋਕੋਵਿਚ ਇਸ ਸਾਲ ਸਾਰੇ ਚਾਰ ਗ੍ਰੈਂਡ ਸਲੈਮ ਦੇ ਸੈਮੀਫਾਈਨਲ ’ਚ ਪਹੁੰਚਿਆ ਸੀ, ਪਰ ਉਸਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਤਿੰਨ ਵਾਰ ਉਸਨੂੰ ਅਲਕਾਰਾਜ਼ ਜਾਂ ਵਿਸ਼ਵ ਨੰਬਰ-1 ਜਾਨਿਕ ਸਿਨਰ ਤੋਂ ਹਾਰ ਮਿਲੀ। ਮੈਚ ਤੋਂ ਬਾਅਦ, ਜੋਕੋਵਿਚ ਨੇ ਕਿਹਾ ਕਿ ਉਮਰ ਦੇ ਨਾਲ ਲੰਮਾ ਸਮਾਂ ਖੇਡਣਾ ਮੁਸ਼ਕਲ ਹੋ ਜਾਂਦਾ ਹੈ ਤੇ ਇਹ ਨਿਰਾਸ਼ਾਜਨਕ ਵੀ ਹੈ।